30.1 C
Delhi
Saturday, April 27, 2024
spot_img
spot_img

ਨੌਜਵਾਨ ਸਭ ਤੋਂ ਵੱਧ ਲਪੇਟ ਵਿਚ ਆਏ, ਬਜ਼ੁਰਗਾਂ ਤੇ ਬੱਚਿਆਂ ਲਈ ਬਹੁਤ ਘਾਤਕ ਸਾਬਤ ਹੋ ਰਿਹਾ ਕੋਰੋਨਾ ਵਾਇਰਸ: ਅਮਰਦੀਪ ਚੀਮਾ

ਬਟਾਲਾ, 21 ਅਗਸਤ, 2020:

ਕੋਰੋਨਾ ਵਾਇਰਸ ਦੀ ਲਪੇਟ ਵਿੱਚ ਸਭ ਤੋਂ ਵੱਧ ਨੌਜਵਾਨ ਆ ਰਹੇ ਹਨ ਅਤੇ ਨੌਜਵਾਨ ਹੀ ਇਸ ਵਾਇਰਸ ਨੂੰ ਅੱਗੇ ਫੈਲਾਉਣ ਦਾ ਮੁੱਖ ਜਰੀਆ ਬਣ ਰਹੇ ਹਨ ਜੋ ਕਿ ਬਜ਼ੁਰਗਾਂ ਤੇ ਬੱਚਿਆਂ ਲਈ ਘਾਤਕ ਸਿੱਧ ਹੋ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੀਤੇ ਤੁਲਨਾਤਮਕ ਅਧਿਅਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਵਿੱਚ ਹੁਣ ਤੱਕ ਪਛਾਣ ਕੀਤੇ ਗਏ ਕੁੱਲ ਕੋਰੋਨਾ ਮਰੀਜ਼ਾਂ ਵਿਚੋਂ 24 ਫੀਸਦੀ ਮਰੀਜ਼ 21 ਸਾਲ ਤੋਂ 30 ਸਾਲ ਤੱਕ ਦੇ ਨੌਜਵਾਨਾਂ ਹਨ, ਜਦਕਿ 22 ਫੀਸਦੀ ਮਰੀਜ਼ 31 ਸਾਲ ਤੋਂ 40 ਸਾਲ ਤੱਕ ਅਤੇ 17 ਫੀਸਦੀ 41 ਸਾਲ ਤੋਂ 50 ਸਾਲ ਉਮਰ ਤੱਕ ਦੇ ਵਿਅਕਤੀ ਹਨ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਭਾਂਵੇ ਕੋਰੋਨਾ ਵਾਇਰਸ ਨੌਜਵਾਨਾਂ ਲਈ ਘੱਟ ਘਾਤਕ ਸਾਬਤ ਹੋ ਰਿਹਾ ਹੈ ਪਰ ਸਭ ਤੋਂ ਖਤਰਨਾਕ ਵਰਤਾਰਾ ਇਹ ਹੈ ਕਿ ਨੌਜਵਾਨ ਇਸ ਵਾਇਰਸ ਨੂੰ ਆਪਣੇ ਘਰਾਂ ਦੇ ਬੱਚਿਆਂ ਤੇ ਬਜ਼ੁਰਗਾਂ ਤੱਕ ਪਹੁੰਚਾਉਣ ਦਾ ਮਾਧਿਅਮ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਹੁਣ ਤੱਕ ਹੋਈਆਂ ਮੌਤਾਂ ਵਿੱਚ 19 ਫੀਸਦੀ ਮ੍ਰਿਤਕ 80 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸਨ। ਉਨ੍ਹਾਂ ਦੱਸਿਆ ਕਿ 70 ਤੋਂ 80 ਸਾਲ ਤੱਕ 13 ਫੀਸਦੀ ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 60 ਤੋਂ 70 ਸਾਲ ਤੱਕ 11 ਫੀਸਦੀ ਵਿਅਕਤੀ ਕੋਰੋਨਾ ਦੀ ਮੌਤਾਂ ਵਿੱਚ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੁਲ ਦੇਖਿਆ ਜਾਵੇ ਤਾਂ ਮ੍ਰਿਤਕਾਂ ਵਿੱਚ 43 ਫੀਸਦੀ ਵਿਅਕਤੀ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਹਨ। ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਔਰਤਾਂ ਦੇ ਮੁਕਾਬਲੇ ਮਰਦ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਵੱਧ ਆਏ ਹਨ। ਉਨ੍ਹਾਂ ਕਿਹਾ ਕੁੱਲ ਕੋਰਨਾ ਮਰੀਜ਼ਾਂ ਵਿੱਚੋਂ 67 ਫੀਸਦੀ ਮਰਦ ਅਤੇ 33 ਫੀਸਦੀ ਔਰਤਾਂ ਹਨ।

ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਨੌਜਵਾਨਾਂ ਸਮੇਤ ਹਰ ਕਿਸੇ ਨੂੰ ਇਸ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵਾਇਰਸ ਦੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਤੁਰੰਤ ਆਪਣਾ ਟੈਸਟ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰ ਜਾਣ ਸਮੇਂ ਆਪਣੇ ਆਪ ਨੂੰ ਪੂਰੀ ਤਰਾਂ ਸੈਨੇਟਾਈਜ਼ ਕੀਤਾ ਜਾਵੇ ਤਾਂ ਜੋ ਘਰ ਰਹਿ ਰਹੇ ਬੱਚਿਆਂ ਤੇ ਬਜ਼ੁਰਗਾਂ ਤੱਕ ਇਸ ਵਾਇਰਸ ਨੂੰ ਜਾਣ ਤੋਂ ਰੋਕਿਆ ਜਾ ਸਕੇ।Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION