36.1 C
Delhi
Tuesday, May 21, 2024
spot_img
spot_img

ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ’ਚ ਪੰਜਵੀਂ ਵਾਰ ਮਿਲਿਆ ਵਧੀਆ ਕਾਰਗੁਜ਼ਾਰੀ ਲਈ ਪੁਰਸਕਾਰ

ਜਲੰਧਰ, 27 ਜੂਨ, 2020 –

ਇਕ ਹੋਰ ਵਿਲੱਖਣ ਪ੍ਰਾਪਤੀ ਕਰਦਿਆਂ ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ਵਿਚੋਂ ਪੰਜਵੀਂ ਵਾਰ ਵਧੀਆ ਕਾਰਗੁਜਾਰੀ ਦਿਖਾਉਣ ਬਦਲੇ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਜਨਲ ਪਾਸਪੋਰਟ ਅਫ਼ਸਰ ਸ੍ਰੀ ਰਾਜ ਕੁਮਾਰ ਬਾਲ ਨੇ ਦੱਸਿਆ ਕਿ ਹਰ ਸਾਲ ‘ਪਾਸਪੋਰਟ ਸੇਵਾ ਦਿਵਸ’ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ 24 ਜੂਨ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਕੋਵਿਡ-19 ਮਹਾਂਮਾਰੀ ਦੌਰਾਨ ‘ਪਾਸਪੋਰਟ ਸੇਵਾ ਦਿਵਸ’ ਵੀਡੀਓ ਕਾਨਫਰੰਸਿੰਗ ਰਾਹੀਂ ਮਨਾਇਆ ਗਿਆ।

ਉਨ੍ਹਾਂ ਕਿਹਾ ਕਿ ‘ਪਾਸਪੋਰਟ ਸੇਵਾ ਦਿਵਸ’ ਮੌਕੇ ਹਰ ਸਾਲ ਦੇਸ਼ ਦੇ ਪਾਸਪੋਰਟ ਸੇਵਾ ਕੇਂਦਰਾਂ ਦੀ ਕਾਰਗੁਜਾਰੀ ਅਤੇ ਹੋਰ ਮਹੱਤਵਪੂਰਨ ਤੱਥਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਰਿਜਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਪਾਸਪੋਰਟ ਦਫ਼ਤਰਾਂ ਦੀ ਬਹਿਤਰੀਨ ਕਾਰਗੁਜ਼ਾਰੀ ਲਈ ਪਾਸਪੋਰਟ ਸੇਵਾ ਇਨਾਮ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਾਸਪੋਰਟ ਦਫ਼ਤਰ ਜਲੰਧਰ ਨੂੰ ਪੂਰੇ ਦੇਸ਼ ਵਿੱਚ ਪੰਜਵੀਂ ਵਾਰ ਵਧੀਆ ਕਾਰਗੁਜ਼ਾਰੀ ਲਈ ਪਹਿਲਾ ਇਨਾਮ ਦਿੱਤਾ ਗਿਆ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਇਸ ਸਬੰਧੀ ਪਾਸਪੋਰਟ ਦਫ਼ਤਰ ਦੇ ਪੂਰੇ ਅਮਲੇ ਅਤੇ ਜਲੰਧਰ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਖੇਤਰ ਵਿੱਚ ਆਉਣ ਵਾਲੇ ਲੋਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਬਾਲੀ ਨੇ ਕਿਹਾ ਕਿ ਇਸ ਨਾਲ ਪਾਸਪੋਰਟ ਦਫ਼ਤਰ ਜਲੰਧਰ ਦਾ ਸਮੁੱਚਾ ਅਮਲਾ ਭਵਿੱਖ ਵਿੱਚ ਲੋਕਾਂ ਦੀ ਹੋਰ ਵੀ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕਰਨ ਲਈ ਉਤਸ਼ਾਹ ਨਾਲ ਭਰ ਗਿਆ ਹੈ।

ਰਿਜਨਲ ਪਾਸਪੋਰਟ ਅਫ਼ਸਰ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਜਲੰਧਰ ਇਸ ਸਨਮਾਨ ਲਈ ਚੁਣੇ ਜਾਣ ਲਈ ਬਹੁਤ ਮਾਨ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੁੱਚੇ ਅਮਲੇ ਵਲੋਂ ਪੂਰੀ ਲਗਨ ਤੇ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਬਦਲੇ ਮਿਲਿਆ ਹੈ।

ਉਨ੍ਹਾਂ ਸਹੁੰ ਚੁੱਕੀ ਕੇ ਪਾਸਪੋਰਟ ਦਫ਼ਤਰ ਵਲੋਂ ਦਫ਼ਤਰ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੀ ਅਗਾਊਂ ਵੀ ਪੂਰੇ ਉਤਸ਼ਾਹ ਨਾਲ ਸੇਵਾ ਕਰਦਾ ਰਹੇਗਾ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION