37.1 C
Delhi
Saturday, April 27, 2024
spot_img
spot_img

ਦਿਨ ਆਜ਼ਾਦੀ ਦਾ ਆਇਆ ਤਾਂ ਮਨ ਚਾਹੇ, ਧੰਨ-ਧੰਨ ਆਜ਼ਾਦੀ ਨੇ ਹੋਵੇ ਕਰਾਈ ਬੇਲੀ

ਅੱਜ-ਨਾਮਾ

ਦਿਨ ਆਜ਼ਾਦੀ ਦਾ ਆਇਆ ਤਾਂ ਮਨ ਚਾਹੇ,
ਧੰਨ-ਧੰਨ ਆਜ਼ਾਦੀ ਨੇ ਹੋਵੇ ਕਰਾਈ ਬੇਲੀ।

ਰੁਜ਼ਗਾਰ ਮਿਲ ਸਕਦਾ ਹੋਵੇ ਸਾਰਿਆਂ ਲਈ,
ਆ ਗਈ ਕਾਬੂ ਕੁਝ ਹੋਵੇ ਮਹਿੰਗਾਈ ਬੇਲੀ।

ਵੱਸਦੇ ਸੁਖੀ ਹੋਵਣ ਮਿਲ ਕੇ ਮੁਲਕ ਵਾਸੀ,
ਗੱਲ ਗੱਲ ਉੱਤੇ ਨਹੀਂ ਹੋਵੇ ਲੜਾਈ ਬੇਲੀ।

ਦੁਸ਼ਮਣ ਵਾਂਗ ਨਹੀਂ ਝਾਕੇ ਕੋਈ ਹੋਰਨਾਂ ਨੂੰ,
ਰਲ-ਮਿਲ ਰਹਿਣ ਸਾਰੇ ਭਾਈ ਭਾਈ ਬੇਲੀ।

ਸੁਫਨਾ ਹਾਲੇ ਨਹੀਂ ਇੱਦਾਂ ਦਾ ਸਿਰੇ ਚੜ੍ਹਿਆ,
ਮੁੜ-ਮੁੜ ਕਰਦੀ ਆ ਹਾਲਤ ਉਦਾਸ ਬੇਲੀ।

ਆਸਾਂ ਦੇ ਨਾਲ ਆ ਕਾਇਮ ਜਹਾਨ ਸੁਣਿਆ,
ਤਾਹੀਂਉਂ ਛੱਡ ਰਹੇ ਅਸੀਂ ਨਹੀਂ ਆਸ ਬੇਲੀ।

-ਤੀਸ ਮਾਰ ਖਾਂ
ਅਗਸਤ 15, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION