26.7 C
Delhi
Saturday, April 27, 2024
spot_img
spot_img

ਡੀ.ਜੀ.ਪੀ. ’ਤੇ ਮਿੱਥ ਕੇ ਹਮਲਾ ਨਾ ਕਰਨ ਮਜੀਠੀਆ, ਐਸ.ਐਸ.ਪੀ. ਦਹੀਆ ਨੂੰ ਬਚਾਉਣ ਦੇ ਦੋਸ਼ ਗ਼ਲਤ: ਕੈਪਟਨ

ਚੰਡੀਗੜ੍ਹ, 13 ਅਗਸਤ, 2020 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਅਕਾਲੀਆਂ ਨੂੰ ਪੰਜਾਬ ਪੁਲਿਸ ਦੇ ਸੀਨੀਅਰ ਤੇ ਉਚ ਪੇਸ਼ੇਵਾਰਨਾ ਪਹੁੰਚ ਰੱਖਣ ਵਾਲੇ ਅਫਸਰ ਉਤੇ ਮਿੱਥ ਕੇ ਹਮਲਾ ਕਰਨ ਲਈ ਕਰੜੇ ਹੱਥੀ ਲਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਵਾਪਰੀ ਨਕਲੀ ਸ਼ਰਾਬ ਦੀ ਘਟਨਾ ਦਾ ਲਾਹਾ ਖੱਟਣ ਲਈ ਅਕਾਲੀਆਂ ਵੱਲੋਂ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਆਪਣੇ ਰਾਜਸੀ ਹਿੱਤ ਪਾਲਣ ਲਈ ਇਕ ਹੋਰ ਸ਼ਰਮਨਾਕ ਕੋਸ਼ਿਸ਼ ਕੀਤੀ ਗਈ ਹੈ।

ਮੁੱਖ ਮੰਤਰੀ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਡੀ.ਜੀ.ਪੀ. ਦਿਨਕਰ ਗੁਪਤਾ ਉਤੇ ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਨੂੰ ਬਚਾਉਣ ਦੇ ਦੋਸ਼ ਲਗਾਉਣ ਸਬੰਧੀ ਦਿੱਤੇ ਬਿਆਨ ਉਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਅਕਾਲੀ ਆਗੂ ਨੇ ਐਸ.ਐਸ.ਪੀ. ‘ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸ਼ਰਾਬ ਮਾਫੀਆ ਖਿਲਾਫ ਕੀਤੀ ਸ਼ਿਕਾਇਤ ਉਤੇ ਕਾਰਵਾਈ ਕਰਨ ‘ਚ ਨਾਕਾਮ ਰਹਿਣ ਕਾਰਨ ਹੀ ਇਹ ਦੁਖਾਂਤ ਵਾਪਰਿਆ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਫਸਰ ਦੇ ‘ਬਚਾਅ’ ਵਿੱਚ ਆਉਣ ਦੀ ਲੋੜ ਹੀ ਨਹੀਂ ਹੁੰਦੀ ਜਿਸ ਦਾ ਨਸ਼ਿਆਂ, ਨਾਜਾਇਜ਼ ਸ਼ਰਾਬ ਤਸਕਰਾਂ/ਕਾਰੋਬਾਰੀਆਂ ਖਿਲਾਫ ਕਾਰਵਾਈ ਸਮੇਤ ਆਪਣਾ ਟਰੈਕ ਰਿਕਾਰਡ ਬੇਦਾਗ ਹੋਵੇ। ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਧਰੁਵ ਦਹੀਆ ਤਾਂ ਉਨ੍ਹਾਂ ਦੀ ਨਿੱਜੀ ਸੁਰੱਖਿਆ ਟੀਮ ਵਿੱਚ ਰਹੇ ਹਨ।

ਉਨ੍ਹਾਂ ਚੁਟਕੀ ਲੈਂਦਿਆਂ ਕਿਹਾ, ”ਮਾਫੀਆ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਨੇ ਕਿਹਾ ਸੀ, ਮੇਰੀ ਸੁਰੱਖਿਆ ਦੇ ਭਰੋਸੇ ਦੇ ਕਾਬਲ ਹੋ ਸਕਦਾ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਐਸ.ਐਸ.ਪੀ. ਤੇ ਡੀ.ਸੀ. ਉਨ੍ਹਾਂ ਵੱਲੋਂ ਸਿੱਧੇ ਤੌਰ ‘ਤੇ ਨਿਯੁਕਤ ਕੀਤੇ ਜਾਂਦੇ ਜਿਸ ਲਈ ਕਿਸੇ ਵੀ ਮਾਮਲੇ ਵਿੱਚ ਉਨ੍ਹਾਂ ਖਿਲਾਫ ਕਾਰਵਾਈ ਲਈ ਡੀ.ਜੀ.ਪੀ. ਜਾਂ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਜਿਵੇਂ ਝੂਠੇ ਦਾਅਵੇ ਕਰ ਰਿਹਾ ਹੈ, ਕਿਸੇ ਵੀ ਨਾਗਰਿਕ ਵੱਲੋਂ ਨਕਲੀ ਸ਼ਰਾਬ ਦੇ ਨਿਰਮਾਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਸੀ। ਅਕਾਲੀ ਆਗੂ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਨੂੰ ਨਾਜਾਇਜ਼ ਸ਼ਰਾਬ ਦੇ ਨਿਰਮਾਣ ਜਾਂ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ ਜਿਵੇਂ ਮਜੀਠੀਆ ਵੱਲੋਂ ਦੋਸ਼ ਲਾਏ ਜਾ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ ਐਸ.ਐਸ.ਪੀ. ਵੱਲੋਂ ਸ਼ਰਾਬ ਤਸਕਰਾਂ ਨੂੰ ਬਚਾਉਣ ਦਾ ਕੋਈ ਸ਼ੱਕ ਵੀ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਉਸ ਅਫਸਰ ਖਿਲਾਫ ਕਾਰਵਾਈ ਕਰਦੇ ਜਿਵੇਂ ਕਿ ਉਨ੍ਹਾਂ ਇਸ ਦੁਖਾਂਤ ਵਾਪਰਨ ਤੋਂ ਬਾਅਦ ਪੰਜ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਸੀ।

ਅਕਾਲੀ ਦਲ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਇਸ ਦੁਖਾਂਤ ਦਾ ਲਗਾਤਾਰ ਲਾਹਾ ਖੱਟਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਹੈਰਾਨੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨਾਲ ਜੁੜਨ ਲਈ ਨਿਰਾਸ਼ਾ ਵਿੱਚ ਡੁੱਬੀ ਪਾਰਟੀ ਕਿਸ ਹੱਦ ਤੱਕ ਨੀਵੇਂ ਪੱਧਰ ‘ਤੇ ਡਿੱਗ ਪਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਕਤ ਐਸ.ਐਸ.ਪੀ. ਦੀ ਨਿਗਰਾਨੀ ਹੇਠ ਅੰਮ੍ਰਿਤਸਰ ਪੁਲਿਸ ਨੇ ਨਕਲੀ ਸ਼ਰਾਬ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਜਿਸ ਦੀ ਲੜੀ ਲੁਧਿਆਣਾ ਤੋਂ ਸ਼ੁਰੂ ਹੋ ਕੇ ਵਾਇਆ ਮੋਗਾ ਤੋਂ ਤਰਨਤਾਰਨ, ਅੰਮ੍ਰਿਤਸਰ (ਦਿਹਾਤੀ ਤੇ ਬਟਾਲਾ ਤੱਕ ਜੁੜੀ ਹੋਈ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਸ.ਪੀ. ਤਰਨਤਾਰਨ ਵਜੋਂ ਆਪਣੀ ਇਕ ਸਾਲ ਦੇ ਕਾਰਜਕਾਲ ਦੌਰਾਨ ਦਹੀਆ ਦੀ ਅਗਵਾਈ ਵਿੱਚ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਜਿਸ ਵਿੱਚ 1,09,21,757 ਮਿਲੀਲਿਟਰ ਨਾਜਾਇਜ਼ ਸ਼ਰਾਬ, 51060 ਕਿਲੋ ਲਾਹਨ, 21,60,390 ਅੰਗਰੇਜ਼ੀ ਸ਼ਰਾਬ ਤੇ 36 ਚੱਲਦੀਆਂ ਭੱਠੀਆਂ ਸ਼ਾਮਲ ਸਨ। ਇਸੇ ਅਧਿਕਾਰੀ ਨੇ ਨਸ਼ੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ 601 ਕੇਸ ਦਰਜ ਕਰਦਿਆਂ 76.095 ਕਿਲੋ ਹੈਰੋਇਨ ਫੜੀ ਗਈ ਅਤੇ 772 ਗ੍ਰਿਫਤਾਰੀਆਂ ਕੀਤੀਆਂ।

‘ਆਪ੍ਰੇਸ਼ਨ ਰੈਡ ਰੋਜ਼’ ਤਹਿਤ ਤਰਨਤਾਰਨ ਪੁਲਿਸ ਨੇ ਦਹੀਆ ਦੀ ਅਗਵਾਈ ਹੇਠ ਰੋਜ਼ਾਨਾ ਨਾਜਾਇਜ਼ ਸ਼ਰਾਬ ਫੜੀ ਜਾ ਰਹੀ ਹੈ ਜਿਸ ਦੀ ਸੂਬੇ ਵਿੱਚ ਸਭ ਤੋਂ ਵੱਧ ਮਾਤਰਾ ਹੈ। ਇਸ ਤੋਂ ਇਲਾਵਾ ਉਸ ਦੀ ਅਗਵਾਈ ਹੇਠ ਅਤਿਵਾਦੀਆਂ, ਨਸ਼ਾ ਅਤਿਵਾਦ ਅਤੇ ਗੈਂਗਸਟਰਾਂ ਆਦਿ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਗਈ।

ਦਹੀਆ ਦੀ ਸ਼ਰਾਬ ਮਾਫੀਆ ਤਸਕਰਾਂ ਖਿਲਾਫ ਕਾਰਵਾਈ ਉਸ ਦੀ 31 ਜੁਲਾਈ 2020 ਨੂੰ ਅੰਮ੍ਰਿਤਸਰ ਹੋਏ ਤਬਾਦਲੇ ਤੋਂ ਬਾਅਦ ਹੁਣ ਤੱਕ ਜਾਰੀ ਹੈ। ਉਸ ਦੀ ਅਗਵਾਈ ਵਿੱਚ ਆਬਕਾਰੀ ਐਕਟ ਤਹਿਤ 269 ਕੇਸ ਦਰਜ ਕੀਤੇ ਗਏ ਅਤੇ 3050.070 ਲਿਟਰ ਨਾਜਾਇਜ਼ ਸ਼ਰਾਬ, 10735 ਕਿਲੋ ਵਾਹਨ, 11 ਚਾਲੂ ਭੱਠੀਆਂ ਤੇ 655.5 ਲਿਟਰ ਅਲਕੋਹਲ ਬਰਾਮਦ ਕੀਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਛੋਟੇ ਪੱਧਰ ‘ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਥਾਈਂ ਕਾਰਵਾਈ ਕਰਦਿਆਂ ਕਈ ਗਿਰੋਹਾਂ ਦਾ ਪਰਦਾਫਾਸ਼ ਕੀਤਾ ਕਿਉਂ ਜੋ ਕੋਵਿਡ ਦੇ ਚੱਲਦਿਆਂ ਸ਼ਰਾਬ ਉਪਲੱਬਧ ਨਾ ਹੋਣ ਕਰਕੇ ਇਸ ਦੀ ਮੰਗ ਬਹੁਤ ਵੱਧ ਗਈ ਸੀ। ਇਨ੍ਹਾਂ ਵਿੱਚੋਂ ਕੁਝ ਨਸ਼ਾ ਤਸਕਰਾਂ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਕਈ ਕਿਸਮ ਦੇ ਰਸਾਇਣਾਂ ਨੂੰ ਮਿਲਾ ਕੇ ਨਕਲੀ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਇਹ ਦੁਖਾਂਤ ਵਾਪਰਿਆ।

ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਦਰਮਿਆਨ ਵੀ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਕਾਰੋਬਾਰ ਖਿਲਾਫ ਕਾਰਵਾਈ ਜਾਰੀ ਰੱਖੀ। ਇਸ ਕਾਰਵਾਈ ਦੌਰਾਨ 17 ਮਈ 2020 ਤੋਂ 12 ਅਗਸਤ 2020 ਤੱਕ 8467 ਕੇਸ ਦਰਜ ਕਰਦਿਆਂ 6864 ਗ੍ਰਿਫਤਾਰੀਆਂ ਕੀਤੀਆਂ ਗਈਆਂ।

Yes Punjab Gall Square 1,04,994 ਲਿਟਰ ਨਾਜਾਇਜ਼ ਸ਼ਰਾਬ, 1,81,640 ਲਿਟਰ ਸ਼ਰਾਬ ਤੇ 16,21,258 ਕਿਲੋ ਲਾਹਨ ਫੜੀ ਗਈ। ਇਸ ਤੋਂ ਇਲਾਵਾ 12,365 ਲਿਟਰ ਵਿਸਕੀ, 199 ਲਿਟਰ ਰੰਮ, 1110 ਲਿਟਰ ਬੀਅਰ ਦੇ ਨਾਲ 12,025 ਲਿਟਰ ਸਪਿਰਟ ਤੇ 375 ਚਾਲੂ ਭੱਠੀਆਂ ਜ਼ਬਤ ਕੀਤੀਆਂ।

ਇਸ ਸਾਲ ਜਨਵਰੀ ਮਹੀਨੇ ਤੋਂ ਇਸ ਸਬੰਧ ਵਿੱਚ 11,708 ਕੇਸ ਦਰਜ ਕੀਤੇ ਗਏ ਹਨ ਅਤੇ 10,639 ਗ੍ਰਿਫਤਾਰੀਆਂ ਕੀਤੀਆਂ ਗਈਆਂ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION