41.1 C
Delhi
Tuesday, May 21, 2024
spot_img
spot_img

ਦੁਬਾਰਾ ਚੋਣ ਲੜ ਰਹੇ ਉਮੀਦਵਾਰ ਸੰਪਤੀ ਪੱਖੋਂ ਹੋਏ ਅਮੀਰ ਤੋਂ ਹੋਰ ਅਮੀਰ – ਏ.ਡੀ.ਆਰ. ਨੇ ਜਾਰੀ ਕੀਤੀ ਰਿਪੋਰਟ

ਯੈੱਸ ਪੰਜਾਬ
ਚੰਡੀਗੜ੍ਹ, 16 ਫਰਵਰੀ, 2022:
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਉਪਰੰਤ ਵਿਧਾਇਕਾਂ ਦੀ ਜਾਇਦਾਦ ਵਿੱਚ ਹੈਰਾਨੀਜਨਕ ਵਾਧਾ ਹੁੰਦਾ ਹੈ।ਅੱਜ ਐਸੋਸ਼ੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਅਤੇ ਪੰਜਾਬ ਇਲੈਕਸ਼ਨ ਵਾਚ ਵਲੋਂ ਤਿਆਰ ਕੀਤੀ ਰਿਪੋਰਟ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਅਤੇ ਹਰਪ੍ਰੀਤ ਸਿੰਘ ਵਲੋਂ ਜਾਰੀ ਕੀਤੀ ਗਈ।ਇਸ ਰਿਪੋਰਟ ਲਈ ਇਸ ਵਾਰ ਦੁਬਾਰਾ ਚੋਣ ਲੜ ਰਹੇ 101 ਉਮੀਦਵਾਰਾਂ ਦੇ 2017 ਅਤੇ 2022 ਦੇ ਚੋਣ ਹਲਫਨਾਮਿਆਂ ਦਾ ਅਧਿਐਨ ਕੀਤਾ ਗਿਆ ਜਿਹਨਾਂ ਤੋਂ 78% ਉਮੀਦਵਾਰਾਂ ਦੀ ਸੰਪਤੀ ਵਿੱਚ 2% ਤੋਂ 2954% ਤੱਕ ਦਾ ਵਾਧਾ ਸਾਹਮਣੇ ਆਇਆ।21 ਵਿਧਾਇਕਾਂ ਦੀ ਸੰਪਤੀ 2% ਤੋਂ 74% ਘਟੀ ਵੀ ਹੈ।

ਰਿਪੋਰਟ ਮੁਤਾਬਕ ਦੁਬਾਰਾ ਚੋਣ ਲੜ ਰਹੇ ਜਿਹਨਾਂ 101 ਉਮੀਦਵਾਰਾਂ ਦੇ ਚੋਣ ਹਲਫਨਾਮਿਆਂ ਦੀ ਘੋਖ ਕੀਤੀ ਗਈ ਉਹਨਾਂ ਦੀ 2017 ਵਿੱਚ ਔਸਤਨ ਸੰਪਤੀ 13.34 ਕਰੋੜ ਸੀ ਜਿਹੜੀ ਕਿ 2022 ਵਿੱਚ ਵਧ ਕੇ 16.10 ਕਰੋੜ ਹੋ ਗਈ।2017 ਵਿੱਚ ਸੰਪਤੀ ਵਿੱਚ ਵਾਧਾ 2.76 ਕਰੋੜ ਸੀ।ਜੇਕਰ ਇਹਨਾਂ ਉਮੀਦਵਾਰਾਂ ਦੀ ਸੰਪਤੀ ਵਿੱਚ ਔਸਤਨ ਵਾਧਾ ਦੇਖੀਏ ਤਾਂ ਇਹ 21% ਬਣਦਾ ਹੈ।

ਇਸ ਦੌਰਾਨ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦੀ ਸੰਪਤੀ 102 ਕਰੋੜ ਤੋਂ 202 ਕਰੋੜ, ਬਠਿੰਡਾ ਤੋਂ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਦੀ 40 ਕਰੋੜ ਤੋਂ 72 ਕਰੋੜ, ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਦੀ 65 ਕਰੋੜ ਤੋਂ 95 ਕਰੋੜ, ਪਟਿਆਲਾ ਤੋਂ ਪਹਿਲਾਂ ਕਾਂਗਰਸ ਤੇ ਹੁਣ ਪੰਜਾਬ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ 48 ਕਰੋੜ ਤੋਂ 68 ਕਰੋੜ ਅਤੇ ਨਵਾਂਸ਼ਹਿਰ ਤੋਂ ਪਹਿਲਾਂ ਕਾਂਗਰਸ ਤੋਂ ਤੇ ਹੁਣ ਅਜ਼ਾਦ ਉਮੀਦਵਾਰ ਅੰਗਦ ਸਿੰਘ ਦੀ ਸੰਪਤੀ 17 ਕਰੋੜ ਤੋਂ 30 ਕਰੋੜ ਹੋ ਗਈ।

ਜੇਕਰ ਪਾਰਟੀ ਵਾਈਜ਼ ਗੱਲ ਕਰੀਏ ਤਾਂ ਕਾਂਗਰਸ ਦੇ ਦੁਬਾਰਾ ਚੋਣ ਲੜ ਰਹੇ 67 ਉਮੀਦਵਾਰਾਂ ਦੀ ਔਸਤਨ ਸੰਪਤੀ 2017 ਵਿੱਚ 13 ਕਰੋੜ ਅਤੇ 2022 ਵਿੱਚ 14 ਕਰੋੜ ਦੇ ਕਰੀਬ ਸੀ ਤੇ ਇਸ ਵਿੱਚ 11.13 ਫੀਸਦੀ ਔਸਤਨ ਵਾਧਾ ਹੋਇਆ।ਸ਼੍ਰੋਮਣੀ ਅਕਾਲੀ ਦਲ ਦੇ 14 ਉਮੀਦਵਾਰ ਇਸ ਵਾਰ ਵੀ ਦੁਬਾਰਾ ਚੋਣ ਲੜ ਰਹੇ ਹਨ ਜਿਹਨਾਂ ਦੀ 2017 ਵਿੱਚ ਔਸਤਨ ਸੰਪਤੀ 16 ਕਰੋੜ ਸੀ ਤੇ ਇਸ ਵਾਰ 24 ਕਰੋੜ ਹੋ ਗਈ।

49.91 ਫੀਸਦੀ ਦਾ ਇਹ ਵਾਧਾ ਸਭ ਤੋਂ ਵੱਧ ਹੈ।ਆਮ ਆਦਮੀ ਪਾਰਟੀ ਦੇ 10 ਉਮੀਦਵਾਰਾਂ ਦੀ ਸੰਪਤੀ ਦੀ ਔਸਤ ਪਹਿਲਾਂ 6 ਕਰੋੜ ਤੇ ਹੁਣ 10 ਕਰੋੜ ਹੈ।46.39 ਫੀਸਦੀ ਔਸਤਨ ਵਾਧੇ ਪੱਖੋਂ ਇਹ ਪਾਰਟੀ ਤੀਜੇ ਨੰਬਰ ‘ਤੇ ਆਉਂਦੀ ਹੈ।ਭਾਰਤੀ ਜਨਤਾ ਪਾਰਟੀ ਦੇ 5 ਉਮੀਦਵਾਰ ਦੂਜੀ ਵਾਰ ਮੈਦਾਨ ਵਿੱਚ ਹਨ ਜਿਹਨਾਂ ਦੀ ਸੰਪਤੀ ਵਿੱਚ 1% ਗਿਰਾਵਟ ਆਈ ਹੈ।2017 ਵਿੱਚ ਇਹਨਾਂ ਦੀ ਔਸਤਨ ਸੰਪਤੀ 11.73 ਕਰੋੜ ਤੇ ਐਤਕੀਂ 11.58 ਕਰੋੜ ਹੈ।

ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦੀ ਸੰਪਤੀ ਵਿੱਚ 5.67 ਫੀਸਦੀ ਵਾਧਾ ਹੋਇਆ ਜੋ ਕਿ 2017 ਵਿੱਚ 10.14 ਕਰੋੜ ਤੇ 2022 ਵਿੱਚ 10.71 ਕਰੋੜ ਹੈ।ਪੰਜਾਬ ਲੋਕ ਕਾਂਗਰਸ ਦੇ ਇੱਕੋ ਇੱਕ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਕੋਲ ਪਹਿਲਾਂ 48 ਕਰੋੜ ਤੇ ਹੁਣ 68 ਕਰੋੜ ਦੀ ਸੰਪਤੀ ਹੈ।ਇਹ ਵਾਧਾ 42.26 ਫੀਸਦੀ ਬਣਦਾ ਹੈ।ਦੋ ਅਜ਼ਾਦ ਉਮੀਦਵਾਰ ਹਨ ਜਿਹਨਾਂ ਕੋਲ ਔਸਤਨ ਸੰਪਤੀ 36.71% ਦੇ ਵਾਧੇ ਨਾਲ 17 ਕਰੋੜ ਤੋਂ 23 ਕਰੋੜ ਹੋ ਗਈ ਹੈ।

ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਦੀ 2017 ਵਿੱਚ ਸੰਪਤੀ 3 ਲੱਖ ਰੁਪਏ ਦੇ ਕਰੀਬ ਸੀ ਤੇ ਹੁਣ 1 ਕਰੋੜ 11 ਲੱਖ ਰੁਪਏ ਦੇ ਕਰੀਬ ਹੋ ਗਈ ਹੈ।29.54% ਵਾਧੇ ਨਾਲ ਇਹ ਵਾਧਾ ਸਭ ਤੋਂ ਜ਼ਿਆਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION