ਅੱਜ-ਨਾਮਾ
ਨਵੀਂ ਲਿਸਟ ਬਣਾਈ ਇੱਕ ਕਾਂਗਰਸੀਆਂ,
ਚੋਣਵੇਂ ਲੀਡਰ ਨੇ ਏਸ ਵਿੱਚ ਪਾਏ ਬੇਲੀ।
ਪ੍ਰਿਅੰਕਾ ਗਾਂਧੀ ਦੇ ਨਾਲ ਆ ਸਿਖਰ ਵਾਲੇ,
ਪਹਿਲਿਆਂ ਬਾਰਾਂ ਦੇ ਵਿੱਚ ਲਿਖਾਏ ਬੇਲੀ।
ਤੇਰ੍ਹਵੇਂ ਨੰਬਰ`ਤੇ ਆ ਗਿਆ ਨਾਂਅ ਮਾੜਾ,
ਜੀਹਨੇ ਕਈਆਂ ਦੇ ਸਿਰ ਚਕਰਾਏ ਬੇਲੀ।
ਟਾਈਟਲਰ ਨਾਂਅ ਦਾ ਭਾਰੀ ਬਦਨਾਮ ਬੰਦਾ,
ਲੀਡਰਾਂ ਵਿੱਚ ਉਹ ਖੜਾ ਮੁਸਕਰਾਏ ਬੇਲੀ।
ਗੁਆਇਆ ਰਾਜ ਫਿਰ ਸੜਕ ਸਵਾਰ ਹੋਈ,
ਕਾਂਗਰਸ ਪੱਲੇ ਨਹੀਂ ਬਚੀ ਕੁਝ ਭੱਲ ਬੇਲੀ।
ਮੁੜ-ਮੁੜ ਮਾਰ ਇਸ ਪਾਰਟੀ ਬਹੁਤ ਖਾਧੀ,
ਸਿੱਖਦੀ ਅਕਲ ਦੀ ਹਾਲੇ ਨਹੀਂ ਗੱਲ ਬੇਲੀ।
-ਤੀਸ ਮਾਰ ਖਾਂ
ਫਰਵਰੀ 21, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ