ਅੱਜ-ਨਾਮਾ
ਦਿੱਲੀ ਬਾਰਡਰ `ਤੇ ਓਧਰ ਕਿਸਾਨ ਬੈਠੇ,
ਏਧਰ ਚੋਣਾਂ ਦੀ ਲੱਗੀ ਪਈ ਜੰਗ ਮੀਆਂ।
ਪਹਿਲੀ ਟੱਕਰ ਤੇ ਰਾਜਸੀ ਧਿਰਾਂ ਦੀ ਆ,
ਵੱਜਦੇ ਪਏ ਹਨ ਤੀਰ ਅਤੇ ਡੰਗ ਮੀਆਂ।
ਦੂਸਰਾ ਪਾਰਟੀ ਦੇ ਅੰਦਰ ਹੈ ਗੁੱਟਬਾਜ਼ੀ,
ਖਿੱਚਦੇ ਲੀਡਰ ਨੇ ਦੂਜੇ ਦੀ ਟੰਗ ਮੀਆਂ।
ਲਾਏ ਦੋਸ਼ ਵੀ ਜਾਂਦੇ ਹਨ ਜਿਸ ਤਰ੍ਹਾਂ ਦੇ,
ਸੁਣ ਕੇ ਲੋਕ ਹਨ ਰਹਿੰਦੜੇ ਦੰਗ ਮੀਆਂ।
ਕਹਿੰਦੇ ਲੋਕ ਕਿ ਠੀਕ ਨਹੀਂ ਆਹ ਵੇਲਾ,
ਦਿੱਸੇ ਦਿੱਲੀ ਤਾਂ ਕਾਹਦੀ ਹੈ ਚੋਣ ਮੀਆਂ।
ਨਹੀਂ ਹੈ ਜਿਨ੍ਹਾਂ ਨੂੰ ਕਿਸੇ ਦਾ ਦਰਦ ਭੋਰਾ,
ਅਹੁਦੇਦਾਰੀਆਂ ਖਾਤਰ ਪਏ ਰੋਣ ਮੀਆਂ।
-ਤੀਸ ਮਾਰ ਖਾਂ
ਜਨਵਰੀ 31, 2021