44 C
Delhi
Monday, May 20, 2024
spot_img
spot_img

ਪੇਡਾ ਵੱਲੋਂ ਊਰਜਾ ਸੰਭਾਲ ਬਾਰੇ ਰਾਜ ਵਿਆਪੀ ਵਰਕਸ਼ਾਪ ਮੁਕੰਮਲ

ਯੈੱਸ ਪੰਜਾਬ
ਚੰਡੀਗੜ੍ਹ, 12 ਮਾਰਚ, 2022 –
ਚੰਡੀਗੜ੍ਹ ਬਿਊਰੋ ਆਫ ਐਨਰਜੀ ਐਫੀਸ਼ੈਂਸੀ ਬੀਈਈ ਅਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਪੇਡਾ ਦੇ ਸਹਿਯੋਗ ਨਾਲ ਊਰਜਾ ਕੁਸ਼ਲਤਾ ਬਾਰੇ ਰਾਜ ਪੱਧਰੀ ਵਰਕਸ਼ਾਪਾਂ ਮੁਕੰਮਲ ਹੋ ਗਈਆਂ ਹਨ। ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 10 ਕੈਪਟਿਵ ਬਲੀਡਿੰਗ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਤਿਹਗੜ੍ਹ ਸਾਹਿਬ ਮੁਹਾਲੀ ਲੁਧਿਆਣਾ ਪਟਿਆਲਾ ਜਲੰਧਰ ਬਠਿੰਡਾ ਹੁਸ਼ਿਆਰਪੁਰ ਪਠਾਨਕੋਟ ਕਪੂਰਥਲਾ ਅਤੇ ਬਰਨਾਲਾ ਸ਼ਾਮਲ ਸਨ। ਕੁੱਲ 814 ਲਾਭਪਾਤਰੀਆਂ ਵਿੱਚ ਸੇਵਾ ਪ੍ਰਦਾਤਾ ਡੀਲਰ ਵਿਤਰਕ ਟੈਕਨੀਸ਼ੀਅਨ ਅਤੇ ਆਈਟੀਆਈਜ਼ ਦੇ ਫੈਕਲਟੀ ਆਦਿ ਸ਼ਾਮਲ ਸਨ।

ਇਹ ਸਾਰੀਆਂ ਵਰਕਸ਼ਾਪਾਂ ਆਈਟੀਆਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਫ਼ਤਰਾਂ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਪੀਐਸਪੀਸੀਐਲ ਰਾਜ ਬਿਜਲੀ ਰੈਗੂਲੇਟਰੀ ਬੋਰਡ ਰਾਜ ਖੇਤੀਬਾੜੀ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨਾਲ-ਨਾਲ ਪੰਪ ਵਿਕਰੇਤਾਵਾਂ ਸਲਾਹਕਾਰਾਂ ਠੇਕੇਦਾਰਾਂ ਆਦਿ ਦੇ 315 ਅਧਿਕਾਰੀਆਂ ਨੇ ਭਾਗ ਲਿਆ। ਪੇਡਾ ਦੇ ਇਹਨਾਂ ਯਤਨਾਂ ਸਦਕਾ ਬੀਈਈ ਨੇ ਊਰਜਾ ਸੰਭਾਲ ਲਈ ਪਹਿਲਾ ਇਨਾਮ ਦਿੱਤਾ ਹੈ।

ਇਹਨਾਂ ਵਰਕਸ਼ਾਪਾਂ ਵਿੱਚ ਪੇਡਾ ਤੋਂ ਮਾਨਤਾ ਪ੍ਰਾਪਤ ਮਾਹਿਰਾਂ- ਡਾ ਅਰਵਿੰਦ ਢੀਂਗਰਾ ਆਰ ਕੇ ਅਗਰਵਾਲ ਰੁਚੀ ਲਖਾਨੀ ਸ਼ਵੇਤਾ ਬਹਿਲ ਏਕੇ ਧੀਰ ਅਸ਼ਵਨੀ ਕੁਮਾਰ ਪੀਪੀਐਸ ਆਹਲੂਵਾਲੀਆ ਕਪਿਲ ਅਰੋੜਾ ਡਾ ਹਰਜੀਵ ਖੰਨਾ ਰੁਪਿੰਦਰ ਆਹੂਜਾ ਅਤੇ ਸੁਮਨ ਕੌਸ਼ਿਕ ਨੇ ਇਲੈਕਟ੍ਰੀਕਲ ਉਪਕਰਨਾਂ ਅਤੇ ਪਾਣੀ ਦੇ ਪੰਪਾਂ, ਮੁੱਖ ਸਟਾਰ ਲੇਬਲਿੰਗ ਸੰਚਾਲਨ ਅਤੇ ਪ੍ਰਬੰਧਨ ਬਿਜਲੀ ਦੀ ਊਰਜਾ ਕੁਸ਼ਲਤਾ ਸਮਾਰਟ ਮੀਟਰਿੰਗ ਹੀਟਿੰਗ ਹਵਾਦਾਰੀ ਏਅਰ ਕੰਡੀਸ਼ਨਿੰਗ ਆਦਿ ਬਾਰੇ ਜਾਗਰੂਕਤਾ ਪ੍ਰਦਾਨ ਕੀਤੀ ਗਈ। ਪੇਡਾ ਦੇ ਅਧਿਕਾਰੀਆਂ- ਮੱਖਣ ਲਾਲ ਪਰਮਜੀਤ ਸਿੰਘ ਮਨੀ ਖੰਨਾ ਅਤੇ ਤਲਵਿੰਦਰ ਸਿੰਘ ਨੇ ਵਰਕਸ਼ਾਪ ਦਾ ਸਹਿਯੋਗ ਦਿੱਤਾ ਜਦਕਿ ਸਾਕਰ ਫਾਊਂਡੇਸ਼ਨ ਨੇ ਸਫਲ ਸੰਚਾਲਨ ਕੀਤਾ।

ਆਰਗੇਨਾਈਜ਼ਰ ਸੁਰਿੰਦਰ ਬਾਹਗਾ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਓਵਰ ਡਰਾਫਟ ਕਾਰਨ ਪੰਜਾਬ ਦਾ ਕਰੀਬ 80 ਫੀਸਦੀ ਇਲਾਕਾ ਰੈੱਡ ਜ਼ੋਨ ਵਿੱਚ ਤਬਦੀਲ ਹੋ ਰਿਹਾ ਹੈ। ਔਸਤਨ ਪਾਣੀ ਦਾ ਪੱਧਰ ਹਰ ਸਾਲ ਲਗਭਗ ਇੱਕ ਮੀਟਰ ਤੱਕ ਡਿੱਗ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਵਿੱਚ ਬਿਜਲੀ ਅਤੇ ਪਾਣੀ ਨੂੰ ਬਚਾਉਣ ਲਈ ਸਬੰਧਤ ਧਿਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION