32.1 C
Delhi
Friday, April 26, 2024
spot_img
spot_img

ਦਿੱਲੀ ਗੁ: ਪ੍ਰਬੰਧਕ ਕਮੇਟੀ ਦੇ ਸਕੂਲਾਂ ’ਚ ‘ਰੋਬਟ’ ਬੱਚਿਆਂ ਨੂੰ ਪੜ੍ਹਾਉਣਗੇ ਸਵੱਛਤਾ ਦਾ ਪਾਠ

ਨਵੀਂ ਦਿੱਲੀ, 23 ਫ਼ਰਵਰੀ, 2020:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ 19 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਵੱਛਤਾ, ਅਰੋਗਤਾ ਅਤੇ ਸਿਹਤ ਵਿਗਿਆਨ ਪ੍ਰਤੀ ਸਜਗ ਕਰਨ ਲਈ ਸਕੂਲ ਪਰਿਸਰ ਵਿਚ ਵੱਖ-ਵੱਖ ਅਸਥਾਨਾਂ ‘ਤੇ ‘ਹੈਂਡ ਵਾਸ਼ਿੰਗ ਮਸ਼ੀਨਾਂ’ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਜੋ ਕਿ ਸਕੂਲੀ ਬੱਚੇ ਖਾਣ ਤੋਂ ਪਹਿਲਾਂ , ਖੇਡ ਅਤੇ ਸ਼ੌਚ ਜਾਣ ਤੋਂ ਬਾਅਦ ਉਚਿਤ ਢੰਗ ਨਾਲ ਹੱਥ ਧੋਣ ਦੀ ਆਦਤ ਪਾ ਸਕਣ ਜਿਸ ਤੋਂ ਉਨ੍ਹਾਂ ਨੂੰ ਸੰਕ੍ਰਮਣ ਰੋਗਾਂ, ਦਸਤ ਅਤੇ ਹੋਰਨਾਂ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸਮੇਂ ਸਕੂਲਾਂ ‘ਚ ਸਾਫ਼-ਸਫ਼ਾਈ ਦੇ ਉਚਿਤ ਪ੍ਰਬੰਧ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਕਮੇਟੀ ਹਰ ਇੱਕ ਸਕੂਲ ਦੀ ਭਗੌਲਿਕ ਤੇ ਬਾਹਰੀ ਪਰਿਸਥਿਤੀ ਦੇ ਮੱਦੇਨਜਰ ਵੱਖ-ਵੱਖ ਅਸਥਾਨਾਂ ‘ਤੇ ਹੈਂਡ ਵਾਸ਼ਿੰਗ ਮਸ਼ੀਨਾਂ ਸਥਾਪਿਤ ਕਰੇਗੀ ਤਾਂਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਨੇੜ੍ਹਲੇ ਸਥਾਨ ‘ਤੇ ਹੈਂਡ ਵਾਸ਼ਿੰਗ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।

ਸ੍ਰੀ ਸਿਰਸਾ ਨੇ ਦੱਸਿਆ ਕਿ ਬੱਚਿਆਂ ਨੂੰ ਸ਼ਰੀਰੀਕ ਸਵੱਛਤਾ ਦੇ ਪ੍ਰਤੀ ਪ੍ਰੇਰਿਤ ਕਰਨ ਲਈ ਕਮੇਟੀ ਗਲਾਸਗੋ ਯੂਨੀਵਰਸਿਟੀ ਸਕਾਟਲੈਂਡ ਅਤੇ ਅਮ੍ਰਤਾ ਵਿਸ਼ਵਾ ਵਿਦਿਆਪੀਠਮ ਯੂਨੀਵਰਸਿਟੀ ਤਮਿਲਨਾਡੂ ਵੱਲੋਂ ਵਿਕਸਿਤ ”ਪੇਪੇ” ਰੋਬੋਟ ਦਾ ਸਹਾਰਾ ਲਵੇਗੀ।

ਉਨ੍ਹਾਂ ਦੱਸਿਆ ਕਿ ਸੱਤ ਹਜ਼ਾਰ ਰੁਪਏ ਵਾਲੇ ਪ੍ਰਤੀ ਇੱਕ ਰੋਬੋਟ ਦੀ ਔਸਤਨ ਕੀਮਤ ਦੇ ਇਸ ਰੋਬੋਟ ਨੂੰ ਹੈਂਡ ਵਾਸ਼ਿੰਗ ਸਟੇਸ਼ਨ ਉਪੱਰ ਦੀਵਾਰ ‘ਤੇ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜੀਵੰਤ ਲਗੱਣ ਵਾਲੇ ਰੋਬੋਟ ਵੱਲੋਂ ਬੱਚਿਆਂ ਤੋਂ ਵਾਰਤਾਲਾਪ ਕਰਕੇ ਉਨ੍ਹਾਂ ਨੂੰ ਸਵੱਛਤਾ ਪ੍ਰਤੀ ਪੇਰਿਤ ਕੀਤਾ ਜਾਵੇਗਾ ਅਤੇ ਜੀਵਨ ਵਿਚ ਸੁੱਛਤਾ ਨੂੰ ਅਪਣਾਉਣ ‘ਤੇ ਉਤਸ਼ਾਹਿਤ ਕੀਤਾ ਜਾਵੇਗਾ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਅਭਿਆਨ ‘ਚ 10 ਸਾਲ ਤੋਂ ਥੱਲੇ ਦੇ ਗਰੀਬ ਅਤੇ ਪਿਛੜੇ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਵਿਸ਼ੇਸ਼ ਰੂਪ ਤੋਂ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਭਿਆਨ ਦੀ ਸਫ਼ਲਤਾ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ”ਐਪ” ਬਣਾਇਆ ਜਾਵੇਗਾ।

ਸਾਰੇ ਸਕੂਲਾਂ ਦੇ ਟੀਚਰਾਂ ਨੂੰ ਸਕੂਲ ਪਰਿਸਰ ਵਿਚ ਬੱਚਿਆਂ ਵੱਲੋਂ ਸੁੱਛਤਾ ਵਿਵਹਾਰ ਅਤੇ ਅਨੁਸ਼ਾਸਨ ਤੋਂ ਜੁੜੀਆਂ ਸਾਰੀ ਵੀਡੀਓ, ਫ਼ੋਟੋ ਇਸ ਵਿਸ਼ੇਸ਼ ”ਐਪ” ਉੱਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ ਤਾਂਕਿ ਬੱਚਿਆਂ ਦੇ ਵਿਵਹਾਰ, ਸਿਹਤ ਅਤੇ ਰੈਸੀਸਟਿਵ ਕੈਪੇਸਟੀ ਦਾ ਨਿਯਮਿਤ ਰੂਪ ਤੋਂ ਆਂਕਲਨ ਕੀਤਾ ਜਾ ਸਕੇ

ਇਸ ਅਭਿਯਾਨ ਦੇ ਅੰਤਰਗਤ ਸਕੂਲੀ ਟੀਚਰ ਸਕੂਲ ਪਰਿਸਰ ਜਿਵੇਂ ਕਲਾਸਰੂਮ, ਖੇਡ ਦੇ ਮੈਦਾਨ, ਸਕੂਲੀ ਪਰਿਸਰ, ਸ਼ੌਚਾਲਯ ਆਦਿ ਦੇ ਫ਼ੋਟੋ ਮੋਬਾਈਲ ”ਐਪ” ਉੱਤੇ ਅਪਲੋਡ ਕਰਨਗੇ ਜਿਸ ਤੋਂ ਅਭਿਯਾਨ ਦੀ ਸਫ਼ਲਤਾ ਨੂੰ ਨਿਯਮਿਤ ਰੂਪ ਤੋਂ ਆਂਕਲਨ ਕਰਦਿਆਂ ਬੱਚਿਆਂ ਨੂੰ ਦਸਤ, ਹਵਾ ਪ੍ਰਦੁਸ਼ਣ, ਸੰਕ੍ਰਮਿਤ ਰੋਗਾਂ ਆਦਿ ਤੋਂ ਸੁਰੱਖਿਅਤ ਰੱਖਿਆ ਜਾ ਸਕੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION