26.7 C
Delhi
Saturday, April 27, 2024
spot_img
spot_img

ਡਾਕਟਰ ਗ੍ਰਿਫ਼ਤਾਰ, ਭਰੂਣ ਲਿੰਗ ਜਾਂਚ ਲਈ ਵਰਤੀ ਜਾ ਰਹੀ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਬਰਾਮਦ

ਲੁਧਿਆਣਾ, 20 ਮਈ, 2020 –

ਪੀ.ਸੀ. ਪੀ.ਐਨ.ਡੀ.ਟੀ. ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿਚ ਸਿਹਤ ਵਿਭਾਗ ਲੁਧਿਆਣਾ ਅਤੇ ਗੁਰਦਾਸਪੁਰ ਵੱਲੋ ਸਾਂਝੇ ਅਭਿਆਨ ਤਹਿਤ ਸਥਾਨਕ ਜਮਾਲਪੁਰ ਵਿਖੇ ਅਣਅਧਿਕਾਰਤ ਤੌਰ ‘ਤੇ ਚੱਲ ਰਹੇ ਸਕੈਨ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ ਭਰੂਣ ਲਿੰਗ ਜਾਂਚ ਕਰਨ ਲਈ ਵਰਤੀ ਜਾ ਰਹੀ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਬਰਾਮਦ ਕੀਤੀ ਹੈ।

ਇਸ ਮਸ਼ੀਨ ਨੂੰ ਡਾ. ਰਕੇਸ਼ ਕੁਮਾਰ ਸ਼ਰਮਾ ਉਰਫ ਰਾਕੇਸ਼ ਕੁਮਾਰ ਤਿਆਗੀ (ਬੀ.ਏ.ਐਮ.ਐਸ. ਪਟਨਾ) ਚਲਾ ਰਿਹਾ ਸੀ। ਵਿਭਾਗ ਵੱਲੋਂ ਮੌਕੇ ‘ਤੇ 15 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ, ਜੋ ਮਰੀਜ਼ ਵੱਲੋਂ ਸਬੰਧਤ ਡਾਕਟਰ ਨੂੰ ਦਿੱਤੀ ਗਈ ਸੀ। ਥਾਣਾ ਜਮਾਲਪੁਰ ਦੀ ਪੁਲਿਸ ਵੱਲੋਂ ਡਾਕਟਰ ਨੂੰ ਹਿਰਾਸਤ ਵਿਚ ਲੈ ਕੇ ਐਫ.ਆਈ.ਆਰ. ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਵੱਲੋ ਦੱਸਿਆ ਗਿਆ ਕਿ ਸਬੰਧਤ ਡਾਕਟਰ ਵੱਲੋਂ ਇਸ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਨੂੰ ਕਿਤੇ ਵੀ ਰਜਿਸਟਰਡ ਨਹੀਂ ਕਰਵਾਇਆ ਗਿਆ ਸੀ ਅਤੇ ਗੈਰਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਗੁਰਦਾਸਪੁਰ ਵੱਲੋ ਇੱਕ ਮਿਲੀ ਸੂਚਨਾ ਦੇ ਅਧਾਰ ‘ਤੇ ਇੱਕ ਮਰੀਜ਼ ਤਿਆਰ ਕੀਤਾ ਗਿਆ ਸੀ।

ਇਸ ਮਰੀਜ਼ ਵੱਲੋ ਲਿੰਗ ਜਾਂਚ ਕਰਵਾਉਣ ਸਬੰਧੀ ਗੁਰਦਾਸਪੁਰ ਵਿਖੇ ਇੱਕ ਲੇਡੀ ਏਜੰਟ ਨਾਲ ਰਾਬਤਾ ਕਾਇਮ ਕੀਤਾ ਗਿਆ। ਏਜੰਟ ਵੱਲੋਂ ਲਿੰਗ ਜਾਂਚ ਕਰਵਾਉਣ ਦੀ ਇਵਜ਼ ਦੇ ਵਿਚ 15 ਹਜ਼ਾਰ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਗਈ ਸੀ। ਏਜੰਟ ਵੱਲੋਂ ਪਹਿਲਾ ਕਿਹਾ ਗਿਆ ਕਿ ਲਿੰਗ ਦੀ ਜਾਂਚ ਮੁਕੇਰੀਆਂ ਵਿੱਚ ਕੀਤੀ ਜਾਵੇਗੀ ਅਤੇ ਬਾਅਦ ਵਿਚ ਕਿਹਾ ਕਿ ਇਹ ਜਾਂਚ ਲੁਧਿਆਣਾ ਵਿਖੇ ਹੋਵੇਗੀ।

ਉਨ੍ਹਾਂ ਦੱਸਿਆ ਕਿ ਅੱਜ ਸੌਦੇ ਦੇ ਮੁਤਾਬਿਕ ਲਿੰਗ ਜਾਂਚ ਕਰਵਾਉਣ ਲਈ ਉਨ੍ਹਾਂ ਵੱਲੋਂ 15 ਹਜ਼ਾਰ ਦੀ ਰਕਮ ਏਜੰਟ ਨੂੰ ਦੇ ਦਿੱਤੀ ਗਈ ਅਤੇ ਨੋਟਾਂ ਦੇ ਨੰਬਰ ਨੋਟ ਕਰ ਲਏ ਗਏ। ਇਸ ਤੋਂ ਬਾਅਦ ਮਰੀਜ਼ ਅਤੇ ਏਜੰਟ ਲੁਧਿਆਣਾ ਪਹੁੰਚੇ ਅਤੇ ਲੁਧਿਆਣਾ ਦੇ ਨਜ਼ਦੀਕ ਏਜੰਟ ਵੱਲੋਂ ਇੱਕ ਹੋਰ ਔਰਤ ਨੂੰ ਮਰੀਜ਼ ਦੀ ਗੱਡੀ ਵਿਚ ਬਿਠਾ ਦਿੱਤਾ ਗਿਆ।

ਇਸ ਤੋਂ ਬਾਅਦ ਇਹ ਏਜੰਟ ਦੇ ਦੱਸੇ ਪਤੇ ‘ਤੇ ਜਮਾਲਪੁਰ ਵੀਰ ਪੈਲੇਸ ਦੇ ਨੇੜੇ ਸਥਿਤ ਸਾਂਈ ਕਲੀਨਿਕ ‘ਤੇ ਪਹੁੰਚੇ। ਜਿਵੇਂ ਹੀ ਡਾਕਟਰ ਵੱਲੋਂ ਲਿੰਗ ਦੀ ਜਾਂਚ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਲੁਧਿਆਣਾ ਅਤੇ ਗੁਰਦਾਸਪੁਰ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਹਸਪਤਾਲ ਵਿੱਚ ਰੇਡ ਕਰ ਦਿੱਤੀ ਗਈ ਅਤੇ ਦਿੱਤੀ ਹੋਈ ਰਕਮ ਦੇ ਨੋਟ ਬਰਾਮਦ ਕਰ ਲਏ।

ਸਬੰਧਤ ਡਾਕਟਰ ਅਲਟਰਾ ਸਾਊਂਡ ਸਕੈਨ ਸੈਂਟਰ ਦੀ ਰਜਿਸਟਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਸਕੈਨ ਸਬੰਧੀ ਕੋਈ ਰਿਕਾਰਡ ਪੇਸ਼ ਕਰ ਸਕਿਆ। ਟੀਮ ਵੱਲੋ ਮੌਕੇ ‘ਤੇ ਹੀ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

ਮੌਕੇ ‘ਤੇ ਪਹੁੰਚੀ ਥਾਣਾ ਜਮਾਲਪੁਰ ਦੀ ਪੁਲਿਸ ਨੇ ਡਾਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਜੋ ਬੇਟੀਆਂ ਨੂੰ ਬਚਾਇਆ ਜਾ ਸਕੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION