32.1 C
Delhi
Friday, April 26, 2024
spot_img
spot_img

ਦਾਖੇ ਵੱਲੋਂ ਅਵਾੜੇ ਕਈ ਆਉਣ ਸੁਣਿਆ, ਫਸਵੀਂ ਟੱਕਰ ਦਾ ਬਣ ਗਿਆ ਹਾਲ ਬੇਲੀ

ਅੱਜ-ਨਾਮਾ

ਦਾਖੇ ਵੱਲੋਂ ਅਵਾੜੇ ਕਈ ਆਉਣ ਸੁਣਿਆ,
ਫਸਵੀਂ ਟੱਕਰ ਦਾ ਬਣ ਗਿਆ ਹਾਲ ਬੇਲੀ।

ਲਾ`ਤਾ ਏ ਜ਼ੋਰ ਅਕਾਲੀਆਂ-ਕਾਂਗਰਸੀਆਂ,
ਬੈਂਸਾਂ ਮਗਰ ਵੀ ਨਿੱਕੀ ਨਹੀਂ ਪਾਲ ਬੇਲੀ।

ਭਗਵੰਤ ਮਾਨ ਵੀ ਰੌਣਕਾਂ ਪਿਆ ਲਾਉਂਦਾ,
ਲੈ ਲਿਆ ਜੈਤੋ ਬਲਦੇਵ ਸਿੰਘ ਨਾਲ ਬੇਲੀ।

ਸਿਖਰਾਂ ਉੱਤੇ ਜਦ ਪਿਆ ਪ੍ਰਚਾਰ ਪਹੁੰਚਾ,
ਹਰ ਕੋਈ ਚੱਲਿਆ ਤਿੱਖੀ ਹੈ ਚਾਲ ਬੇਲੀ।

ਜਿਹੜਿਆਂ ਵੋਟਰਾਂ ਦੇਣਾ ਹੈ ਮਾਣ ਆਖਰ,
ਉਹ ਤਾਂ ਬੈਠੇ ਈ ਚੁੱਪ ਜਿਹੀ ਵੱਟ ਬੇਲੀ।

ਉਹ ਨਾ ਦੱਸਦੇ, ਕੀਹਦੇ ਆ ਨਾਲ ਜਾਣਾ,
ਕਿਸ ਨੂੰ ਮਾਰਨ ਦੀ ਸੋਚੀ ਹੈ ਸੱਟ ਬੇਲੀ।

-ਤੀਸ ਮਾਰ ਖਾਂ

18 ਅਕਤੂਬਰ, 2019 –

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION