ਅੱਜ-ਨਾਮਾ
ਪਲ-ਪਲ ਬਦਲੀ ਹਾਲਾਤ ਨੇ ਨਿੱਤ ਜਾਂਦੇ,
ਲੱਗੇ ਅਗਲੀ ਨਹੀਂ ਘੜੀ ਦਾ ਪਤਾ ਬੇਲੀ।
ਕਦੀ ਚੜ੍ਹਤ ਸੁਣਦੀ ਭਾਜਪਾ ਆਗੂਆਂ ਦੀ,
ਨਿਕਲੇ ਦੂਸਰਿਆਂ ਦੀ ਬਹੁਤੀ ਖਤਾ ਬੇਲੀ।
ਖਿਸਕਦੀ ਥੋੜ੍ਹੀ ਤਰੀਕ ਫਿਰ ਜਦੋਂ ਅੱਗੇ,
ਨਿਕਲਦੀ ਖਤਾ ਨਹੀਂ ਦੱਸਦੇ ਰਤਾ ਬੇਲੀ।
ਆਪਣੀ ਮਰਜ਼ੀ ਹਨ ਠੋਸਦੇ ਭਾਜਪਾਈਏ,
ਦੂਜੇ ਪਾਸ ਕਰ ਦੇਣ ਆਪਣਾ ਮਤਾ ਬੇਲੀ।
ਟੱਕਰ ਚੱਲ ਰਹੀ ਆਏ ਦਿਨ ਸਾਫ ਦਿੱਸੇ,
ਡੌਰ-ਭੌਰ ਜਿਹੇ ਦਿੱਸਣ ਪਏ ਲੋਕ ਬੇਲੀ।
ਘਟਨਾ ਹੋਈ ਜਾਂ ਹੋਈ ਆ ਦੁਰ-ਘਟਨਾ,
ਹੋਵਣਾ ਖੁਸ਼ ਜਾਂ ਕਰਨ ਫਿਰ ਸ਼ੋਕ ਬੇਲੀ।
-ਤੀਸ ਮਾਰ ਖਾਂ
ਮਾਰਚ 2, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ