26.7 C
Delhi
Saturday, April 27, 2024
spot_img
spot_img

ਨੈਸ਼ਨਲ ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਆਪਣੇ ਰਿਵਾਲਵਰ ਨਾਲ ਹੀ ਕਰ ਲਈ ਆਤਮਹੱਤਿਆ

ਯੈੱਸ ਪੰਜਾਬ
ਮੋਹਾਲੀ, 13 ਸਤੰਬਰ, 2021:
ਭਾਰਤੀ ਸ਼ੂਟਿੰਗ ਦੇ ਨੌਜਵਾਨ ਸਿਤਾਰੇ ਨਮਨਵੀਰ ਸਿੰਘ ਬਰਾੜ ਨੇ ਅੱਜ ਮੋਹਾਲੀ ਵਿਖ਼ੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

28 ਸਾਲਾਂ ਦੇ ਨਮਨਵੀਰ ਬਰਾੜ ਨੇ ਆਪਣੇ ਸੈਕਟਰ 71 ਸਥਿਤ ਘਰ ਵਿਖ਼ੇ ਸੋਮਵਾਰ ਸਵੇਰੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।

ਦੱਸਿਆ ਜਾ ਰਿਹਾ ਹੈ ਕਿ ਨਮਨਵੀਰ ਬਰਾੜ ਪਰੇਸ਼ਾਨ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ ਪਰ ਅਜੇ ਕਿਸੇ ਗੱਲ ਦੀ ਕੋਈ ਪੁਸ਼ਟੀ ਅਧਿਕਾਰਤ ਤੌਰ ’ਤੇ ਨਹਂੀ ਕੀਤੀ ਗਈ ਹੈ।

ਟਰੈਪ ਸ਼ੂਟਰ ਬਰਾੜ ਇਸੇ ਸਾਲ ਮਾਰਚ ਵਿੱਚ ਹੋਏ ਦਿੱਲੀ ਸ਼ੂਟਿੰਗ ਵਰਲਡ ਕੱਪ ਮੁਕਾਬਲਿਆਂ ਵਿੱਚ ਚੌਥੇ ਸਥਾਨ ’ਤੇ ਰਿਹਾ ਸੀ।

2015 ਵਿੱਚ ਬਰਾੜ ਨੇ ਗਵਾਂਗਜੂ, ਸਾਊਥ ਕੋਰੀਆ ਵਿਖ਼ੇ ਹੋਏ ਵਰਲਡ ਯੂਨੀਵਰਸਿਟੀ ਗੇਮਜ਼ ਡਬਲ ਟਰੈਪ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION