29.1 C
Delhi
Saturday, April 27, 2024
spot_img
spot_img

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ ਨੂੰ ਇਨਕਲਾਬੀ ਸ਼ਰਧਾਂਜ਼ਲੀਆਂ

ਜਲੰਧਰ, 24 ਫਰਵਰੀ, 2020 –

ਸੀਨੀਅਰ ਕਮਿਊਨਿਸਟ ਆਗੂ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ ਨੂੰ ਉਨ੍ਹਾਂ ਦੇ ਜੱਦੀ ਪਿੰਡ ਢੱਡਾ ਵਿਖੇ ਸ਼ਰਧਾਂਜ਼ਲੀ ਸਮਾਗਮ ਮੌਕੇ ਇਨਕਲਾਬੀ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ। ਕਾਮਰੇਡ ਗੁਰਮੀਤ ਸਿੰਘ ਢੱਡਾ ਦੇ ਸ਼ਰਧਾਂਜ਼ਲੀ ਸਮਾਗਮ ਮੌਕੇ ਰਾਜਨੀਤਕ ਪਾਰਟੀਆਂ, ਜਨਤਕ ਤੇ ਜਮਾਤੀ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਵੱਡੇ ਆਗੂ ਹਾਜ਼ਰ ਸਨ।

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮੀਤ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਨੇ ਕਾ.ਢੱਡਾ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਸਾਥੀ ਢੱਡਾ ਆਪਣੇ ਆਖ਼ਰੀ ਸਾਹਾਂ ਤੱਕ ਆਪਣੇ ਵਿਚਾਰਾਂ ’ਤੇ ਕਾਇਮ ਰਹੇ। ਉਨ੍ਹਾਂ ਕਿਹਾ ਕਿ ਸਾਥੀ ਢੱਡਾ ਦੇਸ਼ ਭਗਤ ਯਾਦਗਾਰ ਹਾਲ ਦੇ ਥੰਮ ਸਨ।

ਉਹ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਹੁੰਦਿਆਂ ਹੋਇਆ ਵੀ ਇੱਕ ਵਰਕਰ ਦੇ ਤੌਰ ’ਤੇ ਉਥੇ ਕੰਮ ਕਰਦੇ ਸਨ। ਸਾਡੇ ਲਈ ਉਨ੍ਹਾਂ ਦਾ ਜੀਵਨ ਮਿਸਾਲੀ ਹੈ। ਹਰ ਕੋਈ ਆਪਣੇ ਪਰਿਵਾਰ ਬਾਰੇ ਸੋਚਦਾ, ਪਰ ਉਨ੍ਹਾਂ ਨੇ ਇਸ ਤੋਂ ਉਪਰ ਉੱਠ ਕੇ ਪਾਰਟੀ ਬਾਰੇ ਸੋਚਿਆ। ਉਹ ਆਪਣੇ ਵਿਚਾਰਾਂ ’ਤੇ ਦ੍ਰਿੜ੍ਹ ਸਨ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਕੌਮੀ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਸਾਥੀ ਢੱਡਾ ਨੇ ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚੇ ਵਿਚ ਭਾਗ ਲਿਆ। ਉਨ੍ਹਾਂ ਦੀ ਜ਼ਿੰਦਗੀ ਵਿਚ ਉਨ੍ਹਾਂ ’ਤੇ ਕੋਈ ਦਾਗ ਨਹੀਂ ਲੱਗਾ।

ਉਨ੍ਹਾਂ ਨੇ ਸੱਚਾਈ ’ਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਦਾ ਸਫ਼ਲ ਬਤੀਤ ਕੀਤਾ। ਉਹ ਹਰ ਕੰਮ ਲਈ ਲਗਾਤਾਰ ਦੌੜ-ਭੱਜ ਕਰਨ ਵਾਲੇ ਇਨਸਾਨ ਸਨ, ਜਿਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

ਇਸ ਮੌਕੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਜਨਰਲ ਸਕੱਤਰ ਕਾ. ਰਘੂਨਾਥ ਮਿਸ਼ਰਾ, ਸਾਬਕਾ ਮੈਂਬਰ ਪਾਰਲੀਮੈੈਂਟ ਮਾਸਟਰ ਭਗਤ ਰਾਮ ਨੇ ਕਾਮਰੇਡ ਢੱਡਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਿੰਡ ਢੱਡਾ ਤੋਂ ਅਵਤਾਰ ਸਿੰਘ ਨੇ ਉਨ੍ਹਾਂ ਦੀ ਜੀਵਨੀ ’ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕੀਤੀ।

ਸਟੇਜ ਸੰਚਾਲਨ ਜਲੰਧਰ-ਕਪੂਰਥਲਾ ਦੇ ਐਕਟਿੰਗ ਸੈਕਟਰੀ ਸੁਰਿੰਦਰ ਖੀਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਾਮਰੇਡ ਢੱਡਾ ਸੱਚੇ-ਸੁੱਚੇ ਮਾਰਕਸਵਾਦੀ ਸਨ, ਜਿਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ। ਕਾਮਰੇਡ ਢੱਡਾ ਦੇ ਨਾਂ ’ਤੇ ਜ਼ਿਲ੍ਹਾ ਪਾਰਟੀ ਦਫ਼ਤਰ ਵਿਚ ਲਾਇਬਰੇਰੀ ਬਣਾਈ ਜਾਵੇਗੀ। ਉਨ੍ਹਾਂ ਪੰਚਾਇਤ ਨੂੰ ਅਪੀਲ ਕੀਤੀ ਕਿ ਜਲੰਧਰ-ਹੁਸ਼ਿਆਰਪੁਰ ਰੋਡ ਤੋਂ ਆਉਂਦੇ ਪਿੰਡ ਢੱਡਿਆਂ ਦੇ Çਲੰਕ ਰੋਡ ਦਾ ਨਾਂ ਕਾਮਰੇਡ ਗੁਰਮੀਤ ਸਿੰਘ ਢੱਡਾ ਦੇ ਨਾਂ ’ਤੇ ਰੱਖਿਆ ਜਾਵੇ।

ਕਾਮਰੇਡ ਢੱਡਾ ਦੇ ਕਰੀਬੀ ਸਾਥੀ ਕਾਮਰੇਡ ਲਹਿੰਬਰ ਸਿੰਘ ਤੱਗੜ ਸੂਬਾ ਸਕੱਤਰੇਤ ਮੈਂਬਰ, ਸੀ.ਪੀ.ਆਈ.(ਐਮ) ਅਤੇ ਜਲੰਧਰ-ਕਪੂਰਥਲਾ ਦੇ ਸੈਕਟਰੀ ਨੇ ਆਪਣੇ ਸ਼ੋਕ ਸੰਦੇਸ਼ ਰਾਹੀਂ ਕਾਮਰੇਡ ਢੱਡਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਕਾਮਰੇਡ ਢੱਡਾ ਦੇ ਪਰਿਵਾਰ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਸੀ.ਪੀ.ਆਈ.(ਐਮ) ਚੰਡੀਗੜ੍ਹ ਦਫ਼ਤਰ, ਗੁਰਦੁਆਰਾ ਗੁਰੂ ਰਵਿਦਾਸ ਪਿੰਡ ਢੱਡਾ, ਗੁਰਦੁਆਰਾ ਸਿੰਘ ਸਭਾ ਪਿੰਡ ਢੱਡਾ, ਗੌਰਮਿੰਟ ਹਾਈ ਸਕੂਲ ਪਿੰਡ ਢੱਡਾ ਅਤੇ ਗੁਰਦੁਆਰਾ ਨਿਰਮਲ ਕੁਟੀਆ ਵਾਸਤੇ ਦਾਨ ਭੇਜਿਆ ਗਿਆ।

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ, ਅਮੋਲਕ ਸਿੰਘ, ਸੀਤਲ ਸਿੰਘ ਸੰਘਾ, ਚਰੰਜੀ ਲਾਲ ਕੰਗਣੀਵਾਲ, ਪ੍ਰੋ.ਗੋਪਾਲ ਸਿੰਘ ਬੁੱਟਰ, ਬਲਵੀਰ ਕੌਰ ਬੁੰਡਾਲਾ, ਦੇਵ ਰਾਜ ਨਈਅਰ ਤੋਂ ਇਲਾਵਾ ਸਵਰਨਜੀਤ ਦਲਿਉਂ, ਜਤਿੰਦਰਪਾਲ ਸਿੰਘ, ਐਲ.ਆਰ.ਨਈਅਰ, ਪ੍ਰਿੰ. ਮੂਲਚੰਦ, ਰਾਮ ਸਿੰਘ ਨੂਰਪੁਰੀ, ਜਗਦੀਸ਼ ਚੋਹਕਾ, ਰਜਿੰਦਰ ਚੋਹਕਾ, ਕਮਲਜੀਤ ਸਿੰਘ, ਮਾਸਟਰ ਕੇਸਰ ਲੁਧਿਆਣਾ, ਜਾਗੀਰ ਸਿੰਘ ਦੋਸ਼ਨ ਲੋਹੀਆ, ਪਰਮਜੀਤ ਤਰਕਸ਼ੀਲ ਸੁਸਾਇਟੀ, ਸੁਖਵਿੰਦਰ ਪੱਪੀ, ਮਾਸਟਰ ਪ੍ਰਸ਼ੋਤਮ ਬਿਲਗਾ, ਕੇਵਲ ਸਿੰਘ ਹਜ਼ਾਰਾ, ਪ੍ਰਕਾਸ਼ ਕਲੇਰ, ਬਚਿੱਤਰ ਸਿੰਘ ਤੱਗੜ, ਜਸਕਰਨ ਸਿੰਘ ਕੰਗ, ਵਰਿੰਦਰ ਕਾਲਾ, ਗੁਰਚੇਤਨ ਸਿੰਘ ਜੌਹਲ, ਦਲਬੀਰ ਸਿੰਘ ਜੌਹਲ, ਮਾਸਟਰ ਸ੍ਰੀ ਰਾਮ ਬੰਡਾਲਾ ਅਤੇ ਅਨੇਕਾਂ ਸਮਾਜਿਕ, ਰਾਜਨੀਤਕ ਆਗੂ, ਕਾਮਰੇਡ ਢੱਡਾ ਜੀ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਸ਼ੁੱਭਚਿੰਤਕ ਵੱਡੀ ਗਿਣਤੀ ਵਿਚ ਮੌਜੂਦ ਸਨ।

ਕਾਮਰੇਡ ਢੱਡਾ ਜੀ ਦੇ ਸੁਨੇਹੀਆਂ ਅਤੇ ਨਜ਼ਦੀਕੀ ਸਾਥੀਆਂ ਵਲੋਂ ਦੇਸ਼ ਵਿਦੇਸ਼ ਤੋਂ ਪਾਰਟੀ ਅਤੇ ਪਰਿਵਾਰ ਕਾਮਰੇਡ ਗੁਰਮੀਤ ਸਿੰਘ ਢੱਡਾ ਦੇ ਛੋਟੇ ਭਰਾ ਨਿਰਮਲ ਸਿੰਘ ਢੱਡਾ, ਸਾਥੀ ਢੱਡਾ ਦੀ ਪਤਨੀ ਸੁਰਜੀਤ ਕੌਰ ਸਾਬਕਾ ਪੰਚ, ਪੁੱਤਰ ਸੁਖਬੀਰ ਸਿੰਘ, ਪੁੱਤਰ ਮਨਜਿੰਦਰ ਸਿੰਘ, ਭਤੀਜਾ ਲਖਬੀਰ ਸਿੰਘ ਢੱਡਾ, ਭਤੀਜਾ ਜਗਜੀਤ ਸਿੰਘ ਤੇ ਭਤੀਜੀ ਹਰਵਿੰਦਰ ਕੌਰ ਬਾਜਵਾ ਨੂੰ ਸ਼ੋਕ ਸੁਨੇਹੇ ਦਿੱਤੇ ਗਏ।

ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ, ਇੰਡੋ-ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਕਨੇਡਾ, ਮਾਸਟਰ ਪਰਮਜੀਤ ਸਿੰਘ ਗਾਂਧਰੀ ਕਨੇਡਾ, ਕਾਮਰੇਡ ਐਚ.ਐਸ.ਮਿਨਹਾਸ, ਸਾਹਿਤ ਕਲਾ ਕੇਂਦਰ ਜਲੰਧਰ, ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਯਾਦਗਾਰ ਕਮੇਟੀ ਬਿਲਗਾ, ਮਾਨਵਤਾ ਕਲਾ ਮੰਚ, ਪ੍ਰੈਸ ਕਲੱਬ ਮੱਲ੍ਹੀਆਂ ਕਲਾਂ ਅਤੇ ਸਾਹਿਤ ਸਭਾ ਨਿੱਝਰਾਂ ਵੱਲੋਂ ਸ਼ੋਕ ਸੁਨੇਹੇ ਭੇਜੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION