ਅੱਜ-ਨਾਮਾ
ਦੇਖ ਲੈ ਬੰਤਿਆ, ਭਾਈ ਪੰਜਾਬ ਦੇ ਵਿੱਚ,
ਪਾਣੀ ਡੂੰਘੇ ਤੋਂ ਡੂੰਘਾ ਜਿਹਾ ਹੋਈ ਜਾਂਦਾ।
ਪਹਿਲਾਂ ਜਿੰਨੀ ਨਹੀਂ ਬੇਲੀ ਬਰਸਾਤ ਹੁੰਦੀ,
ਬੱਦਲ ਵਰ੍ਹਨ ਦੀ ਥਾਂ ਲੱਗਦਾ ਚੋਈ ਜਾਂਦਾ।
ਘਟਦੀ ਬਰਫ ਪਹਾੜਾਂ `ਤੇ ਕਹਿਣ ਲੋਕੀਂ,
ਲੱਗਦਾ ਪੂਰਾ ਇਹ ਚੱਕਰ ਖੜੋਈ ਜਾਂਦਾ।
ਭੁੱਲਾਂ ਅਸੀਂ ਹੀ ਲੱਗੇ ਰਹੇ ਕਰਨ ਪਹਿਲਾਂ,
ਭੁਗਤਣਾ ਪਿਆ ਤੇ ਬੰਦਾ ਹੈ ਰੋਈ ਜਾਂਦਾ।
ਕਰਿਆ ਅਸੀਂ ਨੁਕਸਾਨ ਹੈ ਬਹੁਤ ਭਾਰਾ,
ਭੁਗਤਣਾ ਪੀੜ੍ਹੀਆਂ ਨੂੰ ਪੈਣਾ ਜਾਪਦਾ ਈ।
ਜੀਹਨੂੰ ਪੁੱਛੀਏ ਮਿੱਤਰ ਜੀ ਹਾਲ ਕਿੱਦਾਂ,
ਮਰਗੇ-ਮਰਗੇ ਹੀ ਪਿਆ ਅਲਾਪਦਾ ਈ।
-ਤੀਸ ਮਾਰ ਖਾਂ
ਅਗਸਤ 05, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ