30.1 C
Delhi
Saturday, April 27, 2024
spot_img
spot_img

ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉੜ੍ਹੀ ਗਿਰਾਉਣ ਵਿਰੁੱਧ ਹਾਈਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਨੋਟਿਸ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 23 ਨਵੰਬਰ, 2019:

“ਕੇਂਦਰ ਦੀ ਫਿਰਕੂ ਬੀਜੇਪੀ-ਆਰ.ਐਸ.ਐਸ. ਸਰਕਾਰ ਦੇ ਨਿਰਦੇਸ਼ਾਂ ਉਤੇ ਜੋ ਸਾਡੀ ਸਿੱਖ ਵਿਰਾਸਤ ਨਾਲ ਸੰਬੰਧਤ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਨੂੰ ਐਸ.ਜੀ.ਪੀ.ਸੀ. ਵੱਲੋਂ ਕਾਰਸੇਵਾ ਵਾਲੇ ਬਾਬਿਆ ਦੇ ਰਾਹੀ ਬੀਤੇ ਸਮੇਂ ਵਿਚ ਗਿਰਾਉਣ ਦੇ ਦੁੱਖਦਾਇਕ ਅਮਲ ਕੀਤੇ ਗਏ ਹਨ, ਉਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਭ ਕਾਨੂੰਨੀ ਕਾਰਵਾਈ ਕਰਦੇ ਹੋਏ ਆਪਣੇ ਫਰਜ ਪੂਰੇ ਕੀਤੇ ਸਨ।

ਪਰ ਐਸ.ਜੀ.ਪੀ.ਸੀ. ਅਤੇ ਸੈਂਟਰ ਦੀ ਸਰਕਾਰ ਅਤੇ ਉਨ੍ਹਾਂ ਦੀ ਸੋਚ ਉਤੇ ਚੱਲਣ ਵਾਲੇ ਕਾਰਸੇਵਾ ਵਾਲੇ ਬਾਬਿਆ ਨੇ ਸਿੱਖ ਕੌਮ ਦੇ ਮਨਾਂ ਨੂੰ ਪਹੁੰਚੀ ਠੇਸ ਦੀ ਪ੍ਰਵਾਹ ਨਾ ਕਰਦੇ ਹੋਏ ਕੋਈ ਅਮਲੀ ਰੂਪ ਵਿਚ ਕਾਰਵਾਈ ਨਾ ਕੀਤੀ ।

ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਗੰਭੀਰ ਅਤੇ ਕੌਮੀ ਵਿਸ਼ੇ ਉਤੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਉਪਰੋਕਤ ਤਿੰਨੇ ਧਿਰਾਂ ਨੂੰ ਜੁਆਬਦੇਹ ਬਣਾਉਦੇ ਹੋਏ ਆਪਣੀ ਪਾਰਟੀ ਦੇ ਕਾਨੂੰਨੀ ਸਲਾਹਕਾਰ ਅਤੇ ਹਰਮਨ ਪਿਆਰੇ ਕਾਨੂੰਨਦਾਨ ਸ੍ਰੀ ਰੰਜਨ ਲਖਨਪਾਲ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਰਾਹੀ ਪਟੀਸ਼ਨ ਦਾਇਰ ਕੀਤੀ ਸੀ।

ਜਿਸਦੀ ਬੀਤੇ ਦਿਨੀਂ ਸੁਣਵਾਈ ਕਰਦੇ ਹੋਏ ਜਸਟਿਸ ਹਰਨਿਰੇਸ਼ ਸਿੰਘ ਗਿੱਲ ਵੱਲੋਂ ਸੈਂਟਰ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ । ਜਿਸ ਨਾਲ ਸਿੱਖ ਕੌਮ ਅਤੇ ਸੱਚ ਦੀ ਜਿੱਤ ਵੱਲ ਕਦਮ ਵੱਧੇ ਹਨ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਾਰਟੀ ਵੱਲੋਂ ਇਨਸਾਨੀ, ਇਖ਼ਲਾਕੀ, ਕੌਮੀ ਜ਼ਿੰਮੇਵਾਰੀਆਂ ਨੂੰ ਹਰ ਕੀਮਤ ਤੇ ਪੂਰਨ ਕਰਨ ਅਤੇ ਅਜਿਹੀਆ ਸਾਡੇ ਵਿਰਸੇ ਨੂੰ ਖ਼ਤਮ ਕਰਨ ਵਾਲੀਆ ਕਾਰਵਾਈਆ ਅਤੇ ਤਾਕਤਾਂ ਦਾ ਦ੍ਰਿੜਤਾ ਨਾਲ ਵਿਰੋਧ ਕਰਦੇ ਰਹਿਣ ਦੀ ਗੱਲ ਨੂੰ ਦੁਹਰਾਉਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਬੇਸੱLਕ ਸਾਨੂੰ ਸਿੱਖ ਕੌਮ ਵੱਲੋਂ ਬਹੁਤ ਘੱਟ ਵੋਟਾਂ ਪਾਈਆ ਜਾਂਦੀਆ ਹਨ ਅਤੇ ਅਸੀਂ ਲੰਮੇਂ ਸਮੇਂ ਤੋਂ ਇਖ਼ਲਾਕੀ ਕਦਰਾ-ਕੀਮਤਾ ਲਈ ਸੰਘਰਸ਼ ਕਰਦੇ ਆ ਰਹੇ ਹਾਂ, ਪਰ ਫਿਰ ਵੀ ਅਸੀਂ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਅਤੇ ਕੌਮੀ ਵਿਰਸੇ-ਵਿਰਾਸਤ ਨਾਲ ਸੰਬੰਧਤ ਇਮਾਰਤਾ, ਯਾਦਗਰਾਂ ਨੂੰ ਹੁਕਮਰਾਨਾਂ ਵੱਲੋਂ ਸਾਜ਼ਸੀ ਢੰਗ ਨਾਲ ਖ਼ਤਮ ਕਰਨ ਵਿਰੁੱਧ ਲੜਦੇ ਰਹਿਣ ਤੋਂ ਕਦੀ ਵੀ ਪਿੱਛੇ ਨਹੀਂ ਹੱਟਾਂਗੇ ਅਤੇ ਨਾ ਹੀ ਅਜਿਹੀਆ ਤਾਕਤਾਂ ਨੂੰ ਆਪਣੇ ਵਿਰਸੇ-ਵਿਰਾਸਤ ਨੂੰ ਖ਼ਤਮ ਕਰਨ ਦੀ ਇਜ਼ਾਜਤ ਦੇਵਾਂਗੇ।

ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਉਪਰੋਕਤ ਦਰਸ਼ਨੀ ਡਿਊੜ੍ਹੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਵੱਲੋਂ 200 ਸਾਲ ਪਹਿਲਾ ਬਣਵਾਈ ਗਈ ਸੀ । ਜੋ ਸਾਡੀ ਬਾਦਸ਼ਾਹੀ ਅਤੇ ਸਾਡੇ ਕੌਮੀ ਵਿਰਸੇ ਨੂੰ ਉਜਾਗਰ ਕਰਦੀ ਹੈ । ਲੇਕਿਨ ਹੁਕਮਰਾਨ ਅਤੇ ਉਨ੍ਹਾਂ ਦੇ ਭਾਈਵਾਲ ਬਣੇ ਬਾਦਲ ਦਲੀਏ ਅਤੇ ਮੌਜੂਦਾ ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੇ ਅਧਿਕਾਰੀ ਆਪਣੇ ਸਿਆਸੀ ਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਅਧੀਨ ਮੁਤੱਸਵੀ ਹੁਕਮਰਾਨਾਂ ਦੇ ਕੌਮ ਵਿਰੋਧੀ ਪ੍ਰੋਗਰਾਮਾਂ ਨੂੰ ਨੇਪਰੇ ਚਾੜਨ ਵਿਚ ਲੱਗੇ ਹੋਏ ਹਨ ।

ਜਿਸਦਾ ਸਮੁੱਚੀ ਸਿੱਖ ਕੌਮ ਨੂੰ ਸੰਜ਼ੀਦਗੀ ਨਾਲ ਧਿਆਨ ਵੀ ਰੱਖਣਾ ਪਵੇਗਾ ਅਤੇ ਵਿਰਸੇ-ਵਿਰਾਸਤ ਨੂੰ ਖ਼ਤਮ ਕਰਨ ਦੀਆਂ ਕਾਰਵਾਈਆ ਵਿਰੁੱਧ ਸੁਚੇਤ ਵੀ ਰਹਿਣਾ ਪਵੇਗਾ ।

ਸ. ਮਾਨ ਨੇ ਸ੍ਰੀ ਰੰਜਨ ਲਖਨਪਾਲ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਕਾਨੂੰਨੀ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਰੰਜਨ ਲਖਨਪਾਲ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ, ਸਿੱਖ ਕੌਮ ਅਤੇ ਸਿੱਖ ਧਰਮ ਨੂੰ ਆਤਮਿਕ ਤੌਰ ਤੇ ਸਮਰਪਿਤ ਵੀ ਹੈ ਅਤੇ ਉਹ ਹਮੇਸ਼ਾਂ ਆਪਣੀਆ ਜ਼ਿੰਮੇਵਾਰੀਆ ਨੂੰ ਪਹਿਲ ਦੇ ਆਧਾਰ ਤੇ ਬਾਖੂਬੀ ਪੂਰਨ ਕਰਕੇ ਸਿੱਖ ਕੌਮ ਦਾ ਨਿਰੰਤਰ ਲੰਮੇਂ ਸਮੇਂ ਤੋਂ ਸਾਥ ਦਿੰਦੇ ਆ ਰਹੇ ਹਨ ਅਤੇ ਅਜਿਹੇ ਕੌਮੀ ਮੁੱਦਿਆ ਉਤੇ ਸਾਨੂੰ ਇਨਸਾਫ਼ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਹਨ ।

ਜਿਨ੍ਹਾਂ ਦੀਆਂ ਸੇਵਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਨਹੀਂ ਭੁੱਲ ਸਕੇਗੀ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION