32.1 C
Delhi
Friday, April 26, 2024
spot_img
spot_img

ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਜਸਪ੍ਰੀਤ ਸਿੰਘ ਸੰਨੀ ਹੋਏ ਤਿਹਾੜ ਜੇਲ ਵਿਚੋਂ ਰਿਹਾਅ

ਯੈੱਸ ਪੰਜਾਬ
ਨਵੀਂ ਦਿੱਲੀ, 27 ਅਪ੍ਰੈਲ, 2021 –
ਕੌਮੀ ਰਾਜਧਾਨੀ ਵਿਚ 26 ਜਨਵਰੀ ਦੀ ਕਿਸਾਨ ਪਰੇਡ ਤੇ ਲਾਲ ਕਿਲਾ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਨੁੰ ਕੱਲ ਦੇਰ ਰਾਤ ਤਿਹਾੜ ਜੇਲ ਵਿਚੋਂ ਰਿਹਾਅ ਕਰ ਦਿੱਤਾ ਗਿਆ। ਇਹਨਾਂ ਦੀ ਰਿਹਾਈ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੀ ਟੀਮ ਨੇ ਇਹਨਾਂ ਲੋਕਾਂ ਦਾ ਨਿੱਘਾ ਸਵਾਗਤ ਕੀਤਾ ਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।
ਸ੍ਰੀ ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਲੀਗਲ ਟੀਮ ਦੇ ਨਾਲ ਜੁੜੇ ਵਕੀਲਾਂ ਵੱਲੋਂ ਲੜੇ ਕੇਸਾਂ ਦੀ ਬਦੌਲਤ ਹੀ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਵੀ ਪਹਿਲਾਂ ਰਿਹਾਅ ਹੋਏ ਹੋਰ ਨੌਜਵਾਨਾਂ ਤੇ ਕਿਸਾਨਾਂ ਵਾਂਗ ਰਿਹਾਅ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਨਿਆਂਪਾਲਿਕਾ ਦੇ ਧੰਨਵਾਦੀ ਹਾਂ ਜਿਹਨਾਂ ਨੇ ਸਾਡੀ ਗੱਲ ਸੁਣੀ ਤੇ ਇਹ ਮੰਨਿਆ ਕਿ ਦਿੱਲੀ ਪੁਲਿਸ ਨੇ 26 ਜਨਵਰੀ ਤੇ ਇਸ ਮਗਰੋਂ ਨਜਾਇਜ਼ ਕੇਸ ਪਾ ਕੇ ਨੌਜਵਾਨ ਤੇ ਕਿਸਾਨ ਗਿ੍ਰਫਤਾਰ ਕੀਤੇ ਜਿਹਨਾਂ ’ਤੇ 307 ਵਰਗੀਆਂ ਸੰਗੀਨ ਧਾਰਾਵਾਂ ਲਾਈਆਂ ਗਈਆਂ ਜਦਕਿ ਇਹ ਸਾਰੇ ਨਿਰਦੋਸ਼ ਸਨ। ਉਹਨਾਂ ਕਿਹਾ ਕਿ ਅਦਾਲਤਾਂ ਨੇ ਹੁਣ ਤੱਕ ਤਕਰੀਬਨ 160 ਨੌਜਵਾਨਾਂ ਤੇ ਕਿਸਾਨਾਂ ਨੂੰ ਜ਼ਮਾਨਤਾਂ ਦਿੱਤੀਆਂ ਹਨ ਜਦਕਿ 100 ਤੋਂ ਵਧੇਰੇ ਨੂੰ ਪੇਸ਼ਗੀ ਜ਼ਮਾਨਤਾਂ ਮਿਲ ਗਈਆਂ ਹਨ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਉਹ ਸ੍ਰੀ ਸਿਰਸਾ ਦਾ ਵਿਸ਼ੇਸ ਧੰਨਵਾਦੀ ਹਾਂ ਜਿਹਨਾਂ ਨੇ ਉਸਦੇ ਕੇਸ ਦੀ ਨਿਰੰਤਰ ਪੈਰਵੀ ਕੀਤੀ ਤੇ ਸਾਰੇ ਮਾਮਲੇ ਵਿਚ ਮਦਦ ਕੀਤੀ। ਇਸੇ ਤਰੀਕੇ ਬਾਰਾ ਇਕਬਾਲ ਸਿੰਘ ਤੇ ਨੌਜਵਾਨ ਜਸਪ੍ਰੀਤ ਸਿੰਘ ਸੰਨੀ ਨੇ ਵੀ ਸ੍ਰੀ ਸਿਰਸਾ ਤੇ ਦਿੱਲੀ ਕਮੇਟੀ ਦੇ ਵਕੀਲਾਂ ਦੀ ਟੀਮ ਦਾ ਧੰਨਵਾਦ ਕੀਤਾ।
ਰਿਹਾਈ ਉਪਰੰਤ ਦੀਪ ਸਿੱਧੂ, ਬਾਬਾ ਇਕਬਾਲ ਸਿੰਘ ਤੇ ਜਸਪ੍ਰੀਤ ਸਿੰਘ ਸੰਨੀ ਸ੍ਰੀ ਸਿਰਸਾ ਨਾਲ ਮਿਲ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION