37.1 C
Delhi
Saturday, April 27, 2024
spot_img
spot_img

ਪਾਣੀ ਹੜ੍ਹਾਂ ਦੇ ਅੰਦਰ ਹਨ ਘਿਰੇ ਜਿਹੜੇ, ਕਹਿਣ ਵਾਲੇ ਨਹੀਂ ਉਨ੍ਹਾਂ ਦੇ ਹਾਲ ਬੇਲੀ

ਅੱਜ-ਨਾਮਾ

ਪਾਣੀ ਹੜ੍ਹਾਂ ਦੇ ਅੰਦਰ ਹਨ ਘਿਰੇ ਜਿਹੜੇ,
ਕਹਿਣ ਵਾਲੇ ਨਹੀਂ ਉਨ੍ਹਾਂ ਦੇ ਹਾਲ ਬੇਲੀ।

ਪਰਵਾਰ ਦੇ ਜੀਆਂ ਦੇ ਲਈ ਨਾ ਖਾਣ ਜੋਗਾ,
ਸਾਂਭਣਾ ਬੜਾ ਮੁਸ਼ਕਲ ਡੰਗਰ-ਮਾਲ ਬੇਲੀ।

ਕਰਦੀ ਮਦਦ ਆ ਪਈ ਸਰਕਾਰ ਬੇਸ਼ੱਕ,
ਢਿੱਲੀ ਬੜੀ ਇਸ ਮਦਦ ਦੀ ਚਾਲ ਬੇਲੀ।

ਖੜੋਤੀ ਫਸਲ ਹੈ ਮਾਰੀ ਗਈ ਖੇਤ ਅੰਦਰ,
ਮੁਆਵਜ਼ੇ ਨਾਲ ਨਾ ਗੁਜ਼ਰਨਾ ਸਾਲ ਬੇਲੀ।

ਕੁਦਰਤੀ ਕਹਿਰ ਨੇ ਕੀਤਾ ਈ ਬੜਾ ਔਖਾ,
ਕਰਦੀ ਦਿੱਸੇ ਨਾ ਹਾਲੇ ਪਈ ਰਹਿਮ ਬੇਲੀ।

ਪਤਾ ਨਹੀਂ ਕਿੱਦਾਂ ਦੇ ਹੋਣਗੇ ਦਿਨ ਅਗਲੇ,
ਵੱਡਿਆਂ-ਛੋਟਿਆਂ ਨੂੰ ਇਹੀ ਸਹਿਮ ਬੇਲੀ।

-ਤੀਸ ਮਾਰ ਖਾਂ
ਅਗਸਤ 20, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION