30.1 C
Delhi
Saturday, April 27, 2024
spot_img
spot_img

ਨਾਗਰਿਕਤਾ ਸੋਧ ਬਿੱਲ ਰਾਹੀਂ ਦੇਸ਼ ਵਿਚ ਮਾਹੌਲ ਵਿਗਾੜ ਰਹੀ ਹੈ ਭਾਜਪਾ: ਜਾਖ਼ੜ ਦੀ ਅਗਵਾਈ ’ਚ ਕਾਂਗਰਸ ਨੇ ਦਿੱਤਾ ਰਾਜਪਾਲ ਨੂੰ ਮੰਗ ਪੱਤਰ

ਚੰਡੀਗੜ , 11 ਦਸੰਬਰ, 2019 –
ਕਾਂਗਰਸ ਪਾਰਟੀ ਨੇ ਅੱਜ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿਚ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੋਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜ ਕੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਨਾਗਰਿਕਤਾ ਸੋਧ ਬਿੱਲ 2019 ਨੂੰ ਪ੍ਰਵਾਨ ਨਾ ਕਰਨ।

ਇਸ ਡੈਲੀਗੇਸ਼ਨ ਵਿਚ ਉਨਾਂ ਨਾਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ, ਸ: ਸਾਧੂ ਸਿੰਘ ਧਰਮਸੋਤ, ਸ: ਬਲਬੀਰ ਸਿੰਘ ਸਿਧੂ, ਸ੍ਰੀਮਤੀ ਅਰੁਣਾ ਚੌਧਰੀ, ਵਿਧਾਨਕਾਰ ਸ੍ਰੀ ਰਾਜ ਕੁਮਾਰ ਵੇਰਕਾ, ਸ੍ਰੀ ਸੰਤੋਖ ਭਲਾਈਪੁਰ, ਸ੍ਰੀ ਰਮਿੰਦਰ ਆਵਲਾਂ, ਸ੍ਰੀ ਫਤਿਹਜੰਗ ਸਿੰਘ ਬਾਜਵਾ, ਸ੍ਰੀ ਧਰਮਵੀਰ ਅਗਨੀਹੋਤਰੀ, ਸ੍ਰੀ ਅਰੁਣ ਡੋਗਰਾ, ਸ੍ਰੀ ਪ੍ਰਗਟ ਸਿੰਘ, ਸ੍ਰੀ ਕੁਲਬੀਰ ਸਿੰਘ ਜੀਰਾ, ਸ੍ਰੀ ਗੁਰਪ੍ਰੀਤ ਸਿੰਘ ਜੀਪੀ, ਸ੍ਰੀ ਸੁਨੀਲ ਦੱਤੀ ਸਮੇਤ 14 ਵਿਧਾਇਕ ਵੀ ਉਨਾਂ ਦੇ ਨਾਲ ਹਾਜਰ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਆਰਥਿਕ ਮੁਹਾਜ ਤੇ ਪੂਰੀ ਤਰਾਂ ਫੇਲ ਹੋ ਚੁੱਕੀ ਹੈ ਅਤੇ ਦੇਸ਼ ਬੁਰੀ ਤਰਾਂ ਮੰਦੀ ਦੀ ਚਪੇਟ ਵਿਚ ਹੈ। ਉਨਾਂ ਨੇ ਕਿਹਾ ਕਿ ਆਪਣੀ ਇਸੇ ਅਸਫਲਤਾ ਨੂੰ ਲੁਕਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨਾਗਰਿਕਤਾ ਸੋਧ ਬਿੱਲ 2019 ਰਾਹੀਂ ਦੇਸ਼ ਦਾ ਫਿਰਕੂ ਮਹੌਲ ਵਿਗਾੜਨਾ ਚਾਹੰੁਦੀ ਹੈ ਤਾਂ ਜੋ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ।

ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਦੇ ਹਜਾਰਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਰਾਹੀਂ ਇਸ ਦੇਸ਼ ਨੂੰ ਲੋਕਤੰਤਰ ਬਣਾਇਆ ਹੈ ਅਤੇ ਸਾਨੂੰ ਸਾਡੇ ਮੁਲਕ ਦੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਤੇ ਮਾਣ ਹੈ। ਪਰ ਮੋਦੀ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਇਸ ਦੇਸ਼ ਨੂੰ ਧਰਮ ਤੰਤਰ ਬਣਾਉਣੀਆਂ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।

ਉਨਾਂ ਯਾਦ ਕਰਵਾਇਆ ਗਿਆ ਧਰਮ ਦੇ ਨਾਂਅ ਤੇ ਬਣੇ ਰਾਸ਼ਟਰ ਅੱਜ ਕੌਮਾਂਤਰੀ ਮੰਚ ਤੇ ਹਰ ਖੇਤਰ ਵਿਚ ਪਿੱਛੜ ਚੁੱਕੇ ਹਨ ਪਰ ਫਿਰ ਵੀ ਪਤਾ ਨਹੀਂ ਕਿਉਂ ਐਨਡੀਏ ਦੀ ਸਰਕਾਰ ਦੇਸ਼ ਨੂੰ ਧਰਮ ਅਧਾਰਤ ਰਾਸ਼ਟਰ ਬਣਾਉਣਾ ਚਾਹੁੰਦੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਮਾਜ ਨੂੰ ਧਰਮ ਦੇ ਨਾਂਅ ਤੇ ਵੰਡਨ ਦਾ ਜੋ ਕੰਮ ਅੰਗਰੇਜਾਂ ਤੋਂ ਅਧੂਰਾ ਰਹਿ ਗਿਆ ਸੀ, ਭਾਜਪਾ ਸਰਕਾਰ ਉਸ ਨੂੰ ਪੂਰਾ ਕਰਨ ਲੱਗੀ ਹੋਈ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਬਿੱਲ ਰਾਹੀਂ ਦੇਸ਼ ਵਿਚ ਜਹਿਰ ਦੇ ਬੀਜ ਬੀਜ ਰਹੀ ਹੈ।

ਉਨਾਂ ਨੇ ਕਿਹਾ ਕਿ ਧਰਮ ਅਧਾਰਤ ਨਾਗਰਿਕਤਾ ਦੇਸ਼ ਦੇ ਸੰਵਿਧਾਨ ਦੀ ਧਰਮਨਿਰਪੱਖਤਾ ਦੀ ਮੂਲ ਭਾਵਨਾ ਦੇ ਹੀ ਉਲਟ ਹੈ। ਉਨਾਂ ਨੇ ਕਿਹਾ ਕਿ ਜੇਕਰ ਦੇਸ਼ ਦੀਆਂ ਘੱਟ ਗਿਣਤੀਆਂ ਸੱਕ ਅਤੇ ਡਰ ਦੇ ਮਹੌਲ ਵਿਚ ਜਿਉਣਗੀਆਂ ਤਾਂ ਦੇਸ਼ ਕਿਵੇਂ ਤਰੱਕੀ ਕਰੇਗਾ। ਉਨਾਂ ਨੇ ਕਿਹਾ ਕਿ ਦੇਸ਼ ਕੇਵਲ ਬਹੁਮਤ ਨਾਲ ਨਹੀਂ ਚਲਦਾ ਸਗੋਂ ਸਮਾਜਿਕ ਸਦਭਾਵਨਾ ਵੀ ਉਨੀ ਹੀ ਜਰੂਰੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਬਿੱਲ ਨੂੰ ਕਾਹਲੀ ਨਾਲ ਲਿਆਉਣ ਪਿੱਛੇ ਭਾਜਪਾ ਸਰਕਾਰ ਦਾ ਅਸਲ ਮਕਸਦ ਦੇਸ਼ ਦੀ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਊਣਾ ਹੈ ਕਿਉਂਕਿ ਇਹ ਸਰਕਾਰ ਦੇਸ਼ ਦੇ ਆਮ ਲੋਕਾਂ ਨਾਲ ਜੁੜੇ ਮਸਲਿਆਂ ਦਾ ਹੱਲ ਕਰਨ ਵਿਚ ਪੂਰੀ ਤਰਾਂ ਨਾਲ ਨਾਕਾਮ ਰਹੀ ਹੈ।

ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਉਹ ਦੇਸ਼ ਦੇ ਸੰਵਿਧਾਨ ਦੇ ਮੌਲਿਕ ਧਰਮਨਿਰਪੱਖ ਸਵਰੂਪ ਨੂੰ ਬਚਾਈ ਰੱਖਣ ਲਈ ਇਸ ਬਿੱਲ ਨੂੰ ਪ੍ਰਵਾਨਗੀ ਨਾ ਦੇਣ। ਉਨਾਂ ਨੇ ਦੁਹਰਾਇਆ ਕਿ ਕਾਂਗਰਸ ਦੇਸ਼ ਦੇ ਧਰਮ ਨਿਰੱਪਖ ਲੋਕਤੰਤਰ ਨੂੰ ਬਚਾਈ ਰੱਖਣ ਲਈ ਹਰ ਸੰਘਰਸ ਕਰੇਗੀ ਅਤੇ ਮੋਦੀ ਸਰਕਾਰ ਦੀਆਂ ਸਮਾਜ ਵਿਚ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION