ਯੈੱਸ ਪੰਜਾਬ
ਚੰਡੀਗੜ੍ਹ, 27 ਦਸੰਬਰ, 2019:
ਪੰਜਾਬ ਸਰਕਾਰ ਵੱਲੋਂ ਡਾ: ਰਾਕੇਸ਼ ਕੁਮਾਰ ਗੁਪਤਾ ਅਤੇ ਡਾ:ਗੁਰਮਿੰਦਰ ਸਿੰਘ ਮਹਿਮੀ ਨੂੰ ਤਰੱਕੀ ਦੇ ਕੇ ਡਾਇਰੈਕਟਰ, ਸਿਹਤ ਸੇਵਾਵਾਂ ਨਿਯੁਕਤ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਡਾ:ਜਗਪਾਲ ਸਿੰਘ ਬਾਸੀ, ਕਾਰਜਕਾਰੀ ਡਾਇਰੈਕਟਰ, ਸਿਹਤ ਸੇਵਾਵਾਂ ਦੀ 31 ਦਸੰਬਰ ਨੂੰ ਹੋ ਰਹੀ ਸੇਵਾਮੁਕਤੀ ਦੇ ਮੱਦੇਨਜ਼ਰ ਖ਼ਾਲੀ ਹੋ ਰਹੀ ਆਸਾਮੀ ’ਤੇ ਡਾ: ਰਾਕੇਸ਼ ਕੁਮਾਰ ਗੁਪਤਾ, ਚੀਫ਼ ਮੈਡੀਕਲ ਐਗਜ਼ਾਮੀਨਰ ਨੂੰ ਡਾਇਰੈਕਟਰ ਸਿਹਤ ਸੇਵਾਵਾਂ (ਸ.ਬ.) ਪੰਜਾਬ, ਚੰਡੀਗੜ੍ਹਵਿਖ਼ੇ ਆਪਣੇ ਹੀ ਤਨਖ਼ਾਹ ਸਕੇਲ ਵਿਚ ਬਿਨਾਂ ਹੋਰ ਕਿਸੇ ਵਿੱਤੀ ਲਾਭ ਦੇ ਤੈਨਾਤ ਕਰਦਿਆਂ ਚੀਫ਼ ਕੈਮੀਕਲ ਐਗਜ਼ਾਮੀਨਰ ਦਾ ਚਾਰਜ ਵੀ ਅਗਲੇ ਹੁਕਮਾਂ ਤਕ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਡਾ: ਗੁਰਮਿੰਦਰ ਸਿੰਘ ਮਹਿਮੀ, ਪ੍ਰਿੰਸੀਪਲ, ਰਾਜ ਸਿਹਤ ਸਿਖ਼ਲਾਈ ਸੰਸਥਾ, ਪੰਜਾਸਬ ਡਾ: ਰਾਕੇਸ਼ ਕੁਮਾਰ ਗੁਪਤਾ 1.3.2020 ਨੂੰ ਸੇਵਾ ਨਿਵਿਰਤੀ ਉਪਰੰਤ ਡਾਇਰੈਕਟਰ ਸਿਹਤ ਸੇਵਾਵਾਂ (ਸ.ਬ.) ਚੰਡੀਗੜ੍ਹ, ਪੰਜਾਬ ਦਾ ਚਾਰਜ ਬਿਨਾਂਕਿਸੇ ਹੋਰ ਵਿੱਤੀ ਲਾਭ ਦੇ ਸੰਭਾਲਣਗੇ।