27.1 C
Delhi
Friday, April 26, 2024
spot_img
spot_img

ਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ’ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ‘ਆਨਲਾਈਨ’ ਵਿਚਾਰ ਚਰਚਾ ਤੇ ਕਵੀ ਦਰਬਾਰ 26 ਮਰਚ ਨੂੰ

ਯੈੱਸ ਪੰਜਾਬ
ਲੁਧਿਆਣਾ, ਮਾਰਚ 21, 2021:
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ਤੇ 26 ਮਾਰਚ ਨੂੰ ਔਨ ਲਾਈਨ ਅੰਤਰ ਰਾਸ਼ਟਰੀ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਅਮਰੀਕਾ, ਕੈਨੇਡਾ ਤੇ ਯੋਰਪੀਨ ਮੁਲਕਾਂ ਦੇ ਲੇਖਕ ਤੇ ਚਿੰਤਕ ਭਾਗ ਲੈਣਗੇ।
ਇਹ ਜਾਣਕਾਰੀ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਦੁੱਲਾ ਭੱਟੀ ਬਾਰੇ ਵੱਡ ਆਕਾਰੀ ਪੁਸਤਕ ਲਿਖਣ ਵਾਲੇ ਇਤਿਹਾਸਕਾਰ ਸ: ਧਰਮ ਸਿੰਘ ਗੋਰਾਇਆ ਮੈਰੀਲੈਂਡ(ਅਮਰੀਕਾ) ਮੁੱਖ ਭਾਸ਼ਨ ਦੇਣਗੇ। ਪ੍ਰਧਾਨਗੀ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਨਗੇ।
ਪ੍ਰੋ. ਗਿੱਲ ਨੇ ਦੱਸਿਆ ਕਿ 26 ਮਾਰਚ ਅਕਬਰ ਬਾਦਸ਼ਾਹ ਦੇ ਰਾਜ ਕਾਲ ਵੇਲੇ ਦੇ ਬਾਗੀ ਸੂਰਮੇ ਦੁੱਲਾ ਭੱਟੀ ਦਾ ਸ਼ਹਾਦਤ ਦਿਹਾੜਾ ਹੈ ਜਿਸ ਨੇ ਤਖ਼ਤ ਲਾਹੌਰ ਨੂੰ ਭਾਜੜਾਂ ਪਾਈਆਂ ਸਨ ਅਤੇ ਦਿੱਲੀ ਦੇ ਕਿੰਗਰੇ ਭੋਰਨ ਵਾਲੇ ਦਾ ਵੀ ਐਲਾਨ ਕੀਤਾ ਸੀ। ਉਸ ਦਾ ਦਾਦਾ ਸਾਂਦਲ ਤੇ ਬਾਪ ਫ਼ਰੀਦ ਵੀ ਅਕਬਰ ਬਾਦਸ਼ਾਹ ਨੇ ਜਾਨੋਂ ਮਾਰ ਕੇ ਸ਼ਾਹੀ ਕਿਲ੍ਹੇ ਦੇ ਬਾਹਰ ਟੰਗਵਾ ਦਿੱਤੇ ਜਾਣ ਦੀ ਗੱਲ ਤੁਰਦੀ ਹੈ।

ਦੁੱਲਾ ਭੱਟੀ ਪੰਜਾਬ ਦੀ ਧਰਤੀ ਦਾ ਪਹਿਲਾ ਨਾਬਰ ਕਿਸਾਨ ਸੀ ਜਿਸਨੇ ਅਕਬਰ ਹਕੂਮਤ ਨੂੰ ਲਗਾਨ (ਮਾਲੀਆ )ਦੇਣ ਤੋਂ ਇਨਕਾਰ ਕੀਤਾ ਸੀ।

ਦੁੱਲਾ ਭੱਟੀ ਦੀ ਸ਼ਹਾਦਤ ਤੇ ਕਿਸਾਨ ਮਸਲਿਆਂ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸ਼੍ਰੀਮਤੀ ਸੁਖਵਿੰਦਰ ਅੰਮ੍ਰਿਤ (ਮੋਹਾਲੀ), ਤ੍ਰੈਲੋਚਨ ਲੋਚੀ (ਲੁਧਿਆਣਾ), ਮੋਹਨ ਗਿੱਲ ( ਕੈਨੇਡਾ), ਦਲਜੀਤ ਸੰਧੂ (ਬਠਿੰਡਾ), ਸਰਬਜੀਤ ਕੌਰ ਜੱਸ (ਪਟਿਆਲਾ), ਹਰਵਿੰਦਰ ਸਿੰਘ (ਚੰਡੀਗੜ੍ਹ), ਸੁਖਵਿੰਦਰ ਕੰਬੋਜ (ਅਮਰੀਕਾ), ਮਨਜਿੰਦਰ ਧਨੋਆ (ਲੁਧਿਆਣਾ), ਜਗਸੀਰ ਜੀਦਾ (ਬਠਿੰਡਾ), ਸਿਮਰਜੀਤ ਕੌਰ ਗਰੇਵਾਲ (ਚੰਡੀਗੜ੍ਹ), ਡਾ: ਗੁਰਮਿੰਦਰ ਸਿੱਧੂ(ਮੋਹਾਲੀ), ਰਾਮ ਸਿੰਘ ਅਲਬੇਲਾ (ਅਮਲੋਹ), ਦਲਜਿੰਦਰ ਰਹਿਲ (ਇਟਲੀ), ਗੁਰਬਾਜ਼ ਸਿੰਘ ਛੀਨਾ( ਅੰਮ੍ਰਿਤਸਰ), ਡਾ. ਅਸ਼ਵਨੀ ਭੱਲਾ (ਲੁਧਿਆਣਾ), ਕਰਮਜੀਤ ਗਰੇਵਾਲ ( ਲੁਧਿਆਣਾ) ਸ਼ਾਮਿਲ ਹੋਣਗੇ। ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸਿਰਮੌਰ ਕਵੀ ਡਾ: ਸੁਰਜੀਤ ਪਾਤਰ ਜੀ ਕਰਨਗੇ।

ਇਸ ਔਨ ਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਦੀ ਤਕਨੀਕੀ ਦੇਖ ਰੇਖ ਗੌਰਮਿੰਟ ਕਾਲਿਜ ਲੁਧਿਆਣਾ ਦੇ ਪ੍ਰੋਫੈਸਰ ਡਾ: ਅਸ਼ਵਨੀ ਭੱਲਾ ਕਰਨਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION