30.1 C
Delhi
Saturday, April 27, 2024
spot_img
spot_img

ਦਿੱਲੀ ਤੋਂ ਹੱਥਕੜੀ ਸਮੇਤ ਭੱਜਿਆ ਵਿਅਕਤੀ, ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ

ਰਾਜਪੁਰਾ/ਪਟਿਆਲਾ, 14 ਅਕਤੂਬਰ, 2019:
ਰਾਜਪੁਰਾ ਪੁਲਿਸ ਨੇ ਦਿੱਲੀ ਪੁਲਿਸ ਕੋਲੋਂ ਹੱਥਕੜੀ ਸਮੇਤ ਭੱਜਿਆ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇੱਕ ਔਰਤ ਨੂੰ ਵੀ ਨਸ਼ੀਲੀਆਂ ਸਮੇਤ ਕਾਬੂ ਕਰਨ ‘ਚ ਸਫ਼ਲਤਾ ਹਾਸਲ ਹੋਈ ਹੈ।

ਇਨ੍ਹਾਂ ਦੋਵਾਂ ਦੀ ਪੁੱਛਗਿੱਛ ਮਗਰੋਂ ਇਨ੍ਹਾਂ ਦੇ ਤਿੰਨ ਹੋਰ ਸਾਥੀ ਵੀ ਗ੍ਰਿਫ਼ਤਾਰ ਹੋਏ। ਇਸ ਤਰ੍ਹਾਂ ਪੁਲਿਸ ਨੇ ਆਪਣੀ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕੁਲ 5 ਜਣੇ ਗ੍ਰਿਫ਼ਤਾਰ ਕੀਤੇ ਹਨ। ਇਹ ਜਾਣਕਾਰੀ ਡੀ.ਐਸ.ਪੀ. ਰਾਜਪੁਰਾ ਸ. ਅਕਾਸ਼ਦੀਪ ਸਿੰਘ ਔਲਖ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਡੀ.ਐਸ.ਪੀ ਸ. ਔਲਖ ਨੇ ਦੱਸਿਆ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਸ.ਐਚ.ਓ. ਥਾਣਾ ਸਿਟੀ ਰਾਜਪੁਰਾ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਐਸ.ਆਈ. ਜਸਕੰਵਲ ਸਿੰਘ ਸੇਖੋਂ ਇੰਚਾਰਜ ਪੁਲਿਸ ਚੌਂਕੀ ਬੱਸ ਸਟੈਂਡ ਰਾਜਪੁਰਾ ਦੀ ਟੀਮ ਨੇ ਗੁਪਤ ਸੂਚਨਾ, ‘ਮਨਜੀਤ ਕੌਰ ਅਤੇ ਸ਼ੁਭਮ ਉਰਫ ਰਾਹੁਲ ਬਾਂਸਲ ਰਾਜਪੁਰਾ ਸ਼ਹਿਰ ਵਿਚੋਂ ਨਸ਼ੀਲਾ ਪਾਊਡਰ ਤੇ ਗੋਲੀਆਂ ਲੈ ਕੇ ਲੰਘਦੇ ਹਨ, ਤਹਿਤ ਮੁਕੱਦਮਾ ਨੰਬਰ 273 ਮਿਤੀ 13.10.2019 ਅ/ਧ 21,22,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਸੀ।

ਇਸ ਤਰ੍ਹਾਂ ਗੁਪਤ ਸੂਚਨਾ ਦੇ ਅਧਾਰ ‘ਤੇ ਮਿਤੀ 13 ਅਕਤੂਬਰ ਨੂੰ ਸਾਹਮਣੇ ਚੌੜਾ ਬਾਜਾਰ, ਰਾਜਪੁਰਾ ਵਿਖੇ ਨਾਕਾਬੰਦੀ ਦੌਰਾਨ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਇਹ ਔਰਤ ਇੱਕ ਸਾਥੀ ਸਮੇਤ ਦਿੱਲੀ ਵਾਲੇ ਪਾਸੇ ਤੋਂ ਆ ਰਹੀ ਸੀ ਪਰੰਤੂ ਪੁਲਿਸ ਨੂੰ ਦੇਖਕੇ ਘਬਰਾਕੇ ਪਿੱਛੇ ਮੁੜਨ ਲੱਗੀ ਤਾਂ ਇਸਦੀ ਸਕੂਟਰੀ ਮੂਹਰੇ ਰੱਖਿਆ ਬੈਗ ਹੇਠਾਂ ਡਿੱਗ ਪਿਆ। ਪੁਲਿਸ ਨੇ ਇਨ੍ਹਾਂ ਨੂੰ ਭੱਜਕੇ ਕਾਬੂ ਕੀਤਾ ਤਾਂ ਉਸਦੇ ਸਾਥੀ ਦੇ ਇੱਕ ਹੱਥ ‘ਤੇ ਹੱਥਕੜੀ ਲੱਗੀ ਹੋਈ ਸੀ। ਇਨ੍ਹਾਂ ਦਾ ਬੈਗ ਚੈਕ ਕਰਨ ‘ਤੇ ਉਸ ਵਿਚੋਂ 100 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।

ਡੀ.ਐਸ.ਪੀ. ਨੇ ਦੱਸਿਆ ਕਿ ਹੱਥਕੜੀ ਵਾਲੇ ਵਿਅਕਤੀ ਨੇ ਆਪਣਾ ਨਾਮ ਸ਼ੁਭਮ ਉਰਫ ਰਾਹੁਲ ਬਾਂਸਲ ਪੁੱਤਰ ਅਸ਼ੋਕ ਕੁਮਾਰ ਪਿੰਡ ਚੌਕੇ ਜਿਲ੍ਹਾ ਬਠਿੰਡਾ ਦੱਸਿਆ ਤੇ ਬੈਗ ਵਾਲੀ ਔਰਤ ਨੇ ਆਪਣਾ ਨਾਮ ਮਨਜੀਤ ਕੌਰ ਪਤਨੀ ਆਤਮਾ ਸਿੰਘ ਵਾਸੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਦੱਸਿਆ।

ਮਨਜੀਤ ਕੌਰ ਤੇ ਸ਼ੁਭਮ ਉਰਫ ਰਾਹੁਲ ਬਾਂਸਲ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ 2 ਲੱਖ ਰੁਪਏ ਲੈ ਕੇ ਦਿੱਲੀ ਦਵਾਰਕਾ ਮੈਟਰੋ ਸਟੇਸ਼ਨ ਦੇ ਕੋਲ ਰਹਿੰਦੇ ਨੀਗਰੋ ਪਾਸੋਂ ਚਿੱਟਾ/ਹੈਰੋਇਨ ਲੈਣ ਗਏ ਸਨ ਪਰ ਸ਼ੁਭਮ ਨੂੰ ਦਿੱਲੀ ਪੁਲਿਸ ਨੇ ਫੜ ਲਿਆ, ਜਿਥੋਂ ਉਹ ਹੱਥਕੜੀ ਸਮੇਤ ਭੱਜ ਆਇਆ। ਹੁਣ, ਇਨ੍ਹਾਂ ਨਸ਼ੀਲੀਆਂ ਗੋਲੀਆਂ ਦੇ ਗਾਹਕ, ਨਵਾਂ ਬੱਸ ਸਟੈਂਡ ਰਾਜਪੁਰਾ ਦੇ ਵਿੱਚ ਖੜੇ ਹਨ।

ਸ. ਔਲਖ ਨੇ ਦੱਸਿਆ ਕਿ ਇਨ੍ਹਾਂ ਦੀ ਇਤਲਾਹ ‘ਤੇ ਤਿੰਨ ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਆਪਣਾਂ ਨਾਮ ਕਰਮਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਭੈਣੀ ਜਿਲ੍ਹਾ ਬਠਿੰਡਾ, ਅਮਨਦੀਪ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਅਕਲੀਆ ਜ਼ਿਲ੍ਹਾ ਮਾਨਸਾ ਅਤੇ ਛਿੰਦਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਦੱਸਿਆ। ਡੀ.ਐਸ.ਪੀ. ਨੇ ਦੱਸਿਆ ਕਿ ਪੰਜਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 18 ਅਕਤੂਬਰ 2019 ਤੱਕ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਇਹ ਵੀ ਪਤਾ ਲੱਗਾ ਹੈ ਕਿ ਸ਼ੁਭਮ ਅਤੇ ਕਰਮਜੀਤ ਸਿੰਘ ‘ਤੇ ਮੁਕੱਦਮਾ ਨੰਬਰ 342/18 ਅ/ਧ 382, 395, 427, 34 ਹਿੰ:ਡੰ ਅਤੇ 25 ਆਰਮਜ ਐਕਟ ਥਾਣਾ ਸਿਟੀ ਬਰਨਾਲਾ ਵਿੱਚ ਦਰਜ ਹੈ, ਜਿਸ ਵਿੱਚ ਰਾਹੁਲ ਬਾਂਸਲ ਦੇ ਅਰੈਂਸਟ ਵਰੰਟ ਵੀ ਮਾਨਯੋਗ ਅਦਾਲਤ ਵੱਲੋਂ ਜਾਰੀ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION