ਅੱਜ-ਨਾਮਾ
ਪਾਰਟੀ ਆਪ ਫਿਰ ਜਿੱਤੀ ਆ ਚੋਣ ਦਿੱਲੀ,
ਭਿੜਦਿਆਂ ਲਿਆ ਈ ਮੋਰਚਾ ਮਾਰ ਮੀਆਂ।
ਕੀਤੀਆਂ ਭਾਜਪਾ ਚੁਸਤੀਆਂ ਸਨ ਬੜੀਆਂ,
ਹੋ ਗਈ ਫੇਰ ਉਹਦੀ ਤਕੜੀ ਹਾਰ ਮੀਆਂ।
ਸੋਧਿਆ ਨਿਯਮ-ਕਾਨੂੰਨ ਸੀ ਮਨ-ਮਰਜ਼ੀ,
ਸਕਿਆ ਬੁੱਤਾ ਨਹੀਂ ਉਹ ਵੀ ਸਾਰ ਮੀਆਂ।
ਨੁੱਕਰੀਂ ਲੱਗੇ ਸਨ ਦਿੱਸ ਰਹੇ ਕਾਂਗਰਸੀਏ,
ਬਾਹਰ ਬੈਠ ਗਏ, ਚੁੱਪ ਲਈ ਧਾਰ ਮੀਆਂ।
ਮੋਰਚਾ ਮੁੱਕਿਆ, ਹਾਲੇ ਪਰ ਖੇਡ ਰਹਿੰਦੀ,
ਟੱਕਰ ਏਸੇ ਤਰ੍ਹਾਂ ਜਾਰੀ ਇਹ ਰਹੂ ਮੀਆਂ।
ਸੰਨ੍ਹ ਲਾਉਣੋਂ ਨਾ ਰਹਿਣੇ ਈ ਭਾਜਪਾਈਏ,
ਪਾਰਟੀ ਆਪ ਵੀ ਨੱਕੋ-ਨੱਕ ਖਹੂ ਮੀਆਂ।
-ਤੀਸ ਮਾਰ ਖਾਂ
ਫਰਵਰੀ 23, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ