ਅੱਜ-ਨਾਮਾ
ਪਰਲ ਗਰੀਨ ਦੇ ਪਿੱਛੇ ਸਰਕਾਰ ਪੈ ਗਈ,
ਕਾਰਵਾਈਆਂ ਦੀ ਚੱਲੀ ਫਿਰ ਗੱਲ ਮੀਆਂ।
ਲੱਖਾਂ ਲੋਕਾਂ ਦਾ ਚੱਬ ਗਿਆ ਮਾਲ ਜਿਹੜਾ,
ਚਿਰ ਤੋਂ ਕੱਢਣ ਨਾ ਦੇਂਦਾ ਹੈ ਹੱਲ ਮੀਆਂ।
ਨਿਕਲਿਆ ਸਾਲ ਪਏ ਲੋਕ ਉਡੀਕਦੇ ਸੀ,
ਅੰਤ ਨੂੰ ਤੁਰੀ ਸਰਕਾਰ ਉਸ ਵੱਲ ਮੀਆਂ।
ਉਡੀਕਦੇ ਲੋਕ ਕਿ ਹੋਊ ਜੀ ਅਮਲ ਭਾਰਾ,
ਜਾਂ ਫਿਰ ਖੜਕਣਗੇ ਫੋਕੇ ਹੀ ਟੱਲ ਮੀਆਂ।
ਸੁਬਰਤੋ ਰਾਏ ਸਹਾਰਾ ਵੀ ਚੱਬ ਗਿਆ ਸੀ,
ਵਿਗੜਿਆ ਰਾਏ ਦਾ ਅਜੇ ਨਾ ਕੱਖ ਮੀਆਂ।
ਆਉਂਦਾ ਕਾਬੂ ਕਿ ਜਾਂਦਾ ਹੈ ਨਿਕਲ ਭੰਗੂ,
ਟਿਕੀ ਆ ਲੋਕਾਂ ਦੀ ਓਸ `ਤੇ ਅੱਖ ਮੀਆਂ।
-ਤੀਸ ਮਾਰ ਖਾਂ
ਫਰਵਰੀ 24, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ