34.1 C
Delhi
Saturday, April 27, 2024
spot_img
spot_img

ਤੇ ਹੁਣ ਸੰਗਰੂਰ ਵਿੱਚ ਮੰਦਿਰ ਦੇ ਬਾਹਰ ਲਿਖ਼ੇ ਮਿਲੇ ਖ਼ਾਲਿਸਤਾਨ ਦੇ ਨਾਅਰੇ , ਗੁਰਪਤਵੰਤ ਪੰਨੂੰ ਨੇ ਵੀਡੀਓ ਪਾ ਕੇ ਦਿੱਤੀ ਜਾਣਕਾਰੀ

ਯੈੱਸ ਪੰਜਾਬ
ਸੰਗਰੂਰ, 20 ਜੂਨ, 2022:
ਪੰਜਾਬ ਵਿੱਚ ਵੱਖ ਵੱਖ ਸ਼ਹਿਰਾਂ, ਕਸਬਿਆਂ ਅੰਦਰ ਵੱਖ ਵੱਖ ਮਹੱਤਵਪੂਰਨ ਥਾਂਵਾਂ ’ਤੇ ਖ਼ਾਲਿਸਤਾਨ ਦੇ ਨਾਅਰੇ ਲਿਖ਼ਣ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਇਸ ਵੇਲੇ ਜ਼ਿਮਨੀ ਚੋਣ ਦੀ ਗਹਿਮਾ ਗਹਿਮੀ ਵਾਲੇ ਸੰਗਰੂਰ ਸ਼ਹਿਰ ਵਿੱਚ ਸੋਮਵਾਰ ਨੂੰ ਖ਼ਾਲਿਸਤਾਨ ਦੇ ਨਾਅਰੇ ਲਿਖ਼ੇ ਮਿਲੇ ਹਨ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ ਜਿਸ ਤੋਂ ਪਹਿਲਾਂ ਇਹ ਨਾਅਰੇ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਸ੍ਰੀ ਕੇਜਰੀਵਾਲ ਦਾ ਆਪਣੇ ਸੰਗਰੂਰ ਦੌਰੇ ਦੌਰਾਨ ਇਸ ਮੰਦਰ ਵਿੱਚ ਮੱਥਾ ਟੇਕਣ ਦਾ ਪ੍ਰੋਗਰਾਮ ਹੈ।

ਇਹ ਨਾਅਰੇ ਇਤਿਹਾਸਕ ਮੰਦਿਰ ਸ੍ਰੀ ਮਹਾਂਕਾਲੀ ਦੇਵੀ ਧਾਮ ਦੇ ਲੰਗਰ ਹਾਲ ਦੇ ਗੇਟ ਉੱਪਰ ਕਾਲੇ ਅੱਖਰਾਂ ਵਿੱਚ ਲਿਖ਼ੇ ਮਿਲੇ। ਇਸ ਦੇ ਨਾਲ ਹੀ ਸਿੱਖਸ ਫ਼ਾਰਸ ਜਸਟਿਸ ਦੇ ਨਾਅਰੇ ਅਤੇ 26 ਜਨਵਰੀ 2023 ਵੀ ਲਿਖ਼ਿਆ ਮਿਲਆ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜ ਸੰਗਰੂਰ ਵਿੱਚ ਲਿਖ਼ੇ ਪਾਏ ਗਏ ਨਾਅਰਿਆਂ ਨੂੰ ਲਿਖ਼ਣ ਦਾ ਤੌਰ ਤਰੀਕਾ ਪਹਿਲਾਂ ਦੂਜੇ ਸ਼ਹਿਰਾਂ ਵਿੱਚ ਲਿਖ਼ੇ ਨਾਅਰਿਆਂ ਵਾਂਗ ਹੀ ਹੈ।

ਇਨ੍ਹਾਂ ਨਾਅਰਿਆਂ ਬਾਰੇ ਜਾਣਕਾਰੀ ਦੇ ਰੂਪ ਵਿੱਚ ਜ਼ਿੰਮੇਵਾਰੀ ਸਿੱਖਸ ਫ਼ਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਇਕ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ।

ਇਹ ਨਾਅਰੇ ਲਿਖ਼ੇ ਹੋਣ ਦੀ ਸੂਚਨਾ ਮਿਲਦਿਆਂਹੀ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਮੰਦਿਰ ਦੇ ਗੇਟ ਸਣੇ ਹੋਰਨਾਂ ਥਾਂਵਾਂ ਉੱਤੇ ਕਾਲਾ ਰੰਗ ਫ਼ੇਰ ਦਿੱਤਾ। ਇਸ ਉਪਰੰਤ ਗੇਟ ਨੂੰ ਮੁੜ ਰੰਗ ਕਰਨ ਦਾ ਕੰਮ ਵੀ ਸ਼ੁੋਰੂ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੰਦਿਰ ਦੇ ਬਾਹਰ ਕੋਈ ਸੀ.ਸੀ.ਟੀ.ਵੀ.ਆਦਿ ਨਹੀਂ ਸੀ ਪਰ ਪੁਲਿਸ ਆਸੇ ਪਾਸੇ ਦੇ ਸੀ.ਸੀ.ਟੀ.ਵੀਜ਼ ਦੀ ਜਾਂਚ ਕਰਕੇ ਸੁਰਾਗ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION