39 C
Delhi
Monday, May 20, 2024
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਨੇ ਸੀ ਬੀ ਐਸ ਈ ਵੱਲੋਂ ਭਾਸ਼ਾ ਵਿਸ਼ੇ ਨੂੰ ਸਤਵੇਂ ਸਥਾਨ ’ਤੇ ਕਰਨ ਦੇ ਮਾਮਲੇ ਵਿਚ ਅਮਿਤ ਸ਼ਾਹ ਤੋਂ ਦਖਲ ਮੰਗਿਆ

ਯੈੱਸ ਪੰਜਾਬ
ਨਵੀਂ ਦਿੱਲੀ, 23 ਜਨਵਰੀ, 2023 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸੀ ਬੀ ਐਸ ਈ ਵੱਲੋਂ ਭਾਸ਼ਾ ਵਿਸ਼ੇ ਨੂੰ 7ਵੇਂ ਸਥਾਨ ’ਤੇ ਕਰਨ ਦੇ ਫੈਸਲੇ ਜਿਸ ਨਾਲ ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਭਾਸ਼ਾ ਸਮੇਤ ਭਾਸ਼ਾ ਵਿਸ਼ਾ ਦੀ ਹੋਂਦ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ, ਦੇ ਮਾਮਲੇ ਵਿਚ ਉਹ ਦਖਲ ਦੇਣ ਅਤੇ ਇਸ ਨੀਤੀ ਫੈਸਲੇ ਦੇ ਮਸਲੇ ਨੂੰ ਹੱਲ ਕਰਵਾਉਣ।

ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਉਹਨਾਂ ਦੇ ਧਿਆਨ ਵਿਚ ਲਿਆਂਦਾ ਕਿ ਸੀ ਬੀ ਐਸ ਈ ਨੇ ਸਾਲ 2023-24 ਲਈ ਇਕ ਸਕਿੱਲ ਸਰਕੁਲਰ ਜਾਰੀ ਕੀਤਾ ਹੈ। ਜਿਸ ਤਹਿਤ ਸਕਿੱਲ ਕਰੀਕੁਲਮ ਨੂੰ ਛੇਵੇਂ ਵਿਸ਼ੇ ਵਜੋਂ ਮਾਨਤਾ ਦਿੱਤੀ ਗਈ ਹੈ ਜਦੋਂ ਕਿ ਭਾਸ਼ਾ ਵਿਸ਼ੇ ਨੂੰ 7ਵੇਂ ਵਿਕਲਪਕ ਵਿਸ਼ੇ ਵਜੋਂ ਮਾਨਤਾ ਦਿੱਤੀ ਗਈ ਹੈ।

ਸਰਦਾਰ ਕਾਲਕਾ ਨੇ ਕਿਹਾ ਕਿ ਇਸ ਫੈਸਲੇ ਨਾਲ ਵਿਦਿਆਰਥੀ ਆਪਣੀ ਮਾਤ ਭਾਸ਼ਾ ਦੀ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ। ਉਹਨਾਂ ਕਿਹਾ ਕਿ ਸੀ ਬੀ ਐਸ ਈ ਨੇ ਵਿਦਿਆਨ, ਸਮਾਜ ਵਿਗਿਆਨ, ਗਣਿਤ, ਹਿੰਦੀ ਤੇ ਅੰਗਰੇਜ਼ੀ ਵਿਸ਼ੇ ਨੂੰ ਵੀ ਇਸਦੇ ਬਰਾਬਰ ਗਿਣਿਆ ਹੈ ਜਿਸ ਕਾਰਨ ਇਹ ਹਾਲਾਤ ਬਣ ਜਾਣਗੇ ਕਿ ਵਿਦਿਆਰਥੀ ਭਾਸ਼ਾ ਵਿਸ਼ੇ ਨੂੰ ਚੁਣ ਕੇ ਵਾਧੂ ਬੋਝ ਨਹੀਂ ਲੈਣਗੇ।

ਉਹਨਾਂ ਹੋਰ ਕਿਹਾ ਕਿ ਸਰਕਾਰ ਦੀ ਨਵੀਂ ਵਿਦਿਆ ਨੀਤੀ 2020 ਤਹਿਤ ਖੇਤਰੀ ਭਾਸ਼ਾਵਾਂ ਨੂੰ ਅਜਿਹੇ ਹਾਲਾਤ ਵਿਚ ਧੱਕ ਦਿੱਤਾ ਗਿਆ ਹੈ, ਉਥੇ ਉਹਨਾਂ ਦੀ ਹੋਂਦ ਹੀ ਖਤਰੇ ਵਿਚ ਪੈ ਗਈ ਹੈ। ਉਹਨਾਂ ਕਿਹਾ ਕਿ ਵੈਕਲਪਿਕ ਵਿਸ਼ੇ ਨੂੰ 7ਵੇਂ ਸਥਾਨ ’ਤੇ ਕਰਨ ਕਾਰਨ ਪੰਜਾਬੀ, ਉਰਦੂ, ਬੰਗਾਲੀ, ਤਾਮਿਲ, ਸੰਸਕ੍ਰਿਤ, ਮਰਾਠੀ, ਗੁਜਰਾਤੀ ਤੇ ਹੋਰ ਅਜਿਹੀਆਂ ਭਾਸ਼ਾਵਾਂ ਦਾ ਮਹੱਤਵ ਤੇ ਲੋੜ ਉੱਕਾ ਹੀ ਖਤਮ ਹੋ ਜਾਵੇਗੀ।

ਉਹਨਾਂ ਕਿਹਾ ਕਿ ਇਸ ਨਾਲ ਇਹਨਾਂ ਭਾਸ਼ਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ ਵਿਚ ਪੈ ਜਾਵੇਗਾ ਕਿਉਂਕਿ ਵਿਦਿਆਰਥੀ ਸਤਵੇਂ ਵੈਕਲਪਿਕ ਵਿਸ਼ੇ ਵਜੋਂ ਭਾਸ਼ਾ ਵਿਸ਼ਾ ਪੜ੍ਹਨ ਤੋਂ ਗੁਰੇਜ਼ ਕਰਨਗੇ। ਸਰਦਾਰ ਕਾਲਕਾ ਨੇ ਕਿਹਾ ਕਿ ਸਕੁਲਾਂ ਵਿਚ ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਦੇ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਪੰਜਾਬੀ ਸਿੱਖ ਵਿਦਵਾਨ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਹਨਾਂ ਨੂੰ ਆਸ ਸੀ ਕਿ ਹਾਲਾਤ ਵਿਚ ਸੁਧਾਰ ਹੋਵੇਗਾ ਪਰ ਇਹ ਤਾਂ ਹੋਰ ਬਦਤਰ ਹੋਗਏ ਹਨ।

ਉਹਨਾਂ ਨੇ ਸ੍ਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਫੌਰਨ ਲੋੜੀਂਦੀਆਂ ਹਦਾਇਤਾਂ ਦੇਣ ਕਿਉਂਕਿ ਇਸ ਨਾਲ ਪੰਜਾਬੀ ’ਤੇ ਸਭ ਤੋਂ ਵੱਧ ਅਸਰ ਪਵੇਗਾ ਕਿਉਂਕਿ ਕੌਮੀ ਰਾਜਧਾਨੀ ਖੇਤਰ ਵਿਚ ਪੰਜਾਬੀ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

ਸ੍ਰੀਕਾਲਕਾ ਨੇ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੂੰ ਵੀ ਇਸ ਗੰਭੀਰ ਮਾਮਲੇ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਇਸ ਨੀਤੀ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਤਾਂ ਜੋ ਸਕੂਲਾਂ ਵਿਚ ਭਾਸ਼ਾ ਵਿਸ਼ੇ ਦੀ ਹੋਂਦ ਬਚਾਈ ਜਾ ਸਕੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION