ਅੱਜ-ਨਾਮਾ
ਪਰਲ ਗਰੁੱਪ ਨੂੰ ਹੱਥ ਜਿਹਾ ਪਿਆ ਲੱਗਦਾ,
ਫੜ ਲਿਆ ਦੋਸ਼ੀ ਇੱਕ ਆਖਦੇ ਹੋਰ ਬੇਲੀ।
ਵਿੱਚੋਂ ਭਾਰਤ ਦੇ ਖਿਸਕ ਸੀ ਗਿਆ ਪਹਿਲਾਂ,
ਛੁਪ ਗਿਆ ਮੁਲਕ ਬੇਗਾਨੇ ਉਹ ਚੋਰ ਬੇਲੀ।
ਬਦਲਿਆ ਦੌਰ ਤਾਂ ਪਿਆ ਈ ਹੱਥ ਉਸ ਨੂੰ,
ਪਕੜਨੇ ਤੱਕ ਨਹੀਂ ਪਿਆ ਕੁਝ ਸ਼ੋਰ ਬੇਲੀ।
ਪੀੜਤ ਲੋਕਾਂ ਨੂੰ ਆਸ ਜਿਹੀ ਹੋਈ ਲੱਗਦੀ,
ਬਾਕੀ ਅਦਾਲਤ ਦੇ ਹੱਥਾਂ ਵਿੱਚ ਡੋਰ ਬੇਲੀ।
ਪਾਇਆ ਪਹਿਲਾਂ ਨਾ ਕਿਸੇ ਨੇ ਹੱਥ ਹੈ ਸੀ,
ਲੋਕੀਂ ਉਹਦੇ ਵੀ ਕਾਰਨ ਸਭ ਜਾਣਦੇ ਈ।
ਕੌਣ-ਕੌਣ ਠੱਗਾਂ ਦੀ ਰਹੇ ਨੇ ਢਾਲ ਬਣਦੇ,
ਧਨੰਤਰ ਸਿਆਸਤ ਦੇ ਲੋਕ ਪਛਾਣਦੇ ਈ।
-ਤੀਸ ਮਾਰ ਖਾਂ
ਮਾਰਚ 08, 2023