ਅੱਜ-ਨਾਮਾ
ਨਾਜਰ ਸਿੰਘ ਨੇ ਕਿਹਾ ਕੁਲਵੰਤ ਸਿਹੁੰ ਨੂੰ,
ਹਾਮੀ ਸਰਕਾਰ ਨੇ ਬੈਠਕ ਦੀ ਭਰੀ ਬੇਲੀ।
ਬਦਨਾਮੀ ਸਾਰੇ ਸੰਸਾਰ ਵਿੱਚ ਹੋਣ ਮਗਰੋਂ,
ਸੁਣਿਆ ਗਿਆ ਸਰਕਾਰ ਕੁਝ ਡਰੀ ਬੇਲੀ।
ਫਿਰ ਵੀ ਅੰਦਰੋਂ ਕੌੜ ਨਾ ਗਈ ਦਿੱਸਦੀ,
ਜੜ੍ਹ ਜ਼ਹਿਰ ਵਾਲੀ ਓਦਾਂ ਈ ਹਰੀ ਬੇਲੀ।
ਜਿਹੜੀ ਲਿਖੀ ਕਿਰਸਾਨਾਂ ਨੇ ਮਿਤੀ ਹੈਸੀ,
ਇੱਕ ਦਿਨ ਓਸ ਤੋਂ ਅੱਗੇ ਦੀ ਕਰੀ ਬੇਲੀ।
ਮਿਤੀ ਬਦਲਣ ਦੀ ਨਿਰੀ ਨਹੀਂ ਬਾਤ ਬੇਲੀ,
ਦਿੱਸਦੀ ਇਹਦੇ `ਚੋਂ ਅਸਲ ਆ ਗੱਲ ਬੇਲੀ।
ਮੰਨਦੀ ਦਿੱਸੇ ਸਰਕਾਰ ਨਹੀਂ ਅਸਲੀ ਮੰਗਾਂ,
ਲਾਹੁੰਦੀ ਰਹਿਣਾ ਫਿਰ ਵਾਲ ਦੀ ਖੱਲ ਬੇਲੀ।
-ਤੀਸ ਮਾਰ ਖਾਂ
ਦਸੰਬਰ 29, 2020