29.1 C
Delhi
Saturday, April 27, 2024
spot_img
spot_img

ਪੰਜਾਬ ਪੁਲਿਸ ਤੋਂ ਪੰਜਾਬੀ ਫ਼ਿਲਮਾਂ ਤਕ – ‘ਸਾਕ’ ਫ਼ਿਲਮ ਵਿਚ ਮੈਂਡੀ ਤੱਖ਼ਰ ਨਾਲ ਨਜ਼ਰ ਆਉਣਗੇ ਜੋਬਨਪ੍ਰੀਤ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 26 ਅਪ੍ਰੈਲ, 2019 –
ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਜੇਕਰ ਤੁਹਾਡਾ ਇਰਾਦਾ ਅਤੇ ਮੇਹਨਤ ਪੱਕੀ ਹੈ ਤਾਂ ਤੁਸੀਂ ਆਪਣਾ ਮੁਕਾਮ ਜ਼ਰੂਰ ਹਾਸਿਲ ਕਰੋਂਗੇ। ਇਸਦੀ ਜ਼ਿੰਦਾ ਮਿਸਾਲ ਹਨ ਹੋਣਹਾਰ ਅਤੇ ਵਿਲੱਖਣ ਐਕਟਰ ਜੋਬਨਪ੍ਰੀਤ ਸਿੰਘ, ਜਿਹਨਾਂ ਨੇ ਆਪਣੀ ਮੇਹਨਤ ਨਾਲ ਆਪਣੀ ਜ਼ਿੰਦਗੀ ਬਦਲੀ ਹੈ।

ਅਦਾਕਾਰੀ ਦੇ ਪ੍ਰਤੀ ਆਪਣੇ ਜਨੂੰਨ ਨੂੰ ਸਮਝਣ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਹੇ ਸਨ। ਉਸ ਤੋਂ ਬਾਅਦ ਉਹਨਾਂ ਨੇ ਕਈ ਬਾਲੀਵੁੱਡ ਫ਼ਿਲਮਾਂ (ਆਮਿਰ ਖਾਨ ਦੀ ਦੰਗਲ) ਅਤੇ ਪੋਲੀਵੁੱਡ ਫ਼ਿਲਮਾਂ (ਰੁਪਿੰਦਰ ਗਾਂਧੀ 2) ਵਿੱਚ ਸਪੋਰਟਿੰਗ ਕਿਰਦਾਰਾਂ ਵਜੋਂ ਕੰਮ ਕੀਤਾ। ਅਤੇ ਹੁਣ ਆਖਿਰਕਾਰ ਉਹਨਾਂ ਦੀ ਮੇਹਨਤ ਨੂੰ ਭਾਗ ਲੱਗ ਗਏ ਹਨ। ਕਿਓਂਕਿ ਹੁਣ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸਾਕ‘ ਵਿੱਚ ਬਹੁਤ ਹੀ ਸ਼ਾਨਦਾਰ ਅਦਾਕਾਰ ਮੈਂਡੀ ਤੱਖਰ ਨਾਲ ਲੀਡ ਰੋਲ ਵਿੱਚ ਨਜ਼ਰ ਆਉਣਗੇ।

‘ਸਾਕ‘ ਇਕ ਫੌਜੀ ਦੀ ਪ੍ਰੇਮ ਕਹਾਣੀ ਹੈ ਜਿਸਨੇ ਹਲੇ ਤੱਕ ਆਪਣੀ ਹੋਣ ਵਾਲੀ ਘਰਵਾਲੀ ਨੂੰ ਦੇਖਿਆ ਵੀ ਨਹੀਂ। ਫ਼ਿਲਮ ਦੀ ਕਹਾਣੀ 1980 ਦੇ ਸਮੇਂ ਦੀ ਹੈ।

ਫ਼ਿਲਮ ਵਿੱਚ ਜੋਬਨਪ੍ਰੀਤ ਸਿੰਘ ਇਕ ਫੌਜੀ ਕਰਮ ਸਿੰਘ ਅਤੇ ਮੈਂਡੀ ਤੱਖਰ ਚੰਨ ਕੌਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਦੋਂਵਾਂ ਅਦਾਕਾਰਾ ਦੀ ਕੈਮਿਸਟ੍ਰੀ ਸ਼ੂਟ ਦੀਆਂ ਤਸਵੀਰਾਂ ਵਿੱਚ ਵੀ ਝੱਲਕ ਰਹੀ ਹੈ।

ਮੁੱਖ ਕਿਰਦਾਰਾਂ ਤੋਂ ਇਲਾਵਾ ਮੁਕੁਲ ਦੇਵ, ਮਹਾਬੀਰ ਭੁੱਲਰ, ਦਿਲਾਵਰ ਸਿੱਧੂ, ਸੋਨਪ੍ਰੀਤ ਜਵੰਦਾ ਅਤੇ ਗੁਰਦੀਪ ਬਰਾੜ ਵੀ ਫ਼ਿਲਮ ਵਿੱਚ ਅਲੱਗ ਅਲੱਗ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਕਮਲਜੀਤ ਸਿੰਘ ਨੇ ਇਸ ਫ਼ਿਲਮ ਨੂੰ ਲਿਖਿਆ ਅਤੇ ਨਿਰਦੇਸ਼ਨ ਕੀਤਾ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਮਿਨਹਾਸ ਦੁਆਰਾ ਕੀਤਾ ਹੈ। ‘ਸਾਕ‘ ਫ਼ਿਲਮ ਤੋਂ ਇਲਾਵਾ ਜੋਬਨਪ੍ਰੀਤ ਸਿੰਘ ਦੇ ਹੋਰ ਵੀ ਪ੍ਰੋਜੈਕਟ ਜਲਦ ਹੀ ਆਉਣ ਜਾ ਰਹੇ ਹਨ ਜਿਹਨਾਂ ਵਿੱਚ ਹਾਲੀਵੁਡ ਮੂਵੀ ‘ਬੇਅਰ ਫੁੱਟ ਵਾਰੀਅਰਜ਼‘ ਅਤੇ ਪੋਲੀਵੁਡ ਫ਼ਿਲਮ ‘ਸਰਾਭਾ-ਕ੍ਰਾਈ ਫ਼ਾਰ ਫ੍ਰੀਡਮ‘ ਸ਼ਾਮਲ ਹਨ।
ਉਹਨਾਂ ਦੇ ਪੁਰਾਣੇ ਕੰਮ ਨੂੰ ਦੇਖਕੇ ਇਹ ਕਹਿਣਾ ਆਸਾਨ ਹੈ ਕਿ ਇਹ ਫ਼ਿਲਮ ਸੁਪਰ ਹਿੱਟ ਜਾਵੇਗੀ। ਅਤੇ ਉਹ ਆਪਣੇ ਹੁਨਰ ਨਾਲ ਲੋਕ ਦੇ ਦਿਲ ਜਿੱਤਣ ਵਿੱਚ ਕਾਮਯਾਬ ਰਹਿਣਗੇ।

‘ਸਾਕ‘ ਫ਼ਿਲਮ 7 ਜੂਨ ਨੂੰ ਸਿਨੇਮੇ ਘਰਾਂ ਦਾ ਸਿੰਗਾਰ ਬਣੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION