ਯੈੱਸ ਪੰਜਾਬ
ਪਟਿਆਲਾ,, 16 ਫ਼ਰਵਰੀ, 2022 –
ਹਲਕਾ ਪਟਿਆਲਾ ਦਿਹਾਤੀ ਤੋਂ ਲਗਾਤਾਰ ਲੋਕਾਂ ਦਾ ਕਾਂਗਰਸੀ ਉਮੀਦਵਾਰ ਮੋਹਿਤ ਮੋਹਿੰਦਰਾ ਨੂੰ ਵਿਧਾਨ ਸਭਾ ਚੋਣਾਂ `ਚ ਪੂਰਜ਼ੋਰ ਸਮਰਥਨ ਮਿਲ ਰਿਹਾ ਹੈ।ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਵੱਡੀ ਪ੍ਰਾਪਤੀ ਉਦੋਂ ਮਿਲੀ ਜਦੋਂ ਵੱਡੀ ਗਿਣਤੀ `ਚ ਪੁੱਜੇ ਨੌਜਵਾਨਾਂ ਦੇ ਉਨ੍ਹਾਂ ਦੇ ਹੱਕ ਵਿਚ ਬੱਸ ਸਟੈਂਡ ਤੋਂ ਵੱਡੀ ਨਦੀ ਤੱਕ ਬਾਈਕ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗੁਵਾਈ ਖੁਦ ਮੋਹਿਤ ਮੋਹਿੰਦਰਾ ਵਲੋਂ ਕੀਤੀ ਗਈ।
ਰੈਲੀ ਦੌਰਾਨ ਨੌਜਵਾਨਾਂ ਦਾ ਜੋ਼ਸ਼ ਵੇਖਣ ਵਾਲਾ ਸੀ,ਜਿਨ੍ਹਾਂ ਵਲੋਂ ਮੋਹਿਤ ਮੋਹਿੰਦਰਾ ਦੇ ਹੱਕ ਵਿਚ ਨਾਅਰੇ ਵੀ ਲਗਾਏ ਗਏ।
ਇਸ ਮੌਕੇ ਨੌਜਵਾਨਾ ਨੇ ਕਿਹਾ ਕਿ ਮੋਹਿਤ ਮੋਹਿੰਦਰਾ ਸਾਡੇ ਹਰਮਨ ਪਿਆਰੇ ਨੇਤਾ ਹਨ। ਉਨ੍ਹਾਂ ਦਾ ਸਿਆਸਤ ਵਿਚ ਚਿਹਰਾ ਕੋਈ ਨਵਾਂ ਨਹੀਂ ਹੈ, ਜਿਨ੍ਹਾਂ ਨੂੰ ਆਪਣੀ ਪਛਾਣ ਦੱਸਣ ਦੀ ਕੋਈ ਲੋੜ ਹੈ। ਉਨ੍ਹਾਂ ਨੂੰ ਇਹ ਵਿਰਾਸਤ ਆਪਣੇ ਪਿਤਾ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਜੀ ਤੋਂ ਮਿਲੀ ਹੈ।
ਇਸ ਤੋਂ ਪਹਿਲਾਂ ਮੋਹਿਤ ਮੋਹਿੰਦਰਾ ਨੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਇਸ ਦੌਰਾਨ ਉਹ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਹਨ। ਇਸ ਕਾਰਨ ਅੱਜ ਨੌਜਵਾਨ ਵਰਗ ਵਿਚ ਖੁਸ਼ੀ ਦੀ ਲਹਿਰ ਹੈ ਕਿ ਉਨ੍ਹਾਂ ਨੂੰ ਇੱਕ ਨੌਜਵਾਨ ਨੇਤਾ ਦੇ ਰੂਪ ਵਿਚ ਮੋਹਿਤ ਮੋਹਿੰਦਰਾ ਮਿਲਣ ਜਾ ਰਹੇ ਹਨ।
ਉਹ ਮੋਹਿਤ ਮੋਹਿੰਦਰਾ ਦਾ ਇਨ੍ਹਾਂ ਚੋਣਾਂ ਵਿਚ ਡੱਟ ਕੇ ਸਾਥ ਦੇਣਗੇ ਤੇ ਵੱਡੀ ਲੀਡ ਦੇ ਨਾਲ ਜੇਤੂ ਬਣਾਉਣਗੇ। ਇਸ ਮੌਕੇ ਅਨਿਲ ਮੋਦਗਿੱਲ, ਅਮਨਦੀਪ ਸਿੰਘ ਅਮਨੀ, ਪ੍ਰਿੰਸ ਪੰਡਿਤ, ਵਿਜੈ ਕੋਹਲੀ, ਸੰਨੀ ਗਿੱਲ, ਮਿੱਕੀ ਖੱਤਰੀ, ਨਰਿੰਦਰ ਕੁਮਾਰ, ਮੁਕੇਸ਼ ਕੁਮਾਰ, ਯਸ਼ ਕੁਮਾਰ, ਨਿਖਿਲ ਕੁਮਾਰ, ਮੋਨੂੰ ਕੁਮਾਰ, ਪੱਪੀ, ਕਰਨ ਕੁਮਾਰ, ਸਾਹਿਲ ਆਦਿ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ