32.1 C
Delhi
Friday, April 26, 2024
spot_img
spot_img

ਪੰਜਾਬ ਸਰਕਾਰ ਕਰੋਨਾ ਵਾਇਰਸ ਦਾ ਸਿਕਾਰ ਹੋਕੇ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਲੋਕਾ ਦੇ ਅੰਤਿਮ ਸੰਸਕਾਰ ਲਈ ਵਿਸੇਸ਼ ਨੀਤੀ ਐਲਾਨ ਕਰੇ: ਪੀਰ ਮੁਹੰਮਦ

ਅੰਮ੍ਰਿਤਸਰ, 4 ਅਪ੍ਰੈਲ, 2020 –

ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਵੱਸਦੇ ਅਲੱਗ ਅਲੱਗ ਧਰਮਾ ਦੇ ਮੁੱਖੀਆ ਨਾਲ ਗੱਲਬਾਤ ਕਰਕੇ ਕਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਸ਼ਿਕਾਰ ਹੋਕੇ ਸਰੀਰ ਤਿਆਗਣ ਵਾਲੇ ਪ੍ਣੀਆ ਦਾ ਦਾਹ ਸੰਸਕਾਰ ਕਰਨ ਸਬੰਧੀ ਇੱਕ ਮੌਜੂਦਾ ਹਾਲਤਾ ਨੂੰ ਦੇਖਦਿਆ ਸਮੇ ਦੀ ਨਜ਼ਾਕਤ ਨੂੰ ਸਮਝਦਿਆ ਅਜਿਹਾ ਸ਼ਰਬਸਾਝਾ ਫੈਸਲਾ ਲਵੇ ਜਿਸ ਨਾਲ ਸਮਾਜ ਵਿੱਚ ਨਫਰਤ ਪੈਦਾ ਨਾ ਹੋਵੇ ।

ਉਹਨਾ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਜਿਸ ਤਰਾ ਦਾ ਤਤਕਾਰ ਸਾਹਮਣੇ ਆਇਆ ਹੈ ਉਹ ਬੇਹੱਦ ਸ਼ਰਮਨਾਕ ਤੇ ਸਮਾਜਿਕ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਹੈ । ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸਾਡੇ ਵਿੱਚੋ ਕੋਈ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਦਾ ਹੈ ।

ਵਿਸ਼ਵ ਭਰ ਵਿੱਚ ਆਈ ਆਫਤ ਮੌਕੇ ਸਾਨੂੰ ਸਬਰ ਸਤੌਖ ਤੇ ਸਹਿਣਸ਼ੀਲਤਾ ਤੋ ਕੰਮ ਲੈਣਾ ਚਾਹੀਦਾ ਹੈ ਨਾ ਕਿ ਬਿਪਤਾ ਦੀ ਘੜੀ ਮੌਕੇ ਆਪਸ ਵਿੱਚ ਘ੍ਰਿਣਤ ਮਾਹੌਲ ਨਹੀ ਬਣਾਉਣਾ ਚਾਹੀਦਾ ।

ਉਹਨਾ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਡਾਕਟਰਾ ਤੇ ਵਿਗਆਨੀਆ ਦੀ ਰਾਏ ਲੈਣੀ ਵੀ ਬੇਹੱਦ ਜਰੂਰੀ ਹੈ ਕਿ ਸਰੀਰ ਛੱਡਣ ਵਾਲੇ ਪ੍ਰਾਣੀ ਦਾ ਸੰਸਕਾਰ ਜਾ ਦਫਨਾਉਣ ਜਾ ਜਲਪ੍ਰਵਾਹ ਕਰਨ ਸਮੇ ਭੀੜ ਵਾਲੇ ਰਿਹਾਇਸ਼ੀ ਇਲਾਕਿਆ ਵਿੱਚ ਬਣੇ ਸਮਸਾਨਘਾਟ ਵਿੱਚ ਅੰਤਿਮ ਕਿਰਿਆ ਕ੍ਮ ਕਰਨੇ ਠੀਕ ਹਨ ਜਾ ਨਹੀ । ਉਹਨਾ ਇਲੈਕਟ੍ਰਿਕ ਮਸ਼ੀਨਾ ਨਾਲ ਅੰਤਿਮ ਸੰਸਕਾਰ ਦੀ ਵਿਧੀ ਨੂੰ ਵਿਚਾਰਨ ਤੇ ਵੀ ਗੋਰ ਕਰਨ ਦਾ ਸੁਝਾਅ ਦਿੱਤਾ ।


ਯੈੱਸ ਪੰਜਾਬ ਦੀਆਂ ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION