ਯੈੱਸ ਪੰਜਾਬ
ਅਹਿਮਦਾਬਾਦ, 30 ਦਸੰਬਰ, 2022:
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਮਾਤਾ ਸ੍ਰੀਮਤੀ ਹੀਰਾਬੇਨ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ।
100 ਸਾਲ ਦੇ ਸ੍ਰੀਮਤੀ ਹੀਰਾਬੇਨ ਦਾ ਅੰਤਿਮ ਸਸਕਾਰ ਅਹਿਮਦਾਬਾਦ ਵਿਖ਼ੇ ਕਰ ਦਿੱਤਾ ਗਿਆ। ਚਿਖ਼ਾ ਨੂੰ ਅਗਨੀ ਖ਼ੁਦ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ਵੱਡੇ ਭਰਾ ਸੋਮਾਭਾਈ ਨੇ ਵਿਖ਼ਾਈ।
ਸ੍ਰੀਮਤੀ ਹੀਰਾਬੇਨ ਦੀ ਤਬੀਅਤ ਵਿਗੜਣ ’ਤੇ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂ.ਐਨ.ਮਹਿਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਯੂ.ਐਨ. ਮਹਿਤਾ ਇੰਸਟੀਚਿਊਟ ਆਫ਼ ਕਾਰਡੀਆਲੋਜੀ ਐਂਡ ਰਿਸਰਚ ਸੈਂਟਰ ਵੱਲੋਂ ਜਾਰੀ ਇਕ ਬਿਆਨ ਵਿੱਚ ਦੱਸਿਆ ਗਿਆ ਕਿ ਸ੍ਰੀਮਤੀ ਹੀਰਾਬੇਨ ਮੋਦੀ ਨੇ ਸ਼ੁੱਕਰਵਾਰ 30 ਦਸੰਬਰ ਤੜਕੇ 3.30 ਵਜੇ ਆਖ਼ਰੀ ਸਾਹ ਲਏ।
ਪ੍ਰਧਾਨ ਮੰਤਰੀ ਮੋਦੀ ਨੇ ਭਾਰੀ ਮਨ ਨਾਲ ਆਪਣੀ ਮਾਤਾ ਬਾਰੇ ਟਵੀਟ ਕੀਤਾ।
ਸ੍ਰੀ ਮੋਦੀ ਆਪਣੀ ਮਾਤਾ ਨੂੰ ਆਖ਼ਰੀ ਵਾਰ ਲੰਘੇ ਬੁੱਧਵਾਰ ਨੂੰ ਉਕਤ ਹਸਪਤਾਲ ਵਿੱਚ ਹੀ ਮਿਲੇ ਸਨ ਜਿੱਥੇ ਉਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ