32.1 C
Delhi
Wednesday, May 22, 2024
spot_img
spot_img

ਡੀ.ਸੀ ਅਤੇ ਏ.ਡੀ.ਸੀ ਵਲੋਂ ਹੜ੍ਹ ਰਾਹਤ ਕਾਰਜਾਂ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਬਾਬਾ ਕਸ਼ਮੀਰਾ ਸਿੰਘ ਸਨਮਾਨਿਤ

ਜਲੰਧਰ, 23 ਜਨਵਰੀ, 2020 –

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਹੜ੍ਹ ਰਾਹਤ ਕਾਰਜਾਂ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਸਮਾਜ ਸੇਵੀ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਜਿਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਸਬੀਰ ਸਿੰਘ ਨੇ ਅੱਜ ਬਾਬਾ ਕਸ਼ਮੀਰਾ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਪ੍ਰੰਸ਼ਸਾ ਸਰਟੀਫਿਕੇਟ ਵੀ ਦਿੱਤਾ। ਸ਼੍ਰੀ ਸ਼ਰਮਾ ਨੇ ਬਾਬਾ ਕਸ਼ਮੀਰਾਂ ਜੀ ਦੇ ਸ਼ਰਧਾਲੂਆਂ ਨੇ ਦਿਨ ਰਾਤ ਇੱਕ ਕਰਕੇ ਸਤਲੁੱਜ ਦਰਿਆ ਦੇ ਕਿਨਾਰਿਆਂ ’ਤੇ ਪਾੜਾਂ ਨੂੰ ਪੂਰਨ ਦਾ ਕੰਮ ਬਖੂਬੀ ਨਿਭਾਇਆ ਸੀ।

ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਸ਼ਰਧਾਲੂਆਂ ਨੇ ਜਿਲ੍ਹਾ ਪ੍ਰਸ਼ਾਸਨ ਦੀ ਇਸ ਬਹੁਤ ਮੁਸ਼ਕਿਲ ਕੰਮ ਵਿੱਚ ਮਦਦ ਕਰਕੇ ਜਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ’ਤੇ ਅਹਿਸਾਨ ਕੀਤਾ ਹੈ ਅਤੇੇ ਇਸ ਨੂੰ ਉਹ ਸਾਰੀ ਉਮਰ ਰਿਣੀ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਹੁਤ ਖਰਾਬ ਮੌਸਮ ਅਤੇ ਮੁਸ਼ਕਲ ਹਾਲਾਤਾ ਵਿੱਚ ਬਾਬਾ ਜੀ ਦੇ ਸ਼ਰਧਾਲੂਆਂ ਨੇ ਪਾੜਾਂ ਨੂੰ ਪੂਰਨ ਦੇ ਮੁਸ਼ਕਲ ਕੰਮ ਨੂੰ ਕਰਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਬਾ ਕਸ਼ਮੀਰਾ ਸਿੰਘ ਵਲੋਂ ਚਲਾਏ ਗਏ ਐਸ.ਜੀ.ਐਲ ਹਸਪਤਾਲਾਂ ਦੁਆਰਾ ਦਿੱਤੀ ਜਾ ਰਹੀ ਮਿਆਰੀ ਸਿਹਤ ਸੁਵਿਧਾਵਾਂ ਦੀ ਵੀ ਪ੍ਰਸ਼ੰਸ਼ਾ ਕੀਤੀ।

ਇਸ ਮੌਕੇ ’ਤੇ ਸ਼੍ਰੀ ਸਰਤਾਜ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION