30.1 C
Delhi
Saturday, April 27, 2024
spot_img
spot_img

ਪ੍ਰਕਾਸ਼ ਪੁਰਬ ਸਮਾਗਮ – ਆਧੁਨਿਕ ਕੈਮਰਿਆਂ ਤੇ ਨਵੀਂ ਤਕਨੀਕ ਰਾਹੀਂ ਪੁਲਿਸ ਸੁਲਤਾਨਪੁਰ ਲੋਧੀ ’ਤੇ ਰੱਖ ਰਹੀ ਹੈ ਬਾਜ਼ ਅੱਖ

ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 9 ਨਵੰਬਰ, 2019:

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਚ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਸ਼ਹਿਰ ਵਿਚ ਲਗਭਗ 1000 ਸੀਸੀਟੀਵੀ ਕੈਮਰੇ, ਪੈਨ ਟਿਲਟ ਜ਼ੂਮ ਕੈਮਰੇ (ਪੀਟੀਜੀ) ਅਤੇ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ (ਏਐਨਪੀਆਰ) ਕੈਮਰੇ ਲਾਏ ਗਏ ਹਨ, ਜੋ ਪਵਿੱਤਰ ਨਗਰੀ ਦੇ ਹਰ ਕੋਨੇ ਅਤੇ ਅਹਿਮ ਸਥਾਨਾਂ ਦੀ ਨਿਗਰਾਨੀ ਕਰ ਰਹੇ ਹਨ ਤੇ ਕੈਮਰਿਆਂ ਦੀ ਫੁਟੇਜ ‘ਤੇ ਇੰਟੇਗਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਵੱਲੋਂ 24 ਘੰਟੇ ਬਾਜ਼ ਅੱਖ ਰੱਖੀ ਜਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਕੈਮਰੇ ਅਹਿਮ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪੂਰੀ ਯੋਜਨਾ ਦੇ ਰਚੇਤਾ ਆਈਜੀ ਨੌਨਿਹਾਲ ਸਿੰਘ ਹਨ , ਜੋ ਆਪਣੀ ਨਿਗਰਾਨੀ ਹੇਠ ਇੰਟੇਗਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਕੰਮ ਦੇਖ ਰਹੇ ਹਨ।

ਉੁਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਤਕਨੀਕ ਦੇ ਇਹ ਕੈਮਰੇ ਪੁਲੀਸ ਤੇ ਪ੍ਰਸ਼ਾਸਨ ਦੀਆਂ ਅੱਖਾਂ ਤੇ ਕੰਨਾਂ ਵਾਂਗ ਕੰਮ ਕਰ ਰਹੇ ਹਨ ਤੇ ਇਨ੍ਹਾਂ ਕੈਮਰਿਆਂ ਰਾਹੀਂ ਪਵਿੱਤਰ ਨਗਰੀ ‘ਚ ਗਤੀਵਿਧੀਆਂ ‘ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਰਾਹੀਂ ਸ਼ਹਿਰ ਵਿਚ ਹੋਣ ਵਾਲੇ ਹਰ ਘਟਨਾਕ੍ਰਮ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਜਦੋਂਕਿ ਪੀਟੀਜੀ ਕੈਮਰਿਆਂ ਨੂੰ 360 ਡਿਗਰੀ ਵਿਊ ਲਈ ਵਰਤਿਆ ਜਾ ਰਿਹਾ ਹੈ।

ਪੀਟੀਜੀ ਕੈਮਰੇ ਭੀੜ ਵਾਲੇ ਇਲਾਕਿਆਂ ‘ਚ ਲਾਏ ਗਏ ਹਨ। ਇਹ ਕੈਮਰੇ ਅੱਗ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਦੇ ਪੱਖ ਤੋਂ ਵੀ ਮਦਦਗਾਰ ਹਨ, ਕਿਉਂਕਿ ਂÂਨ੍ਹਾਂ ਰਾਹੀਂ ਅਜਿਹੀ ਘਟਨਾ ਦਾ ਅਲਰਟ ਤੁਰੰਤ ਕੰਟਰੋਲ ਸੈਂਟਰ ਤੱਕ ਪਹੁੰਚ ਜਾਂਦਾ ਹੈ।

ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਏਐਨਪੀਆਰ ਕੈਮਰੇ ਸ਼ਹਿਰ ਵਿਚ ਦਾਖਲ ਹੋਣ ਵਾਲੇ ਅਤੇ ਬਾਹਰ ਨਿਕਲਣ ਵਾਲੇ ਵਾਹਨਾਂ ਦੀ ਨਿਗਰਾਨੀ ਕਰ ਰਹੇ ਹਨ। ਇਹ ਕੈਮਰੇ ਵਾਹਨਾਂ ਦੀ ਨੰਬਰ ਪਲੇਟ ਪੜ੍ਹਨ ਦੇ ਸਮਰੱੱਥ ਹਨ, ਜਿਸ ਕਰ ਕੇ ਹਰ ਚਲਦਾ ਵਾਹਨ ਪੁਲੀਸ ਤੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹੈ।

ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਦਾ ਮਕਸਦ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬÝਣਾਉਣਾ ਹੈ। ਇਸ ਕਮਾਂਡ ਅਤੇ ਕੰਟਰੋਲ ਸੈਂਟਰ ‘ਚ 24 ਘੰਟੇ ਨਿਗਰਾਨੀ ਲਈ ਸਟਾਫ ਤਾਇਨਾਤ ਕੀਤਾ ਗਿਆ ਹੈ, ਜੋ ਇਕ ਵੱਡੀ ਐਲਈਡੀ ਸਕਰੀਨ ਰਾਹੀਂ ਪੂਰੇ ਸ਼ਹਿਰ ਦੀ ਨਿਗਰਾਨੀ ਕਰ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION