ਅੱਜ-ਨਾਮਾ
ਡੁੱਬਿਆ ਬੈਂਕ ਅਮਰੀਕਨ ਹੈ ਬਹੁਤ ਵੱਡਾ,
ਲੋਕਾਂ ਕਈਆਂ ਨੂੰ ਡੋਬ ਗਿਆ ਨਾਲ ਬੇਲੀ।
ਬੈਂਕਾਂ ਹੋਰਾਂ ਵੀ ਕਈਆਂ ਨੂੰ ਮਾਰ ਪਈ ਆ,
ਮੰਦੜਾ ਹੋਇਆ ਈ ਉਨ੍ਹਾਂ ਦਾ ਹਾਲ ਬੇਲੀ।
ਜਿਹੜੇ ਲੋਕਾਂ ਦੀ ਬੱਚਤ ਸਭ ਨਾਲ ਡੁੱਬੀ,
ਸੰਘ ਤੋਂ ਉੱਤਰਦੀ ਰੋਟੀ ਨਾ ਦਾਲ ਬੇਲੀ।
ਏਦਾਂ ਹੁੰਦਾ ਅਮਰੀਕਾ ਵਿੱਚ ਬਹੁਤ ਵਾਰੀ,
ਸਕੇ ਸੰਕਟ ਨਹੀਂ ਕਦੀ ਉਹ ਟਾਲ ਬੇਲੀ।
ਪ੍ਰਬੰਧ ਅਮਰੀਕਾ ਦਾ ਆਖਦੇ ਬੜਾ ਚੰਗਾ,
ਕਹਿੰਦੇ ਕਹਿਣ ਦੀ ਕੋਈ ਨਾ ਗੱਲ ਬੇਲੀ।
ਡੁੱਬਦੇ ਬੈਂਕਾਂ ਦੀ ਬੱਝ ਰਹੀ ਲੜੀ ਜਿੱਦਾਂ,
ਸਕਿਆ ਸੰਕਟ ਨਾ ਕਦੀ ਵੀ ਠੱਲ੍ਹ ਬੇਲੀ।
-ਤੀਸ ਮਾਰ ਖਾਂ
ਮਾਰਚ 12, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ