27.1 C
Delhi
Saturday, April 27, 2024
spot_img
spot_img

ਤਾਕਤਵਰ ਸਿਆਤਦਾਨਾਂ, ਪੁਲਿਸ ਅਤੇ ਸ਼ਰਾਬ ਮਾਫ਼ੀਆ ਗਠਜੋੜ ਦੇ ਖਿਲਾਫ਼ ਸਖ਼ਤ ਕਾਰਵਾਈ ਤੋਂ ਬਿਨਾਂ ਗੱਲ ਨਹੀਂ ਬਨਣੀ: ਸੁਖਪਾਲ ਖ਼ਹਿਰਾ

ਚੰਡੀਗੜ, 06 ਅਗਸਤ, 2020 –

ਅੱਜ ਇਥੇ ਇੱਕ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਇੱਕ ਹਫਤੇ ਦਾ ਸਮਾਂ ਬੀਤ ਜਾਣ ਦੇ ਬਾਅਦ ਨਕਲੀ ਸ਼ਰਾਬ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਡਰਾਮਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਖਹਿਰਾ ਨੇ ਕਿਹਾ ਕਿ ਦੇਰੀ ਨਾਲ ਹੋਈ ਇਹ ਫੇਰੀ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ ਗਰੇਸ਼ੀਆ ਗਰਾਂਟ ਵਿੱਚ ਛੋਟਾ ਵਾਧਾ ਕੀਤੇ ਜਾਣ, ਥੋੜੀ ਜਿਹੀ ਪੈਨਸਨ, ਗਰੀਬਾਂ ਲਈ ਕੁਝ ਮਕਾਨਾਂ ਆਦਿ ਦੀ ਘੋਸ਼ਣਾ ਤੋਂ ਇਲਾਵਾ ਸਿਰਫ ਇੱਕ ਡਰਾਮਾ ਮਾਤਰ ਸੀ।

ਖਹਿਰਾ ਨੇ ਕਿਹਾ ਕਿ ਉਹਨਾਂ ਦੀ ਇਸ ਫੇਰੀ ਦਾ ਸੱਭ ਤੋਂ ਬੁਰਾ ਪੱਖ ਇਹ ਸੀ ਕਿ ਉਹਨਾਂ ਨਾਲ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਰਗੇ ਐਮ.ਐਲ.ਏ ਵੀ ਸਨ ਜਿਹਨਾਂ ਉੱਤੇ ਆਪਣੇ ਨਿੱਜੀ ਸਟਾਫ ਰਾਹੀ ਨਕਲੀ ਸ਼ਰਾਬ ਦੀ ਤ੍ਰਾਸਦੀ ਵਿੱਚ ਸਿੱਧੇ ਤੋਰ ਉੱਪਰ ਦੋਸ਼ੀ ਹੋਣ ਦੇ ਇਲਜਾਮ ਲੱਗੇ ਹਨ।

ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਡੇ ਐਲਾਨ ਕਰਨਗੇ ਜਿਹਨਾਂ ਵਿੱਚ ਤਾਕਤਵਰ ਸਿਆਸਤਦਾਨ-ਪੁਲਿਸ ਸ਼ਰਾਬ ਮਾਫੀਆ ਗਠਜੋੜ ਦੇ ਅਸ਼ੀਰਵਾਦ ਨਾਲ ਵਾਪਰੇ ਨਕਲੀ ਸ਼ਰਾਬ ਦੁਖਾਂਤ ਦੇ ਸਰੋਤ ਦੀ ਗ੍ਰਿਫਤਾਰੀ ਸ਼ਾਮਿਲ ਹੋਵੇਗੀ।

ਖਹਿਰਾ ਨੇ ਕਿਹਾ ਕਿ ਨਕਲੀ ਸ਼ਰਾਬ ਹਾਦਸੇ ਵਿੱਚ ਸੂਬੇ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ ਦੀ ਤਜਵੀਜ ਵੀ ਹਾਸੋਹੀਣੀ ਹੈ ਕਿਉਂਕਿ ਉਹਨਾਂ ਨੇ ਵਿਸ਼ੇਸ਼ ਅਦਾਲਤਾਂ ਬਾਰੇ ਤਾਂ ਸੁਣਿਆ ਹੈ ਪਰੰਤੂ ਵਿਸ਼ੇਸ਼ ਵਕੀਲਾਂ ਬਾਰੇ ਕਦੇ ਸੁਣਿਆ ਨਹੀਂ, ਕਿਉਂਕਿ ਸਾਰੇ ਅਪਰਾਧਿਕ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਸਰਕਾਰੀ ਵਕੀਲ ਖੜੇ ਕਰਨਾ ਸੂਬੇ ਦੀ ਜਿੰਮੇਵਾਰੀ ਹੁੰਦੀ ਹੈ।

ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨ iਲ਼ਆ ਹੈ ਕਿ ਨਕਲੀ ਸ਼ਰਾਬ ਦੁਖਾਂਤ ਕੋਈ ਹਾਦਸਾ ਨਹੀਂ ਸੀ ਬਲਕਿ ਸ਼ਰਾਬ ਮਾਫੀਆ ਦਾ ਕਾਰਾ ਹੈ ਜੋ ਕਿ ਨਿਰਦੋਸ਼ ਲੋਕਾਂ ਦਾ ਕਤਲ ਕੀਤੇ ਜਾਣ ਬਰਾਬਰ ਹੈ, ਉਹ ਸਿਰਫ ਮਾਮੂਲ਼ੀ ਅਧਿਕਾਰੀਆਂ ਅਤੇ ਛੋਟੇ ਤਸਕਰਾਂ ਨੂੰ ਸਜ਼ਾ ਦੇਕੇ ਇਹਨਾਂ ਕਤਲਾਂ ਦੀ ਜਿੰਮੇਵਾਰੀ ਤੋਂ ਨਹੀਂ ਬਚ ਸਕਦੇ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ, ਐਕਸਾਈਜ ਅਤੇ ਟੈਕਸੇਸ਼ਨ ਮੰਤਰੀ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਆਪਣੇ ਖਿਲਾਫ ਕੀ ਕਾਰਵਾਈ ਕਰਨਗੇ, ਕਿਉਂਕਿ ਸਾਰਾ ਨਕਲੀ ਸ਼ਰਾਬ ਘਟਨਾਕ੍ਰਮ ਉਹਨਾਂ ਦੀ ਲਾਪਰਵਾਹ, ਬੇਤੁੱਕੀ ਅਤੇ ਅਯੋਗ ਕਾਰਜਸ਼ੈਲੀ ਦਾ ਨਤੀਜਾ ਹੈ।

ਖਹਿਰਾ ਨੇ ਕਿਹਾ ਕਿ ਨਕਲੀ ਸ਼ਰਾਬ ਹਾਦਸੇ ਤੋਂ ਬਾਅਦ ਦਾ ਵਾਪਰਿਆ ਘਟਨਾਕ੍ਰਮ ਇਸ ਮੁੱਦੇ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਸ਼ੱਕੀ ਚਾਲ ਚਲਣ ਦਾ ਖੁਲਾਸਾ ਕਰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਦੇਰੀ ਨਾਲ ਪਾਈ ਫੇਰੀ, ਅੱਖਾ ਵਿੱਚ ਘੱਟਾ ਪਾਉਣ ਵਰਗੀ ਜਾਂਚ ਅਤੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਮੁੱਖ ਦੋਸ਼ੀਆਂ ਨੂੰ ਫੜਣ ਵਿੱਚ ਨਾਕਾਮੀ ਪੂਰੇ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਅਤੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀਆਂ ਉਹਨਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਖੁਲਾਸਾ ਕਰਦੀਆਂ ਹਨ, ਜਿਵੇਂ ਕਿ ਉਹਨਾਂ ਨੇ ਅੱਠ ਮਹੀਨੇ ਤੱਕ ਉਸ ਸਮੇਂ ਦੇ ਦਾਗੀ ਮੰਤਰੀ ਰਾਣਾ ਗੁਰਜੀਤ ਨੂੰ ਮਾਈਨਿੰਗ ਘੋਟਾਲੇ ਵਿੱਚ ਬਚਾਇਆ ਸੀ।

ਖਹਿਰਾ ਨੇ ਹਾਈ ਕੋਰਟ ਦੇ ਕਿਸੇ ਮੋਜੂਦਾ ਜੱਜ ਕੋਲੋਂ ਨਿਰਪੱਖ ਨਿਆਂਇਕ ਜਾਂਚ ਕਰਵਾਏ ਜਾਣ ਦੀ ਆਪਣੀ ਮੰਗ ਨੂੰ ਦੁਹਰਾਂਦੇ ਕਿਹਾ ਕਿ ਕਮੀਸ਼ਨਰ ਜਲੰਧਰ ਕਦੇ ਵੀ ਉਕਤ ਸ਼ਕਤੀਸ਼ਾਲੀ ਰਾਜਨਿਤਕ, ਪੁਲਿਸ ਅਤੇ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਨਹੀਂ ਕਰ ਸਕੇਗਾ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹਨਾਂ ਦੀ ਅਯੋਗ ਸਰਕਾਰੀ ਮਸ਼ੀਨਰੀ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਐਕਸ ਗਰੇਸ਼ੀਆ ਗਰਾਂਟ ਅਤੇ ਇੱਕ ਇੱਕ ਸਰਕਾਰੀ ਨੋਕਰੀ ਦਿੱਤੀ ਜਾਵੇ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION