32.1 C
Delhi
Friday, April 26, 2024
spot_img
spot_img

ਪੰਜਾਬ ਵਿੱਚ ਹੁਣ ਤੱਕ ਕੋਵਿਡ-19 ਦੇ 40236 ਟੈਸਟ ਕੀਤੇ ਜਾ ਚੁੱਕੇ ਹਨ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 12 ਮਈ, 2020 –
ਪੰਜਾਬ ਵਿੱਚ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਹੁਣ ਤੱਕ 40236 ਟੈਸਟ ਕੀਤੇ ਜਾ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਟੈਸਟਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ 1298 ਟੈਸਟ ਪ੍ਰਤੀ ਦਿਨ ਪ੍ਰਤੀ ਮੀਲੀਅਨ ਕੀਤੇ ਗਏ ਹਨ। ਇਹ ਰਾਸ਼ਟਰੀ ਐਵਰੇਜ 1067 ਤੋਂ ਜਿਆਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਪ੍ਰਭਾਵਸ਼ਾਲੀ ਢੰਗ ਅਪਣਾਏ ਜਾ ਰਹੇ ਹਨ। ਰਾਜ ਨੇ ਟੈਸਟ ਕਰਨ ਦੀ ਆਪਣੀ ਰਣਨੀਤੀ ਤਿਆਰ ਕੀਤੀ ਹੈ। ਇਹ ਰਣਨੀਤੀ ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਜੋਹਨਸ ਹੋਪਕਿਨਸ ਯੂਨੀਵਰਸਿਟੀ, ਯੂਐਸਏ ਦੇ ਮੈਡੀਕਲ ਮਾਹਿਰਾਂ ਦੇ ਸੁਝਾਵਾਂ ਅਨੁਸਾਰ ਤਿਆਰ ਕੀਤੀ ਗਈ ਹੈ।

ਪੰਜਾਬ ਵਿੱਚ ਲੈਬ ਦੀ ਸਮਰੱਥਾ ਵਿੱਚ ਵਾਧਾ ਕਰਕੇ ਤੇਜ਼ੀ ਨਾਲ ਟੈਸਟਿੰਗ ਰੇਟ ਵਿੱਚ ਵਾਧਾ ਕੀਤਾ ਹੈ। ਪੰਜਾਬ ਵਿੱਚ 2 ਮਈ 2020 ਤੱਕ 20,000 ਸੈਂਪਲ ਲਏ ਗਏ ਸਨ। ਇਸ ਨੂੰ ਅੱਗੇ ਵਧਾਉਂਦਿਆਂ ਰਾਜ ਵਿੱਚ ਅਗਲੇ 10,000 ਟੈਸਟ ਸਿਰਫ਼ 5 ਦਿਨਾਂ ਵਿੱਚ ਕੀਤੇ ਗਏ ਅਤੇ 7 ਮਈ ਤੱਕ 30,000 ਟੈਸਟ ਕੀਤੇ ਜਾ ਚੁੱਕੇ ਸਨ।

ਰਾਜ ਨੇ ਸਰਕਾਰੀ ਮੈਡੀਕਲ ਕਾਲਜ ਦੀ ਲੈਬ ਵਿੱਚ ਕੋਵਿਡ-19 ਦੇ ਸ਼ੱਕੀ ਕੇਸਾਂ ਦੇ ਟੈਸਟ ਕਰਨ ਦੀਆਂ ਸੰਭਾਵਨਾ ਵਿੱਚ ਪੂਰਾ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਰਾਜ ਵਿੱਚ ਸੈਂਪਲ ਦੀ ਸਮਰੱਥਾ ਨੂੰ ਵਧਾਉਣ ਲਈ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਕਿ IMTECH ਚੰਡੀਗੜ੍ਹ ਅਤੇ ਪੀਜੀਆਈ ਚੰਡੀਗੜ੍ਹ ਦੇ ਨਾਲ ਨਾਲ ਕੁਝ ਆਈਸੀਐਮਆਰ ਤੋਂ ਮੰਜੂਰੀ ਪ੍ਰਾਪਤ ਲੈਬਾਂ ਵਿੱਚ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ, ਪੰਜਾਬ ਨੇ ਦੱਸਿਆ ਕਿ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਵਿਭਾਗ, ਪੰਜਾਬ ਵੱਲੋਂ ਹੋਰ 3 ਐਮਜੀਆਈ-ਐਸਪੀ960 ਆਟੋਮੇਟਿਡ ਹਾਈ ਥਰੂਪੁਟ ਆਰਐਨਏ ਐਕਸਟਰੇਕਸ਼ਨ ਸਿਸਟਮਜ਼ 3 ਮੈਡੀਕਲ ਕਾਲਜਾਂ ਲਈ ਖਰੀਦਣ ਲਈ ਆਰਡਰ ਤਿਆਰ ਕਰ ਲਏ ਗਏ ਹਨ।

ਸੂਬੇ ਵੱਲੋਂ 4 ਹੋਰ ਸਰਕਾਰੀ ਲੈਬੋਰਟਰੀਆਂ ਆਰਡੀਡੀਐਲ-ਐਨਜ਼ੈਡ ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨਿਵਰਸਿਟੀ ਲੁਧਿਆਣਾ, ਪੰਜਾਬ ਬਾਇਓਟੈਕ ਇਨਕਿਉਬੇਟਰ ਮੋਹਾਲੀ ਅਤੇ ਸਟੇਟ ਐਫਐਸਐਲ ਮੋਹਾਲੀ ਵਿੱਚ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ 4 ਕੇਂਦਰੀ ਅਦਾਰਿਆਂ ਆਈਆਈਐਸਈਆਰ ਮੋਹਾਲੀ, ਐਨਆਈਪੀਆਰ ਮੋਹਾਲੀ, ਐਨਏਬੀਆਈ ਮੋਹਾਲੀ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿੱਚ ਵੀ 4 ਲੈਬੋਰਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਸ. ਬਲਬੀਰ ਸਿੰਘ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਨੂੰ 4 ਹੋਰ ਸਰਕਾਰੀ ਲੈਬੋਰਟਰੀਆਂ ਜ਼ਿਲ੍ਹਾ ਹਸਪਤਾਲ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ ਸਥਾਪਿਤ ਕਰਨ ਦੀ ਯੋਜਨਾ ਬਣਾ ਕੇ ਭੇਜੀ ਗਈ ਹੈ। ਇਸਦੇ ਨਾਲ ਨਾਲ 15 ਟਰੂਨਾਟ ਮਸ਼ੀਨਾਂ ਵੀ ਖਰੀਦਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ।

ਰਾਜ ਵੱਲੋਂ ਪਟਿਆਲਾ ਅਤੇ ਫਰੀਦਕੋਟ ਵਿੱਚ ਸੀਬੀਨਾਟ ਟੈਸਟਿੰਗ ਦੀ ਸ਼ੁਰੂਆਤ ਵਿਚਾਰਅਧੀਨ ਹੈ। ਸਰਕਾਰੀ ਲੈਬੋਰਟਰੀਆਂ ਵੱਲੋਂ ਵੀ ਘੱਟ ਖਤਰੇ ਵਾਲੇ ਇਲਾਕਿਆਂ ਵਿੱਚ ਪੂਲ ਟੈਸਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਰਾਜ ਵਿੱਚ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ। ਹੁਣ ਤੱਕ ਰਾਜ ਵਿੱਚ ਲਗਭਗ 7435 ਪੂਲ ਟੈਸਟ ਕੀਤੇ ਜਾ ਚੁੱਕੇ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਸਰਵੀਲੈਂਸ ਦੇ ਉਦੇਸ਼ ਲਈ ਟੈਸਟਿੰਗ ਲਈ ਸੈਂਪਲ ਲੈਣ ਲਈ ਲਗਭਗ 111 ਫਲੂ ਕਾਰਨਰ ਅਤੇ 161 ਟੀਮਾਂ ਫੀਲਡ ਵਿੱਚ ਸੈਂਪਲ ਇਕੱਠੇ ਕਰਨ ਦਾ ਕੰਮ ਕਰ ਰਹੀਆਂ ਹਨ। ਸਾਰੇ ਮੈਡੀਕਲ ਸਟਾਫ ਨੂੰ ਨਿਰਵਿਘਨ ਇਕੱਠੇ ਕਰਨ ਲਈ ਉਚਿੱਤ ਟਰੇਨਿੰਗ ਦਿੱਤੀ ਗਈ ਹੈ। ਸਾਰੇ ਹੈਲਥ ਕੇਅਰ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰੋਟੈਕਟਿਵ ਗਿਅਰ ਜਿਵੇਂ ਕਿ ਪੀਪੀਈ ਕਿੱਟਾਂ, ਐਨ-95 ਮਾਸਕ ਉਪਲਬੱਧ ਕਰਵਾਏ ਗਏ ਹਨ।

ਘਰ-ਘਰ ਜਾ ਕੇ ਇਨਫਲੂਏਂਜਾ ਲਾਈਕ ਇਲਨੈੱਸ (ਆਈਐਲਆਈ) ਜਾਂ ਸਵੀਅਰ ਐਕਿਊਟ ਰੈਸਪੀਰੇਟਰੀ ਇਲਨੈੱਸ ਦੇ ਲੱਛਣਾਂ ਵਾਲੇ ਲੋਕਾਂ ਦੀ ਨਿਗਰਾਨੀ ਤੇ ਪਹਿਚਾਣ ਕਰਕੇ ਸਕਰੀਨਿੰਗ ਦੀ ਸੁਵਿਧਾ ਪ੍ਰਦਾਨ ਕਰਨ ਲਈ 379 ਰੈਪਿਡ ਰਿਸਪਾਂਸ ਟੀਮਾਂ ਲਗਾਈਆਂ ਹਨ। ਇਸ ਵਿੱਚ ਮੈਡੀਕਲ ਅਫ਼ਸਰ/ਮਲਟੀਪਰਪਜ਼ ਹੈਲਥ ਵਰਕਰ/ਸਟਾਫ ਨਰਸ ਸ਼ਾਮਿਲ ਹਨ।

ਰਾਜ ਵੱਲੋਂ ਟੈਸਟਿੰਗ ਦੀਆਂ ਨਵੀਂਆਂ ਤਕਨੀਕਾਂ ਜਿਵੇਂ ਕਿ ਮੋਬਾਈਲ ਸੈਂਪਲਿੰਗ ਕਲੈਕਸ਼ਨ ਕਿਉਸਕ ਬਣਾਏ ਗਏ ਹਨ। ਇਹ ਕਿਉਸਕ ਰਾਜ ਵਿੱਚ ਵੱਖ-ਵੱਖ 124 ਥਾਵਾਂ ਤੇ ਸਥਾਪਿਤ ਕੀਤੇ ਜਾ ਰਹੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION