44 C
Delhi
Monday, May 20, 2024
spot_img
spot_img

ਪੰਜਾਬ ਵਿੱਚ ਡੈਨਮਾਰਕ ਦਾ ਪਹਿਲਾ ਨਿਵੇਸ਼: ਹਾਰਟਮੈਨ ਪੈਕੇਜਿੰਗ ਨੇ ਮੋਹਨ ਫ਼ਾਈਬਰਜ਼ ’ਚ ਕੀਤਾ ਨਿਵੇਸ਼

ਯੈੱਸ ਪੰਜਾਬ
ਚੰਡੀਗੜ, 21 ਜਨਵਰੀ, 2021:
ਡੈਨਮਾਰਕ ਦੀ ਪੈਕੇਜਿੰਗ ਕੰਪਨੀ ਹਾਰਟਮੈਨ ਪੈਕੇਜਿੰਗ ਨੇ ਪੰਜਾਬ ਅਧਾਰਤ ਮੋਹਨ ਫਾਇਬਰ ਨੂੰ 125 ਕਰੋੜ ਰੂਪਏ ਦੇ ਸ਼ੁੁਰੂਆਤੀ ਨਿਵੇਸ਼ ਨਾਲ ਖਰੀਦ ਕੇ ਪੰਜਾਬ ਨਿਵੇਸ਼ ਕੀਤਾ ਹੈ। ਹਾਰਟਮੈਨ ਗਰੁੱਪ ਦੇ ਉੱਤਰੀ ਅਮਰੀਕਾ ਐਂਡ ਏਸ਼ੀਆ ਦੇ ਪ੍ਰਧਾਨ ਅਰਨੈਸਟੋ ਨੇ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ।

ਅਰਨੈਸਟੋ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਵਿੱਚ ਨਿਵੇਸ਼ ਦੇ ਅਨੁਕੂਲ ਮਾਹੌਲ ਨੂੰ ਦੇਖਦਿਆਂ ਪੰਜਾਬ ਵਿੱਚ ਮੋਹਨ ਫਾਇਬਰਜ਼ ਦੇ ਮੌਜੂਦਾ ਪਲਾਂਟ ਨੂੰ ਖਰੀਦਿਆ ਹੈ ਅਤੇ ਉਹਨਾਂ ਨੇ ਸੂਬੇ ਵਿਚ ਆਪਣੀ ਕੰਪਨੀ ਦਾ ਵਿਸਥਾਰ ਕਰਨ ਲਈ ਆਪਣੀਆਂ ਭਵਿੱਖ ਦੀਆਂ ਨਿਵੇਸ਼ ਨੀਤੀਆਂ ਨੂੰ ਵੀ ਸਾਂਝਾ ਕੀਤਾ।

ਉਹਨਾਂ ਕਿਹਾ ਕਿ ਕੰਪਨੀ ਸੂਬੇ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਪੈਕਿੰਗ ਦੇ ਬਜ਼ਾਰ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਵੀ ਯੋਜਨਾ ਬਣਾ ਰਹੀ ਹੈ। ਮੁੱਖ ਸਕੱਤਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੰਪਨੀ ਨੂੰ ਸੂਬਾ ਸਰਕਾਰ ਅਤੇ ਇਨਵੈਸਟ ਪੰਜਾਬ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਡੈਨਮਾਰਕ ਵਿੱਚ 1917 ਵਿੱਚ ਸਥਾਪਤ ਹੋਈ ਹਾਰਟਮੈਨ ਕੰਪਨੀ ਮੋਲਡਿਡ ਫਾਇਬਰ ਐੱਗ ਪੈਕਿੰਗ ਦੀ ਦੁਨੀਆਂ ਦੀ ਸਭ ਤੋਂ ਮੋਹਰੀ ਕੰਪਨੀ ਹੈ ਜਿੱਥੇ ਲਗਭਗ 2200 ਕਰਮਚਾਰੀ ਕੰਮ ਕਰਦੇ ਹਨ। ਇਹ ਕੰਪਨੀ ਸਾਨੋਵੋ ਗ੍ਰੀਨ ਪੈਕ ਦੇ ਨਾਮ ਨਾਲ ਦੱਖਣੀ ਅਮਰੀਕਾ ਵਿੱਚ ਫਲਾਂ ਦੀ ਪੈਕਿੰਗ ਦੀ ਸਿਰਮੌਰ ਨਿਰਮਾਤਾ ਕੰਪਨੀ ਵੀ ਹੈ ਅਤੇ ਇਹ ਮੋਲਡਿਡ ਫਾਇਬਰ ਪੈਕਿੰਗ ਦਾ ਉਤਪਾਦਨ ਕਰਨ ਲਈ ਤਕਨੀਕ ਨਿਰਮਾਣ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਹੈ।

ਇਹ ਯੂਰਪ,ਦੱਖਣੀ ਅਮਰੀਕਾ ਅਤੇ ਉੱਤਰੀ ਅਮਰੀਕਾ ਵਰਗੇ ਪ੍ਰਮੁੱਖ ਬਾਜਾ਼ਰਾਂ ਸਮੇਤ ਦੁਨੀਆਂ ਭਰ ਦੇ ਬਜਾ਼ਰਾਂ ਵਿੱਚ ਮੋਲਡਿਡ ਫਾਇਬਰ ਪੈਕੇਜਿੰਗ ਦੀ ਵਿਕਰੀ ਕਰਦੀ ਹੈ।ਹਾਰਟਮੈਨ ਦੀ ਮੋਲਡਿਡ ਫਾਇਬਰ ਐਂਡ ਪੈਕੇਜਿੰਗ ਉਦਯੋਗਿਕ ਕੰਪੋਜ਼ਟਿੰਗ ਪਲਾਂਟ ਵਿੱਚ ਖਾਦ ਬਣਾਉਣ ਲਈ ਵੀ ਪ੍ਰਮਾਣਿਤ ਹੈ।ਇਹ ਐਫ.ਐਸ.ਸੀ. ਮਿਕਸ ਪ੍ਰਮਾਣਿਤ ਅਤੇ ਕਾਰਬਨ ਨਿਊਟ੍ਰਲ ਐੱਗ ਪੈਕੇਜਿੰਗ ਵੀ ਉਪਲਬਧ ਕਰਵਾਉਂਦੀ ਹੈ।

ਮੋਹਾਲੀ ਜਿਲ੍ਹੇ ਵਿੱਚ ਸਥਿਤ ਮੋਹਨ ਫਾਇਬਰ ਪ੍ਰੋਡਕਟਸ ਲਿਮ. ਫਲਾਂ, ਮੁੁਰਗੀ ਪਾਲਣ ਅਤੇ ਫੂਡ ਸਰਵਿਸ ਉਦਯੋਗ ਲਈ ਮੋਲਡਿਡ ਫਾਇਬਰ ਪੈਕੇਜਿੰਗ ਉਪਲੱਬਧ ਕਰਵਾਉਣ ਵਾਲਿਆਂ ਵਿੱਚੋਂ ਮੋਹਰੀ ਸੀ।

ਡੈਨਮਾਰਕ ਆਧਾਰਤ ਕੰਪਨੀ ਹਾਰਟਮੈਨ ਵੱਲੋਂ ਕੀਤੀ ਇਹ ਖਰੀਦ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਇੱਕ ਅਹਿਮ ਕਦਮ ਸੀ ਤਾਂ ਜੋ ਉਹ ਆਪਣੀ ਮੌਜੂਦਾ ਸਮਰੱਥਾ ਦਾ ਵਿਸਥਾਰ ਕਰਕੇ ਕੰਪਨੀ ਦਾ ਵਿਕਾਸ ਕੀਤਾ ਜਾ ਸਕੇ ਅਤੇ ਹੋਰ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਣ। ਆਪਣੀਆਂ ਯੋਜਨਾਵਾਂ ਨਾਲ ਕੰਪਨੀ ਫੂਡ ਪ੍ਰੋੋਸੈਸਿੰਗ ਖੇਤਰ ਵਿੱਚ ਵੈਲਿਊ ਚੇਨ ਨੂੰ ਜੋੜੇਗੀ ਜਿੱਥੇ ਪੰਜਾਬ ਪਹਿਲਾਂ ਤੋਂ ਹੀ ਮੋਹਰੀ ਹੈ। ਨਿਵੇਸ਼ ਪੰਜਾਬ, ਵਪਾਰ ਸ਼ੁਰੂ ਕਰਨ ਸਬੰਧੀ ਮਨਜੂਰੀਆਂ ਦੇਣ ਵਿੱਚ ਕੰਪਨੀ ਨੂੰ ਸਹੂਲਤ ਪ੍ਰਦਾਨ ਕਰੇਗਾ।

ਨਿਵੇਸ਼ ਪੰਜਾਬ, ਸੂਬਾ ਸਰਕਾਰ ਦੀ ਨਿਵੇਸ਼ ਨੂੰ ਹੁਲਾਰਾ ਦੇਣ ਵਾਲੀ ਏਜੰਸੀ ਹੈ ਅਤੇ ਇਹ ਇੱਕ ਹੀ ਛੱਤ ਹੇਠਾਂ ਹਰ ਤਰ੍ਹਾਂ ਦੀਆਂ ਨਿਆਇਕ ਮੰਜੂਰੀਆਂ ਦੇਣ ਵਾਲਾ ਵਨ-ਸਟਾਪ ਸੈਂਟਰ ਹੈ। ਆਪਣੇ ਨਿਰੰਤਰ ਠੋਸ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਨਿਵੇਸ਼ ਪੰਜਾਬ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ 26 ਨਿਵੇਸ਼ ਪ੍ਰੋਤਸਾਹਨ ਏਜੇਂਸੀਆਂ ਵਿੱਚੋਂ ਸਭ ਤੋਂ ਵਧੀਆਂ ਪ੍ਰਦਰਸ਼ਨ ਕਰਨ ਵਾਲੀ ਏਜੰਸੀ ਦਾ ਦਰਜਾ ਹਾਸਲ ਕੀਤਾ ਹੈ।

ਆਕਰਸ਼ਕ ਅਤੇ ਜਿਆਦਾ ਸੰਭਾਵਨਾਵਾਂ ਵਾਲੇ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਣ ਲਈ ਕਈ ਬਹੁੁ-ਰਾਸ਼ਟਰੀ ਕੰਪਨੀਆਂ ਪੰਜਾਬ ਤੋਂ ਸ਼ੁੁਰੂਆਤ ਕਰਦੀਆਂ ਹਨ। ਹਾਰਟਮੈਨ ਦੇ ਪੰਜਾਬ ਵਿੱਚ ਆਉਣ ਨਾਲ ਡੈਨਮਾਰਕ ਪੰਜਾਬ ਵਿੱਚ ਆਉਣ ਵਾਲਾ 11ਵਾਂ ਦੇਸ਼ ਬਣ ਗਿਆ ਹੈ ਜਿੱਥੋਂ ਦੀਆਂ ਕੰਪਨੀਆਂ ਨੇ ਪਿਛਲੇ 4 ਸਾਲਾਂ ਦੌਰਾਨ ਸੂਬੇ ਵਿੱਚ ਨਿਵੇਸ਼ ਕੀਤਾ ਹੈ ਅਤੇ ਜੋ ਸੂਬੇ ਵਿਚ ਨਿਵੇਸ਼ ਲਈ ਸੁਖਾਵੇਂ ਮਾਹੌਲ ਅਤੇ ਨੀਤੀ ਢਾਂਚੇ ਦਾ ਇੱਕ ਸਿੱਟਾ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION