26.7 C
Delhi
Saturday, April 27, 2024
spot_img
spot_img

ਡੀ.ਜੀ.ਪੀ. ਨੇ ਮੋਹਾਲੀ ਸਮੂਹਿਕ ਬਲਾਤਕਾਰ ਕੇਸ ਦੀ ਜਾਂਚ ਲਈ ਔਰਤ ਅਧਿਕਾਰੀਆਂ ਦੀ ਸਿੱਟ ਬਣਾਈ, ਏ.ਡੀ.ਜੀ.ਪੀ. ਗੁਰਪ੍ਰੀਤ ਦਿਓ ਕਰਨਗੇ ਨਿਗਰਾਨੀ

ਚੰਡੀਗੜ੍ਹ, 8 ਫਰਵਰੀ, 2020:
ਮੁਹਾਲੀ ਵਿੱਚ 7 ਜਨਵਰੀ ਨੂੰ ਹੋਏ ਸਮੂਹਿਕ ਜਬਰ ਜਨਾਹ ਦੇ ਕੇਸ ਦੀ ਜਾਂਚ ਲਈ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਾਰੀਆਂ ਔਰਤ ਮੈਂਬਰਾਂ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾ ਦਿੱਤੀ ਹੈ। ਇਹ ਮਾਮਲਾ 7 ਜਨਵਰੀ 2020 ਦੀ ਸ਼ਾਮ ਦਾ ਹੈ ਜਿੱਥੇ ਦੋ ਨੌਜਵਾਨਾਂ ਵੱਲੋਂ ਇਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਹੋਇਆ ਸੀ।

ਪੁਲਿਸ ਦੇ ਬੁਲਾਰੇ ਅਨੁਸਾਰ ਸਿੱਟ ਏ.ਐਸ.ਪੀ. ਮੁਹਾਲੀ ਸਿਟੀ-1 ਅਸ਼ਵਨੀ ਗੋਤਿਆਲ ਦੀ ਅਗਵਾਈ ਹੇਠ ਬਣਾਈ ਗਈ ਹੈ ਜਿਸ ਵਿੱਚ ਸਬ ਇੰਸਪੈਕਟਰ ਮੀਨੂ ਹੁੱਡਾ ਤੇ ਲੇਡੀ ਕਾਂਸਟੇਬਲ ਅਮਨਜੀਤ ਕੌਰ ਇਸ ਦੇ ਮੈਂਬਰ ਹਨ। ਏ.ਡੀ.ਜੀ.ਪੀ. ਔਰਤਾਂ ਤੇ ਬਾਲ ਮਾਮਲੇ ਗੁਰਪ੍ਰੀਤ ਦਿਓ ਨੂੰ ਇਸ ਜਾਂਚ ਦੀ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣ ਲਈ ਕਿਹਾ ਹੈ।

ਏ.ਡੀ.ਜੀ.ਪੀ. ਦਿਓ ਵੱਲੋਂ ਅਪਰਾਧ ਦੀ ਜਾਂਚ ਅਤੇ ਪੀੜਤਾ ਨੂੰ ਮਿਲਣ ਲਈ ਅੱਜ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਸਿੱਟ ਦੇ ਮੈਂਬਰਾਂ ਨਾਲ ਇਸ ਕੇਸ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਦਿਓ ਨੇ ਦੱਸਿਆ ਕਿ ਪੀੜਤਾ ਨੇ ਵੱਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਜਲਦੀ ਹੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ।

ਐਫ.ਆਈ.ਆਰ. ਨੰਬਰ 20 ਅਨੁਸਾਰ ਕੇਸ 8 ਜਨਵਰੀ 2020 ਨੂੰ ਐਸ.ਏ.ਐਸ. ਨਗਰ ਦੇ ਮਟੌਰ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 376 ਤਹਿਤ ਦਰਜ ਕਰ ਲਿਆ ਸੀ। ਪੀੜਤਾ ਪਿਛਲੇ ਇਕ ਸਾਲ ਤੋਂ ਸਥਾਨਕ ਕੰਪਨੀ ਲਈ ਹੋਮ ਕੇਅਰ ਅਟੈਂਡਟ ਵਜੋਂ ਕੰਮ ਕਰ ਰਹੀ ਸੀ ਜਿਸ ਨੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸਥਾਨਾਂ ਉਤੇ ਨਰਸਿੰਗ ਸਹਾਇਤਾ ਪ੍ਰਦਾਨ ਕਰਨੀ ਹੁੰਦੀ ਹੈ।

ਉਹ 7 ਜਨਵਰੀ ਦੇ ਸ਼ਾਮ 8 ਵਜੇ ਤੋਂ 8 ਜਨਵਰੀ ਨੂੰ ਸਵੇਰ ਦੇ 8 ਵਜੇ ਤੱਕ ਚੰਡੀਗੜ੍ਹ ਵਿੱਚ ਇਕ ਮਰੀਜ਼ ਦੇ ਘਰ ਨਾਈਟ ਕਾਲ ਉਤੇ ਸੀ। 7 ਜਨਵਰੀ ਦੀ ਸ਼ਾਮ 7 ਵਜੇ ਦੇ ਕਰੀਬ ਉਸ ਨੇ ਮੁਹਾਲੀ ਸਥਿਤ ਆਪਣੀ ਰਿਹਾਇਸ਼ ਤੋਂ ਚੰਡੀਗੜ੍ਹ ਲਈ ਆਟੋ ਲਿਆ। ਆਟੋ ਡਰਾਈਵਰ ਤੇ ਉਸ ਦਾ ਇਕ ਸਾਥੀ ਉਸ ਨੂੰ ਵਾਈ.ਪੀ.ਐਸ. ਚੌਕ ਮੁਹਾਲੀ ਨੇੜੇ ਇਕ ਸੁੰਨਸਾਨ ਥਾਂ ਉਤੇ ਲੈ ਗਿਆ ਜਿੱਥੇ ਉਸ ਨਾਲ ਇਹ ਜ਼ੁਰਮ ਹੋਇਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION