27.1 C
Delhi
Saturday, April 27, 2024
spot_img
spot_img

ਤੁਗਲਕਾਬਾਦ ਮੰਦਿਰ ਦੀ ਉਸਾਰੀ ਜਲਦ ਕਰਵਾਉਣ ਲਈ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਵਫ਼ਦ ਭੁਪਿੰਦਰ ਯਾਦਵ ਨੂੰ ਮਿਲਿਆ

ਜਲੰਧਰ, 12 ਜਨਵਰੀ, 2020:
ਤੁਗਲਕਾਬਾਦ (ਦਿੱਲੀ) ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸਕ ਤੀਰਥ ਅਸਥਾਨ ਮੰਦਿਰ ਜੋ ਡੀ.ਡੀ.ਏ. ਵੱਲੋਂ ਢਾਹਿਆ ਗਿਆ ਸੀ, ਜਿਸ ਨੂੰ ਨਵੇਂ ਸਿਰੇ ਤੋਂ ਬਨਾਉਣ ਸਬਧੀ ਮਾਣਯੋਗ ਸੁਪਰੀਮ ਕੋਰਟ ਵੀ ਆਦੇਸ਼ ਦੇ ਚੁੱਕੀ ਹੈ।

ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਦੀ ਮੁੜ ਉਸਾਰੀ ਲਈ ਬਹੁਤ ਸਮਾਂ ਲੱਗ ਰਿਹਾ ਹੈ ਅਜੇ ਤੱਕ ਗੇਟ ਵੀ ਬੰਦ ਹਨ ਇਸ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਦੇ ਸੰਬੰਧ ਵਿਚ ਕਮੇਟੀ ਮੈਂਬਰ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਦੁਸ਼ਯੰਤ ਕੁਮਾਰ, ਐਡਵੋਕੇਟ ਮਹੀਪਾਲ ਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ. ਕਮਿਸ਼ਨ ਦੇ ਇੱਕ ਵਫ਼ਦ ਨੇ ਸ੍ਰੀ ਭੁਪਿੰਦਰ ਯਾਦਵ ਮੈਂਬਰ ਰਾਜ ਸਭਾ ਨੂੰ ਮਿਲ ਕੇ ਗੁਰੂਘਰ ਦੀ ਉਸਾਰੀ ਤੁਰੰਤ ਕਰਵਾਉਣ ਲਈ ਕਿਹਾ।

ਸ੍ਰੀ ਭੁਪਿੰਦਰ ਯਾਦਰਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੀ ਉਸਾਰੀ ਸਰਕਾਰ ਪਾਸੋਂ ਜਲਦੀ ਕਰਵਾਈ ਜਾਵੇਗੀ।

ਮੰਦਿਰ ਦੀ ਉਸਾਰੀ ਜਲਦ ਕਰਵਾਉਣ ਲਈ ਸੰਤ ਸਤਵਿੰਦਰ ਹੀਰਾ ਜੋ ਕਿ ਵਿਦੇਸ਼ ਦੇ ਦੌਰੇ ਤੋਂ ਵਾਪਸ ਆਏ ਹੀ ਸਨ, ਜਿੱਥੇ ਵਿਦੇਸ਼ ਦੀ ਸੰਗਤ ਨੇ ਉਨ੍ਹਾਂ ਨੂੰ ਬਹੁਤ ਹੀ ਪਿਆਰ ਦਿੱਤਾ ਤੇ ਉਨ੍ਹਾਂ ਦੀ ਅਗਵਾਈ ‘ਚ ਵਫ਼ਦ ਰਾਜ ਸਭਾ ਮੈਂਬਰ ਸ੍ਰੀ ਭੁਪਿੰਦਰ ਯਾਦਵ ਨੂੰ ਮਿਲਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION