ਅੱਜ-ਨਾਮਾ
ਤਿੰਨ-ਚਾਰ ਰਾਜਾਂ ਦੀ ਚੋਣ ਹੈ ਖੜੀ ਬੇਲੀ,
ਸਿਆਸੀ ਲੀਡਰਾਂ ਤੇਜ਼ੀ ਫਿਰ ਫੜੀ ਬੇਲੀ।
ਦਾਅਵੇ-ਵਾਅਦੇ ਉਹ ਕਰਨਗੇ ਬੜੇ ਵੱਡੇ,
ਮੁਕਾਬਲੇਬਾਜ਼ੀ ਦੀ ਮਾਰਨਗੇ ਤੜ੍ਹੀ ਬੇਲੀ।
ਗੱਪ ਮਾਰ ਗਿਆ ਜਦੋਂ ਕੋਈ ਇੱਕ ਆਗੂ,
ਛੱਡਣੀ ਗੱਪ ਅਗਲੇ ਉਸ ਤੋਂ ਬੜੀ ਬੇਲੀ।
ਜਿੱਦਣ ਤੱਕ ਨਹੀਂ ਜਾਂਦੀਆਂ ਭੁਗਤ ਵੋਟਾਂ,
ਚੌਕਾ-ਸਿਕਸਰ ਹੀ ਜਾਣੇ ਨੇ ਜੜੀ ਬੇਲੀ।
ਵੋਟਾਂ ਪੈਣ ਤੱਕ ਵੋਟਰ ਨੂੰ ਬਾਪ ਕਹਿਣਾ,
ਲਾਗੇ ਲੱਗਣ ਨਹੀਂ ਦੇਣਾ ਹੈ ਬਾਦ ਬੇਲੀ।
ਉਹੋ ਈ ਔਕੜਾਂ ਦਾ ਰਹਿਣਾ ਬੋਲਬਾਲਾ,
ਜਾਣੀ ਸੁਣੀ ਨਹੀਂ ਫੇਰ ਫਰਿਆਦ ਬੇਲੀ।
-ਤੀਸ ਮਾਰ ਖਾਂ
ਅਗਸਤ 22, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ