27.1 C
Delhi
Friday, April 26, 2024
spot_img
spot_img

ਪਰਮਿੰਦਰ ਢੀਂਡਸਾ ਨੇ ਇਤਿਹਾਸਕ ਸਥਾਨ ਸਰਕਾਰ-ਏ-ਖ਼ਾਲਸਾ ਦੀ ਵਿਗੜ ਰਹੀ ਹਾਲਤ ਦਾ ਲਿਆ ਜਾਇਜ਼ਾ, 5 ਲੱਖ ਰੁਪਏ ਫ਼ੰਡ ਦੇਣ ਦਾ ਕੀਤਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ, 12 ਸਤੰਬਰ, 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਗੁਰਮਤ ਵਿਚਾਰ ਮੰਚ ਦੇ ਸੱਦੇ `ਤੇ ਪਿੰਡ ਆਸਰੋਂ ਜਿ਼ਲ੍ਹਾ ਨਵਾਂਸ਼ਹਿਰ ਸਥਿਤ ਸ਼ੇਰੇ- ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਨ 1831 ਵਿੱਚ ਬ੍ਰਿਟਿਸ਼ ਹਕੁਮਤ ਨਾਲ ਹੋਈ ਸੰਧੀ ਮੁਤਾਬਕ ਸਤਲੁਜ ਦਰਿਆ ਦੇ ਕੰਢੇ ਇੱਕ ਪਹਾੜੀ `ਤੇ ਸੁਸ਼ੋਭਿਤ ਸਰਕਾਰ- ਏ- ਖਲਾਸਾ ਦੇ ਝੁਲ ਰਹੇ ਝੰਡੇ ਵਾਲੇ ਇਤਿਹਾਸਕ ਸਥਾਨ ਦੇ ਦਰਸ਼ਨ ਕੀਤੇ।

ਸ: ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਸਥਾਨ ਦੀ ਬਹੁਤ ਇਤਿਹਾਸਕ ਮਹੱਤਤਾ ਹੈ ਜਿਥੇ ਸ਼ੇਰੇ- ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਰਡ ਵਿਲਿਅਮ ਬੈਂਟਿਕ ਨਾਲ ਹੋਈ ਮੁਲਾਕਾਤ ਤੋਂ ਪਹਿਲਾਂ ਇਸ ਪਹਾੜੀ `ਤੇ ਸਰਕਾਰ- ਏ- ਖਾਲਸਾ ਦਾ ਝੰਡਾ ਝੁੱਲਾਕੇ ਆਪਣੀ ਨਿਗਰਾਨੀ ਚੌਂਕੀ ਕਾਇਮ ਕੀਤੀ ਸੀ ਅਤੇ ਖਾਲਸਾ ਰਾਜ ਦੀ ਹੱਦ ਨਿਰਧਾਰਤ ਕਰਕੇ ਨਿਸ਼ਾਨ ਸਾਹਿਬ ਸ਼ੁਸ਼ੋਭਿਤ ਕੀਤਾ ਸੀ ਪਰ ਕੈਪਟਨ ਸਰਕਾਰ ਦੀ ਲਾਪਰਵਾਹੀ ਕਾਰਨ ਅੱਜ ਇਹ ਸਥਾਨ ਕਾਫ਼ੀ ਮਾੜੀ ਹਾਲਤ ਵਿੱਚ ਹੈ ਅਤੇ ਇਸ ਸਥਾਨ ਦਾ ਇਤਿਹਾਸਕ ਵਜੂਦ ਖਤਮ ਹੁੰਦਾ ਜਾ ਰਿਹਾ ਹੈ। ਜਿਸ ਦੀ ਸੰਭਾਲ ਬਹੁਤ ਜਰੂਰੀ ਹੈ।

ਇਸ ਵਿਰਾਸਤੀ ਸਥਾਨ ਦੀ ਵਿਗੜ ਰਹੀ ਹਾਲਤ `ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਦੀ ਸੰਭਾਲ ਲਈ ਆਪਣੇ ਐੱਮਪੀ ਫੰਡ ਤੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਸ: ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਸ: ਸੁਖਦੇਵ ਸਿੰਘ ਢੀਂਡਸਾ ਵੱਲੋਂ ਇਸ ਸਥਾਨ ਦੀ ਅਹਿਮੀਅਤ ਨੂੰ ਸਮੱਝਦੇ ਇਸਦੀ ਦੇਖ-ਰੇਖ ਲਈ ਫੰਡ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕੈਪਟਨ ਸਰਕਾਰ ਨੂੰ ਤੁਰੰਤ ਇਸ ਇਤਿਹਾਸਕ ਵਿਰਾਸਤ ਨੂੰ ਬਚਾਉਣ ਲਈ ਇਸ ਸਥਾਨ `ਤੇ ਵਿਕਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇੱਕ ਪੱਤਰ ਲਿਖ ਕੇ ਪੰਜਾਬ ਸਰਕਾਰ ਨੂੰ ਇਸ ਇਤਿਹਾਸਕ ਸਥਾਨ ਦੀ ਵਿਗੜ ਰਹੀ ਹਾਲਤ ਪ੍ਰਤੀ ਜਾਣੂ ਕਰਵਾਉਣਗੇ ਅਤੇ ਇਥੇ ਤੁਰੰਤ ਵਿਕਾਸ ਕੰਮ ਸ਼ੁਰੂ ਕਰਨ ਦੀ ਮੰਗ ਕਰਨਗੇ।

ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਸਥਾਨ ਤੱਕ ਜਾਣ ਲਈ ਕੋਈ ਸਿੱਧੀ ਸੜਕ ਤੱਕ ਨਹੀ ਹੈ। ਇਸਤੋਂ ਇਲਾਵਾ ਸਰਕਾਰ- ਏ- ਖਾਲਸਾ ਤੱਕ ਜਾਣ ਵਾਲਾ ਰਸਤਾ ਵੀ ਖਰਾਬ ਹੈ ਅਤੇ ਸਾਰੀਆਂ ਪੌੜੀਆਂ ਟੁੱਟੀਆਂ ਹੋਈਆਂ ਹਨ। ਜਿਸ ਨੂੰ ਤੁਰੰਤ ਮੁਰੰਮਤ ਕਰਵਾਉਣ ਦੀ ਜਰੂਰਤ ਹੈ। ਸ: ਢੀਂਡਸਾ ਨੇ ਇਸ ਸਥਾਨ ਦੀ ਮਹੱਤਤਾ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੂੰ ਇਥ ਜਗ੍ਹਾਂ `ਤੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਇੱਕ ਅਜਾਇਬਘਰ ਸਥਾਪਿਤ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਸ਼ੇਰੇ- ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਮੁੱਚੇ ਪੰਜਾਬ ਰਾਜ ਨੂੰ ਦਿੱਤੇ ਅਣਮੁੱਲੇ ਯੋਗਦਾਨ ਨੂੰ ਸਦਾ ਯਾਦ ਰੱਖਿਆ ਜਾ ਸਕੇ।

ਇਸ ਦੌਰਾਨ ਸ: ਢੀਂਡਸਾ ਦੇ ਨਾਲ ਪਾਰਟੀ ਦੇ ਰੋਪੜ ਜਿ਼ਲ੍ਹਾ ਪ੍ਰਧਾਨ ਸ: ਭੁਪਿੰਦਰ ਸਿੰਘ ਬਜਰੂੜ, ਕੌਮੀ ਮੀਤ ਪ੍ਰਧਾਨ ਸ: ਅਮਰਜੀਤ ਸਿੰਘ ਸਤਿਆਲ, ਸ: ਸੁਰਜੀਤ ਸਿੰਘ ਚੱਕ ਢੇਰਾ, ਸ: ਸੁਰਜੀਤ ਸਿੰਘ ਦੁਲਚੀ ਮਾਜਰਾ, ਸ: ਗੁਰਪ੍ਰੀਤ ਸਿੰਘ ਰੋਪੜ, ਸ: ਇੰਦਰਪਾਲ ਸਿੰਘ ਸਤਿਆਲ ਅਤੇ ਸ: ਨਿਰਮਲ ਸਿੰਘ ਲੋਧੀਮਾਜਰਾ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION