37.1 C
Delhi
Saturday, April 27, 2024
spot_img
spot_img

ਪਾਰਲੀਮੈਂਟ ਵਿੱਚ ਥੋੜ੍ਹਾ ਜਿਹਾ ਕੰਮ ਹੁੰਦਾ, ਨਾਅਰੇ ਲੱਗਣ ਜਾਂ ਪੈਂਦੀ ਪਈ ਖੱਪ ਬੇਲੀ

ਅੱਜ-ਨਾਮਾ
ਪਾਰਲੀਮੈਂਟ ਵਿੱਚ ਥੋੜ੍ਹਾ ਜਿਹਾ ਕੰਮ ਹੁੰਦਾ,
ਨਾਅਰੇ ਲੱਗਣ ਜਾਂ ਪੈਂਦੀ ਪਈ ਖੱਪ ਬੇਲੀ।
ਆਪੋ ਵਿੱਚ ਉਹ ਲਾਉਂਦੇ ਨੇ ਦੋਸ਼ ਜਿਹੜੇ,
ਸੁਣਦਿਆਂ ਲੋਕਾਂ ਨੂੰ ਲੱਗ ਰਹੇ ਗੱਪ ਬੇਲੀ।
ਕਾਵਾਂ-ਰੌਲੀ ਬੱਸ ਪੈਂਦੜੀ ਦਿੱਸ ਰਹੀ ਆ,
ਲੈਂਦੇ ਈ ਅਕਲ ਦੀ ਗੱਲ ਸਭ ਨੱਪ ਬੇਲੀ।
ਪਤਾ ਲੱਗੇ ਨਹੀਂ ਰਹਿੰਦੀ ਹੈ ਮੱਦ ਕਿਹੜੀ,
ਰੱਫੜ ਵਿੱਚ ਗਈ ਕਿਹੜੀ ਸੀ ਟੱਪ ਬੇਲੀ।
ਗੁਤਾਵਾ ਗੱਲਾਂ ਦਾ ਰੁੱਝੇ ਪਏ ਕਰਨ ਸਾਰੇ,
ਝੂਠ-ਸੱਚ ਵਿੱਚ ਲੱਭੇ ਨਹੀਂ ਫਰਕ ਬੇਲੀ।
ਰਲ-ਮਿਲ ਲੀਡਰਾਂ ਕੀਤੜਾ ਸਾਰਿਆਂ ਨੇ,
ਲੋਕਤੰਤਰ ਦਾ ਬੇੜਾ ਜਿਹਾ ਗਰਕ ਬੇਲੀ।
-ਤੀਸ ਮਾਰ ਖਾਂ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION