30.1 C
Delhi
Saturday, April 27, 2024
spot_img
spot_img

ਪ੍ਰਕਾਸ਼ ਪੁਰਬ ਸਮਾਗਮ: ਸੁਲਤਾਨਪੁਰ ਲੋਧੀ ’ਚ ਨੌਜਵਾਨ ਵਲੰਟੀਅਰਾਂ ਦੀ ਮੇਜ਼ਬਾਨੀ ਨੇ ਕੀਲੇ ਸ਼ਰਧਾਲੂ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 6 ਨਵੰਬਰ, 2019 –

ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮਾਂ ਵਿਚ ਸੈਂਕੜੇ ਨੌਜਵਾਨ ਵਲੰਟੀਅਰ ਪੂਰੀ ਤਨਦੇਹੀ, ਸ਼ਰਧਾ ਭਾਵ ਤੇ ਹਲੀਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਕੇਸਰੀ ਕੁੜਤਿਆਂ ‘ਚ ਸਜੇ ਵਲੰਟੀਅਰ ਦੁਨੀਆਂ ਦੇ ਕੋਨੇ ਕੋਨੇ ਤੋਂ ਸੁਲਤਾਨਪੁਰ ਲੋਧੀ ਪੁੱਜਣ ਵਾਲੀ ਸੰਗਤ ਦਾ ਮਾਰਗ ਦਰਸ਼ਨ ਕਰ ਰਹੇ ਹਨ।

ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਵਿਦਿਅਕ ਅਦਾਰਿਆਂ ਤੇ ਹੋਰ ਸੰਸਞਾਵਾਂ ‘ਚੋਂ 800 ਤੋਂ ਵੱਧ ਵਲੰਟੀਅਰ ਸੁਲਤਾਨਪੁਰ ਲੋਧੀ ਵਿਖੇ ਹੈਲਪ ਡੈਸਕ, ਮੁੱਖ ਪੰਡਾਲ, ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ, ਧਾਰਮਿਕ ਪ੍ਰਦਰਸ਼ਨੀ, ਮੁੱਖ ਦੂਆਰਾਂ ‘ਤੇ ਸੰਗਤ ਲਈ ਸੇਵਾ ਨਿਭਾਅ ਰਹੇ ਹਨ। ਇਸ ਸਬੰਧੀ ਬਣੀ ‘ਇੰਟਰ ਕਮੇਟੀ’ ਦੇ ਡਿਪਟੀ ਮੈਨੇਜਰ ਸ੍ਰੀ ਨਵੀਨ ਨੇ ਦੱਸਿਆ ਕਿ ਸੈਂਕੜੇ ਵਲੰਟੀਅਰ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸੇਵਾ ਕਰ ਰਹੇ ਹਨ।

ਇਹ ਵਲੰਟੀਅਰ ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਪਾਰਕਿੰਗ ਸਥਾਨਾਂ, ਮੁੱਖ ਸਮਾਗਮਾਂ ਵਾਲੇ ਪੰਡਾਲਾਂ, ਟੈਂਟ ਸਿਟੀਜ਼ , ਮੀਡੀਆ ਸੈਂਟਰ, ਪ੍ਰਬੰਧਕੀ ਬਲਾਕਾਂ, ਪ੍ਰਦਰਸ਼ਨੀਆਂ ‘ਚ ਸੰਗਤ ਦਾ ਰਾਹ ਦਸੇਰਾ ਬਣ ਰਹੇ ਹਨ। ਉਨਾਂ ਦੱਸਿਆ ਕਿ ਵਲੰਟੀਅਰਾਂ ਦੀਆਂ ਸੇਵਾਵਾਂ ਸੁਚੱਜੇ ਤਰੀਕੇ ਨਾਲ ਲੈਣ ਲਈ 7 ਕਮੇਟੀਆਂ ਬਣੀਆਂ ਹੋਈਆਂ ਹਨ।

ਇਨਾਂ ਕਮੇਟੀਆਂ ਵਿਚ ਇਨਫਰਮੇਸ਼ਨ ਡੈਸਕ ਕਮੇਟੀ, ਪ੍ਰੋਟੋਕੋਲ ਕਮੇਟੀ, ਇੰਟਰ ਕਮੇਟੀ, ਪੰਡਾਲ ਮੈਨੇਜਮੈਂਟ ਕਮੇਟੀ, ਟਰੇਨਡ ਗਾਈਡ ਕਮੇਟੀ, ਲਾਈਟ ਐਂਡ ਸਾਊਂਡ ਸ਼ੋਅ ਕਮੇਟੀ, ਐਗਜੀਬੀਸ਼ਨ ਕਮੇਟੀ ਸ਼ਾਮਲ ਹਨ, ਜਿਨਾਂ ਦੇ ਮੈਨੇਜਰ ਵਲੰਟੀਅਰਾਂ ਦੀਆਂ ਸੇਵਾਵਾਂ ਲਗਾਤਾਰ ਵਾਚ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਾਵੇ।

ਇਸ ਮੌਕੇ ਇਨਫਰਮੇਸ਼ਨ ਡੈਸਕ ਕਮੇਟੀ ਦੇ ਡਿਪਟੀ ਮੈਨੇਜਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸੰਗਤ ਦੀ ਸਹੂਲਤ ਲਈ 25 ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ, ਜਿਨਾਂ ‘ਤੇ ਕਰੀਬ 150 ਵਲੰਟੀਅਰ ਸੇਵਾਵਾਂ ਨਿਭਾਅ ਰਹੇ ਹਨ। ਹੈਲਪ ਡੈਸਕ ਵਲੰਟੀਅਰ ਦਿਨ, ਰਾਤ ਦੀਆਂ ਦੋ ਸ਼ਿਫਟਾਂ ਵਿਚ ਸੇਵਾਵਾਂ ਦੇ ਰਹੇ ਹਨ। ਇਹ ਹੈਲਪ ਡੈਸਕ ਮੁੱਖ ਪੰਡਾਲ ਨੇੜੇ, ਸਾਰੀਆਂ ਪਾਰਕਿੰਗਜ਼ ਤੇ ਹੋਰ ਅਹਿਮ ਥਾਵਾਂ ‘ਤੇ ਲਾਏ ਗਏ ਹਨ।

ਇਸ ਤੋਂ ਇਲਾਵਾ ਦੋ ਹੈਲਪ ਡੈਸਕ ਰੇਲਵੇ ਸਟੇਸ਼ਨ ਅਤੇ ਇਕ ਬੱਸ ਸਟੈਂਡ ‘ਤੇ ਵੀ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 100 ਦੇ ਕਰੀਬ ਟਰੇਨਡ ਗਾਈਡ ਵਲੰਟੀਅਰ ਚਲਦੇ ਫਿਰਦੇ ਹੈਲਪ ਡੈਸਕ ਵਜਂ 11 ਰੂਟਾਂ ‘ਤੇ ਲਾਏ ਗਏ ਹਨ। ਇਸ ਮੌਕੇ ਮੁੱੱਖ ਪੰਡਾਲ ਕਮੇਟੀ ਦੇ ਸੀਨੀਅਰ ਮੈਨੇਜਰ ਤਰਸਵੀਰ ਸਿੰਘ ਨੇ ਦੱਸਿਆ ਕਿ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ 50 ਦੇ ਕਰੀਬ ਵਲੰਟੀਅਰ ਲਾਏ ਹੋਏ ਹਨ, ਜੋ ਪੰਡਾਲ ਦੇ ਅੰਦਰ ਸੁਚੱਜੇ ਪ੍ਰਬੰਧਾਂ ਲਈ ਤਾਇਨਾਤ ਹਨ।

ਮੁੱੱਖ ਪੰਡਾਲ ਦੇ ਦੁਆਰ ‘ਤੇ ਸੇਵਾ ਨਿਭਾਅ ਰਹੇ ਬਿਹਾਰ ਨਾਲ ਸਬੰਧਤ ਵਲ਼ੰਟੀਅਰ ਮੁਹੰਮਦ ਯਾਸੀਨ ਵਸੀਕ ਨੇ ਦੱਸਿਆ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਬੀਟੈੱਕ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਗੁਰਪੁਰਬ ਸਮਾਗਮਾਂ ਵਿਚ ਡਿਊਟੀ ਨਿÝਭਾਉਣਾ ਉਸ ਲਈ ਬੜਾ ਸੁਭਾਗਾ ਮੌਕਾ ਹੈ ਤੇ ਇੱਥੇ ਸੇਵਾ ਕਰ ਕੇ ਜੋ ਸਕੂਨ ਮਿਲ ਰਿਹਾ ਹੈ, ਉਹ ਪਹਿਲਾਂ ਕਦੇ ਨਹੀਂ ਮਿਲਿਆ।

ਪੱਛਮੀ ਬੰਗਾਲ ਨਾਲ ਸਬੰਧਤ ਵਲੰਟੀਅਰ ਸੁਮੀਤ ਕੁਮਾਰ ਨੇ ਦੱੱਸਿਆ ਕਿ ਉਹ ਐਲਪੀਯੂ ਵਿਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਕਰ ਰਿਹਾ ਹੈ ਤੇ ਪਹਿਲੀ ਵਾਰ ਕੌਮਾਂਤਰੀ ਪੱਧਰ ਦੇ ਸਮਾਗਮਾਂ ਵਿਚ ਸੇਵਾ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਪੰਜਾਬ ਆ ਕੇ ਉਸ ਨੇ ਗੁਰੂ ਨਾਨਕ ਦੇਵ ਜੀ ਤੇ ਉਨਾਂ ਦੀਆਂ ਸਿਖਿਆਵਾਂ ਬਾਰੇ ਕਾਫੀ ਜਾਣਆ ਤੇ ਇਨਾਂ ਸਮਾਗਮਾਂ ਵਿਚ ਉਸ ਨੂੰ ਗੁਰੂ ਸਾਹਿਬ ਦੀ ਜ਼ਿੰਦਗੀ ਤੇ ਫਲਸਫੇ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਹੈ।

ਦਿੱਲੀ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਪੁੱਜੀ ਹਰਬੰਸ ਕੌਰ (65) ਨੇ ਆਖਿਆ ਕਿ ਸ਼ਰਧਾ ਭਾਵਨਾ ਨਾਲ ਸੇਵਾ ਵਿਚ ਲੱਗੇ ਨੌਜਵਾਨ ਬੜੀ ਸ਼ਲਾਘਾ ਵਾਲਾ ਕੰਮ ਕਰ ਰਹੇ ਹਨ, ਜੋ ਦੂਰ ਦੁਰਾਡੇ ਤੋਂ ਆਈ ਸੰਗਤ ਦਾ ਬੜੀ ਹੀ ਹਲੀਮੀ ਨਾਲ ਮਾਰਗ ਦਰਸ਼ਨ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION