27.1 C
Delhi
Friday, April 26, 2024
spot_img
spot_img

ਪੰਜਾਬ ਦੇ ਭਾਜਪਾ ਆਗੂ ਪੰਜਾਬ ਦੀ ਦਾਲਾਂ ਦੀ ਰਹਿੰਦੀ 75% ਸਪਲਾਈ ਜਾਰੀ ਕਰਵਾਉਣ ਲਈ ਕੇਂਦਰ ’ਤੇ ਦਬਾਅ ਬਣਾਉਣ: ਜਾਖ਼ੜ

ਚੰਡੀਗੜ੍ਹ, 2 ਮਈ, 2020 –

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਪੰਜਾਬ ਨੂੰ ਦਾਲ ਦੀ ਸਪਲਾਈ ਜਾਰੀ ਕਰਵਾਉਣ ਲਈ ਭਾਰਤ ਸਰਕਾਰ ਖਿਲਾਫ ਵਰਤ ਰੱਖ ਕੇ ਮੋਦੀ ਸਰਕਾਰ ਤੇ ਦਬਾਅ ਬਣਾਉਣ ਕਿ ਉਹ ਕੀਤੇ ਐਲਾਣ ਅਨੁਸਾਰ ਪੰਜਾਬ ਨੂੰ ਦਾਲ ਦਾ ਕੋਟਾ ਪੁੱਜਦਾ ਕਰੇ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਲਗਭਗ 40 ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਵੰਡਨ ਲਈ 10800 ਮੀਟ੍ਰਿਕ ਟਨ ਦਾਲ ਸਪਲਾਈ ਕਰਨ ਦਾ ਐਲਾਣ ਕੀਤਾ ਸੀ ਪਰ ਹਾਲੇ ਤੱਕ ਸਿਰਫ 2800 ਮੀਟ੍ਰਿਕ ਟਨ ਦਾਲ ਹੀ ਪੰਜਾਬ ਨੂੰ ਸਪਲਾਈ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜ਼ੋ ਦਾਲ ਕੇਂਦਰ ਤੋਂ ਮਿਲ ਰਹੀ ਹੈ ਨਾਲ ਦੀ ਨਾਲ ਉਸਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਵੰਗਾਰਿਆਂ ਕਿ ਉਹ ਵਰਤ ਰੱਖ ਕੇ ਪ੍ਰੋਪੇਗੰਡਾ ਕਰਨ ਦੀ ਬਜਾਏ ਤੱਥਾਂ ਨੂੰ ਜਾਣ ਲੈਣ।ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂ ਉਸ ਦਾਲ ਦੀ ਵੰਡ ਲਈ ਵਰਤ ਰੱਖ ਰਹੇ ਹਨ ਜ਼ੋ ਦਾਲ ਪੰਜਾਬ ਨੂੰ ਮਿਲੀ ਹੀ ਨਹੀਂ ਹੈ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਦਾਰ ਦੀ ਏਂਜਸੀ ਨੈਫੇਡ ਨੇ ਦਾਲ ਸਪਲਾਈ ਕਰਨੀ ਹੈ ਪਰ ਪੰਜਾਬ ਨੂੰ ਸਪਲਾਈ ਹੀ ਨਾਮਾਤਰ ਮਿਲ ਰਹੀ ਹੈ ਤਾਂ ਪੰਜਾਬ ਅੱਗੋਂ ਇਸਦੀ ਵੰਡ ਕਿਵੇਂ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਭਾਜਪਾ ਦੀ ਕੇਂਦਰ ਸਰਕਾਰ ਜਿੰਮੇਵਾਰ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਜਿਵੇਂ ਹੀ ਕੇਂਦਰ ਸਰਕਾਰ ਪੰਜਾਬ ਨੂੰ ਦਾਲ ਦੀ ਸਪਲਾਈ ਦੇ ਦੇਵੇਗੀ ਇਹ ਰਾਸ਼ਨ ਸਾਰੇ ਹੱਕਦਾਰਾਂ ਤੱਕ ਬਿਨ੍ਹਾਂ ਦੇਰੀ ਪੁੱਜਦਾ ਕਰ ਦਿੱਤਾ ਜਾਵੇਗਾ।

ਸ੍ਰੀ ਜਾਖੜ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮਾਰਚ ਵਿਚ ਹੀ ਰਾਸ਼ਨ ਕਾਰਡ ਧਾਰਕ ਲੋਕਾਂ ਨੂੰ 6—6 ਮਹੀਨੇ ਦਾ ਅਨਾਜ ਤਕਸੀਮ ਕੀਤਾ ਜਾ ਚੁੱਕਾ ਸੀ। ਜਦ ਕਿ ਗੈਰ ਰਾਸ਼ਨ ਕਾਰਡ ਧਾਰਕ 15 ਲੱਖ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਨੇ ਰਾਸ਼ਨ ਦੀ ਵੰਡ ਵੱਖਰੇ ਤੌਰ ਤੇ ਕੀਤੀ ਹੈ। ਜਦ ਕਿ 3000 ਮੀਟ੍ਰਿਕ ਟਨ ਦਾਲ ਪੰਜਾਬ ਸਰਕਾਰ ਆਪਣੇ ਪੱਧਰ ਤੇ ਖਰੀਦ ਕੇ ਵੰਡ ਚੁੱਕੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਭਾਜਪਾ ਨੀਵੇਂ ਮਿਆਰ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ ਗੱਲਾਂ ਕਰਦੀ ਹੈ ਜਦ ਕਿ ਜਨਤਾ ਦੀ ਭਲਾਈ ਲਈ ਇਹ ਸਰਕਾਰ ਕੁਝ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਜੇ ਪੰਜਾਬ ਭਾਜਪਾ ਦੇ ਆਗੂ ਪੰਜਾਬ ਦੀਆਂ ਹੱਕੀ ਮੰਗਾਂ ਲਈ ਵਰਤ ਰੱਖਦੇ ਪਰ ਉਹ ਤਾਂ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪਣੇ ਸੂਬੇ ਦੇ ਹੀ ਉਲਟ ਭੁਗਤ ਰਹੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION