26.7 C
Delhi
Saturday, April 27, 2024
spot_img
spot_img

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਸਲਾਨਾ ਪ੍ਰਦਰਸ਼ਨੀ ਅਤੇ ਅਵਾਰਡ ਵੰਡ ਸਮਾਗਮ ਚੰਡੀਗੜ੍ਹ ’ਚ 22 ਨਵੰਬਰ ਨੂੰ

ਚੰਡੀਗੜ, ਨਵੰਬਰ 20, 2019:

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਸਾਲਾਨਾ ਕਲਾ ਪ੍ਰਦਰਸ਼ਨੀ 2019 ਦਾ ਉਦਘਾਟਨ ਅਤੇ ਅੱਠ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਪੁਰਸਕਾਰ|

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਰਣਬੀਰ ਕਾਲੇਕਾ, ਪੰਜਾਬ ਲਲਿਤ ਕਲਾ ਅਕਾਦਮੀ ਦੁਆਰਾ ਆਯੋਜਿਤ ਸਾਲਾਨਾ ਕਲਾ ਪ੍ਰਦਰਸ਼ਨੀ 2019 ਦੇ ਪੁਰਸਕਾਰ ਦੇਣ ਸਮਾਰੋਹ ਅਤੇ ਉਦਘਾਟਨ ਦੇ ਮੌਕੇ ‘ਤੇ, ਹਾਜ਼ਰੀਨ ਨੂੰ ਸੰਬੋਧਨ ਕਰਨਗੇ, ਪੁਰਸਕਾਰ ਵੰਡਣਗੇ ਅਤੇ ਪੁਸਤਕ “ਕਲਾ ਪੰਜਾਬ ੨੦੧੯” ਇਸ ਮੌਕੇ ਤੇ ਰਿਲੀਜ਼ ਕਰਨਗੇ|

ਪੰਜਾਬ ਲਲਿਤ ਕਲਾ ਅਕਾਦਮੀ ਨੇ ਪੁਰਸਕਾਰ ਜੇਤੂਆਂ ਨੂੰ ਪੁਰਸਕਾਰ ਵੰਡਣ ਦੇ ਨਾਲ ਨਾਲ ਆਪਣੀ ਸਾਲਾਨਾ ਕਲਾ ਪ੍ਰਦਰਸ਼ਨੀ 2019 ਦਾ ਆਯੋਜਨ ਵੀ ਸ਼ੁੱਕਰਵਾਰ 22 ਨਵੰਬਰ 2019 ਨੂੰ 5|15 ਵਜੇ ਪੰਜਾਬ ਕਲਾ ਭਵਨ, ਸੈਕਟਰ 16 ਬੀ, ਚੰਡੀਗੜ੍ਹ ਵਿੱਚ ਕੀਤਾ ਹੈ|

ਪੰਜਾਬ ਅਤੇ ਚੰਡੀਗੜ ਦੇ ਪੇਸ਼ੇਵਰ ਕਲਾਕਾਰਾਂ, ਵਿਦਿਆਰਥੀ ਕਲਾਕਾਰਾਂ ਅਤੇ ਸੀਨੀਅਰ ਕਲਾਕਾਰਾਂ ਦੁਆਰਾ ਤਿਆਰ ਕੀਤੀਆਂ ਹੋਈਆਂ ਕਲਾਕ੍ਰਿਤਾਂ, ਧਿਆਨ ਨਾਲ ਬਣਾਈ ਗਈ ਜਿਊਰੀ ਅਤੇ ਚੋਣ ਕਮੇਟੀ ਦੁਆਰਾ ਚੁਣੀਆਂ ਗਈਆਂ ਹਨ| ਸਾਲ ਵਿਚ ਇੱਕ ਬਾਰ ਆਯੋਜਿਤ ਕੀਤੀ ਜਾਣ ਵਾਲੀ ਇਸ ਖੇਤਰ ਦੀ ਇਹ ਬਹੁਤ ਉਡੀਕੀ ਜਾਣ ਵਾਲੀ ਕਲਾ ਪ੍ਰਦਰਸ਼ਨੀ ਹੈ|

ਇਸ ਨੁਮਾਇਸ਼ ਵਿਚ 99 ਕਲਾਕਾਰਾਂ ਦੁਆਰਾ ਰਚੀਆਂ ਗਈਆਂ ਕੁੱਲ 124 ਕਲਾ ਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ|

ਪੇਸ਼ੇਵਰ ਸ਼੍ਰੇਣੀ ਵਿਚ ਹੇਠ ਲਿਖੇ ਤਿੰਨ ਕਲਾਕਾਰਾਂ – ਖਰੜ ਤੋਂ ਚਰਨਜੀਤ ਸਿੰਘ ਨੂੰ ਮਿਕ੍ਸ ਮੀਡੀਆ ਵਿਚ, ਮੋਹਾਲੀ ਤੋਂ ਮਨਜੋਤ ਕੌਰ ਨੂੰ ਵੀਡੀਓ ਇੰਸਟਾਲੇਸ਼ਨ ਅਤੇ ਕੈਂਬਵਾਲਾ ਤੋਂ ਤੁਲਸੀ ਰਾਮ ਨੂੰ ਸ਼ਿਲਪਕਲਾ ਵਿਚ 50,000/- ( ਪੰਜਾਹ ਹਜ਼ਾਰ) ਰੁਪਏ ਪ੍ਰਤੀ ਕਲਾਕਾਰ ਦੇ ਹਿਸਾਬ ਨਾਲ ਤਿੰਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ|

ਅਤੇ ਵਿਦਿਆਰਥੀ ਸ਼੍ਰੇਣੀ ਵਿਚ ਹੇਠ ਲਿਖੇ ਪੰਜ ਵਿਦਿਆਰਥੀ ਕਲਾਕਾਰਾਂ – ਚੰਡੀਗੜ੍ਹ ਤੋਂ ਅੰਜਲੀ ਗੌੜ ਨੂੰ ਮਿਕ੍ਸ ਮੀਡੀਆ, ਚੰਡੀਗੜ੍ਹ ਤੋਂ ਗੁੰਡਾ ਰੋਹਿਤ ਨੂੰ ਸ਼ਿਲਪ ਕਲਾ, ਲੁਧਿਆਣਾ ਤੋਂ ਰਮਨੀਤ ਕੌਰ ਨੂੰ ਇੰਸਟਾਲੇਸ਼ਨ, ਚੰਡੀਗੜ੍ਹ ਤੋਂ ਸ੍ਰਿਸ਼ਟੀ ਨੂੰ ਰੇਖਾ ਚਿਤਰ ਅਤੇ ਚੰਡੀਗੜ੍ਹ ਤੋਂ ਸਨ ਰੌਬਿਨ ਨੂੰ ਚਿਤਰ ਕਲਾ ਵਾਸਤੇ 25,000/- (ਪੱਚੀ ਹਾਜ਼ਰ ) ਰੁਪਏ ਪ੍ਰਤੀ ਕਲਾਕਾਰ ਦੇ ਹਿਸਾਬ ਨਾਲ ਪੰਜ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ|

ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਕਲਾਕਾਰਾਂ ਜਗਨਨਾਥ ਪਾਂਡਾ ਅਤੇ ਅਰੁਣ ਕੁਮਾਰ ਐੱਚ| ਜੀ| ਦੀ ਦੋ ਮੈਂਬਰੀ ਜਿਊਰੀ ਨੇ ਹੇਠ ਲਿਖੇ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ|

ਇਸ ਪ੍ਰਦਰਸ਼ਨੀ ਵਾਸਤੇ ਰੱਖੀ ਪ੍ਰਤੀਯੋਗਿਤਾ ਵਿਚ ਭਾਗ ਲੈਣ ਲਈ ਕੁੱਲ 363 ਕਲਾਕ੍ਰਿਤਾਂ ਪ੍ਰਾਪਤ ਹੋਈਆਂ|

172 ਕਲਾਕ੍ਰਿਤੀਆਂ ਪੇਸ਼ੇਵਰ ਵਰਗ ਲਈ ਪ੍ਰਾਪਤ ਹੋਈਆਂ ਜਿਸ ਵਿਚੋਂ 42 ਕੰਮਾਂ ਦੀ ਚੋਣ ਕੀਤੀ ਗਈ ਹੈ ਅਤੇ ਵਿਦਿਆਰਥੀ ਸ਼੍ਰੇਣੀ ਵਿਚ 191 ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿਚੋਂ ਵੀ 47 ਕੰਮਾਂ ਦੀ ਚੋਣ ਕੀਤੀ ਗਈ ਹੈ|

ਕਲਾਕਾਰਾਂ ਨੂੰ ਪੇਂਟਿੰਗ, ਸ਼ਿਲਪਕਲਾ, ਗਰਾਫਿਕਸ/ਪ੍ਰਿੰਟ ਮੇਕਿੰਗ, ਫੋਟੋਗਰਾਫੀ, ਡਰਾਇੰਗ, ਮਿਕਸ-ਮੀਡੀਆ, ਇੰਸਟ:ਲੇਸ਼ਨ ,ਵੀਡੀਓ ਇੰਸਟ:ਲੇਸ਼ਨ ਅਤੇ ਹੋਰ ਸੰਬੰਧਿਤ ਮਾਧਿਅਮਾਂ ਵਿੱਚ ਕਲਾਕ੍ਰਿਤੀਆਂ ਦੇਣ ਲਈ ਆਖਿਆ ਗਿਆ ਸੀ|

ਇਨ੍ਹਾਂ ਚੁਣੀਆਂ ਹੋਈਂਆਂ ਕਲਾਕ੍ਰਿਤੀਆਂ ਦੇ ਨਾਲ-ਨਾਲ ਅਕਾਦਮੀ ਨੇ ਇਸ ਖਿੱਤੇ ਦੇ ਸੀਨੀਅਰ ਅਤੇ ਸਥਾਪਿਤ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਕਲਾਕ੍ਰਿਤਾਂ ਭੇਜਣ ਲਈ ਸੱਦਾ ਦਿੱਤਾ ਤਾਂ ਕਿ ਸਲਾਨਾ ਕਲਾ ਪ੍ਰਦਰਸ਼ਨੀ ਹਾਲ ਦੇ ਸਾਲਾਂ ਵਿੱਚ ਇਸ ਖੇਤਰ ਵਿੱਚ ਰਚੀ ਗਈ ਕਲਾ ਦੀ ਸੱਚੀ ਪ੍ਰਤੀਨਿਧਤਾ ਕਰ ਸਕੇ|

33 ਸੀਨੀਅਰ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਇਸ ਨੁਮਾਇਸ਼ ਵਿਚ ਦਿਖਾਈਆਂ ਜਾ ਰਹੀਆਂ ਹਨ|

ਪੰਜਾਬ ਲਲਿਤ ਕਲਾ ਅਕਾਦਮੀ ਹਰ ਸਾਲ ਆਪਣੀ ਸਲਾਨਾ ਕਲਾ ਪ੍ਰਦਰਸ਼ਨੀ ਦਾ ਆਯੋਜਨ ਕਰਦੀ ਹੈ ਤਾਂ ਜੋ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪੁਰਸਕਾਰ ਦੇ ਕੇ ਅਤੇ ਇਸ ਖੇਤਰ ਵਿਚ ਬਣਾਈ ਗਈ ਕਲਾ ਦਾ ਪ੍ਰਦਰਸ਼ਨ ਕਰਕੇ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ|

ਕਲਾ ਪ੍ਰੇਮੀ ਹਰ ਸਾਲ ਇਸ ਨੁਮਾਇਸ਼ ਦੀ ਉਡੀਕ ਕਰਦੇ ਹਨ ਤੇ ਪ੍ਰਦਰਸ਼ਨੀ ਦੇ ਜ਼ਰੀਏ ਕਈ ਨਵੇਂ ਚੇਹਰੇ ਕਲਾ ਜਗਤ ਵਿਚ ਉੱਭਰ ਕੇ ਦਰਸ਼ਕਾਂ ਦੇ ਸਾਹਮਣੇ ਆਉਂਦੇ ਹਨ|

22 ਨਵੰਬਰ 2019 ਨੂੰ 5|15 ਵਜੇ ਉਦਘਾਟਨ ਤੋਂ ਬਾਅਦ ਇਹ ਨੁਮਾਇਸ਼ 23 ਤੋਂ 30 ਨਵੰਬਰ 2019 ਤੱਕ ਰੋਜ਼ਾਨਾ ਸਵੇਰੇ ਗਿਆਰਾਂ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਪੰਜਾਬ ਲਲਿਤ ਕਲਾ ਅਕਾਦਮੀ ਦੀ ਆਰਟ ਗੈਲਰੀ, ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਦੇਖੀ ਜਾ ਸਕਦੀ ਹੈ|

ਇਸ ਨੁਮਾਇਸ਼ ਵਿਚ ਪ੍ਰਦਰਸ਼ਿਤ ਹੋਣ ਵਾਲੀਆਂ ਸਾਰੀਆਂ ਕਲਾਕ੍ਰਿਤਾਂ, ਉਨ੍ਹਾਂ ਦੇ ਰਚਣ ਵਾਲਿਆਂ ਦੇ ਪੋਰਟਰੇਟ ਅਤੇ ਅਕਾਦਮੀ ਵੱਲੋਂ ਜੁਲਾਈ 2018 ਤੋਂ ਹੁਣ ਤੱਕ ਆਯੋਜਿਤ ਕੀਤੇ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਸ਼ਾਮਿਲ ਕਰਕੇ, ਆਕਰਸ਼ਿਤ ਅਤੇ ਕਲਾਤਮਕ ਢੰਗ ਨਾਲ ਡਿਜ਼ਾਈਨ ਕਰਕੇ ਪ੍ਰਿੰਟ ਕੀਤੀ 288 ਸਫ਼ਿਆਂ ਦੀ ਇਕ ਕਿਤਾਬ, “ਕਲਾ ਪੰਜਾਬ ੨੦੧੯” ਵੀ ਇਸ ਮੌਕੇ ਤੇ ਰਿਲੀਜ਼ ਕੀਤੀ ਜਾਵੇਗੀ|

ਇਹ ਨੁਮਾਇਸ਼ ਏਨੀਆਂ ਕਲਾਕ੍ਰਿਤੀਆਂ ਨੂੰ ਦਿਖਾਉਣ ਜੋਗੀ ਜਗ੍ਹਾ ਵਾਲੀ ਗੈਲਰੀ ਦੀ ਸੁਵਿਧਾ ਮੁਤਾਬਿਕ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਦਿਖਾਈ ਜਾਵੇਗੀ|

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION