37.1 C
Delhi
Saturday, April 27, 2024
spot_img
spot_img

ਪੰਜਾਬ ਨੇ ਇਕ ਹੋਰ ਪ੍ਰਸਿੱਧ ਵਿਦਿਅਕ ਵਿਦਵਾਨ ਗੁਆਇਆ, ਡਾ: ਜੇ.ਐਸ. ਧਾਲੀਵਾਲ ਚੱਲ ਵੱਸੇ

ਯੈੱਸ ਪੰਜਾਬ
ਮੁਹਾਲੀ, 20 ਮਈ, 2021:
ਡਾ: ਜੇ ਐੱਸ ਧਾਲੀਵਾਲ, ਬਾਨੀ ਪ੍ਰਧਾਨ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਜ਼ ਐਸੋਸੀਏਸ਼ਨ (ਪੁਟੀਆ); ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ; ਚੇਅਰਮੈਨ, ਬੀਆਈਐਸ, ਮੋਗਾ ਅਤੇ ਵਾਈਸ ਚੇਅਰਮੈਨ ਐਸਯੂਐਸ, ਟਾਂਗੌਰੀ, ਮੁਹਾਲੀ; ਨੇ ਲੰਬੀ ਬਿਮਾਰੀ ਤੋਂ ਬਾਅਦ ਕੱਲ੍ਹ ਪਾਰਸ ਹਸਪਤਾਲ ਮੁਹਾਲੀ ਵਿਖੇ ਆਖਰੀ ਸਾਹ ਲਿਆ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ. ਮਨਜੀਤ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਪੁਟੀਆ; ਅਤੇ ਡਾ: ਅੰਸ਼ੂ ਕਟਾਰੀਆ, ਪ੍ਰਧਾਨ, ਪੰਜਾਬ ਅਨਏਡਿਡ ਕਾਲੇਜਿਜ਼ ਐਸੋਸੀਏਸ਼ਨ (ਪੁੱਕਾ) ਅਤੇ ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਨੇ ਕਿਹਾ ਕਿ ਉਹਨਾਂ ਦੇ ਦੇਹਾਂਤ ਤੋਂ ਅਸੀਂ ਬਹੁਤ ਦੁਖੀ ਹਾਂ ਕਿਉਂਕਿ ਉਹ ਈਮਾਨਦਾਰੀ ਅਤੇ ਬੇਮਿਸਾਲ ਪ੍ਰਬੰਧਕ ਦਾ ਪ੍ਰਤੀਕ ਸੀ।

ਡਾ: ਧਾਲੀਵਾਲ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਨ ਲਈ ਅੱਜ ਇੱਕ ਪ੍ਰਾਰਥਨਾ ਰੱਖੀ ਗਈ, ਜਿਸ ਵਿੱਚ ਸਮੂਹ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ ਜੈਕ ਦੇ ਮੈਂਬਰਾਂ ਨੇ ਅਥਾਹ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਛੜੀ ਰੂਹ ਦੀ ਸਦੀਵੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

ਅਰਦਾਸ ਮੀਟਿੰਗ ਦੌਰਾਨ ਸ: ਸਤਨਾਮ ਸਿੰਘ ਸੰਧੂ, ਡਾ: ਗੁਰਮੀਤ ਸਿੰਘ ਧਾਲੀਵਾਲ ਅਤੇ ਸ: ਜਗਜੀਤ ਸਿੰਘ ਨੇ ਕਿਹਾ ਕਿ ਡਾ: ਧਾਲੀਵਾਲ ਦੇ ਦੇਹਾਂਤ ਨਾਲ ਪੰਜਾਬ ਦੀ ਸਮੁੱਚੀ ਸਿੱਖਿਆ ਭਾਈਚਾਰੇ ਵਿੱਚ ਸਦਮੇ ਅਤੇ ਸੋਗ ਦੀ ਲਹਿਰ ਹੈ। ਉਨ੍ਹਾਂ ਨੂੰ ਪੰਜਾਬ ਵਿਚ ਤਕਨੀਕੀ ਸਿੱਖਿਆ ਦੇ ਮੋਹਰੀ ਵਜੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸਿਰਫ ਇਹ ਹੀ ਨਹੀਂ, ਉਨਾ ਨੇ ਹੋਰ ਵਿਦਿਅਕ ਵਿਦਵਾਨਾ ਨੂੰ ਵੀ ਉਹਨਾਂ ਦੇ ਯੂਨੀਵਰਸਿਟੀ ਜਾਂ ਕਾਲਜ ਨਿਰੰਤਰ ਚਲਾਉਣ ਵਿੱਚ ਸਹਾਇਤਾ ਕੀਤੀ।

ਸ਼ੋਕ ਸਭਾ ਵਿੱਚ ਸ. ਨਿਰਮਲ ਸਿੰਘ, ਈ.ਟੀ.ਟੀ ਫੈਡਰੇਸ਼ਨ ਸਮੇਤ ਜੈਕ ਮੈਂਬਰ ਸ: ਜਸਨੀਕ ਸਿੰਘ, ਬੀ.ਐਡ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ; ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸ਼ਨ, ਜੀਐਨਡੀਯੂ; ਸ੍ਰੀ ਵਿਪਨ ਸ਼ਰਮਾ, ਫੈਡਰੇਸ਼ਨ ਆਫ ਪੰਜਾਬ ਅਨਏਡਿਡ ਸੰਸਥਾਵਾਂ; ਸ: ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ; ਸ੍ਰੀ ਸ਼ੀਮਾਂਸ਼ੂ ਗੁਪਤਾ, ਆਈਟੀਆਈ ਐਸੋਸੀਏਸ਼ਨ; ਸ: ਰਾਜਿੰਦਰ ਸਿੰਘ ਧਨੋਆ, ਪੌਲੀਟੈਕਨਿਕ ਐਸੋਸੀਏਸ਼ਨ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION