31.7 C
Delhi
Wednesday, May 22, 2024
spot_img
spot_img

ਟੋਕੀਓ ਸ਼ਹਿਰ ਉਲੰਪਿਕ ਖ਼ੇਡਾਂ ਲਈ ਤਿਆਰ ਬਰ ਤਿਆਰ, 206 ਮੁਲਕਾਂ ਦੇ 11238 ਐਥਲੀਟ 33 ਖ਼ੇਡਾਂ ’ਚ ਹਿੱਸਾ ਲੈਣਗੇ: ਜਗਰੂਪ ਸਿੰਘ ਜਰਖ਼ੜ

32ਵੀਆਂ ਟੋਕੀਓ ਓਲੰਪਿਕ ਖੇਡਾਂ 2021 ਲਈ ਦੁਨੀਆਂ ਦਾ ਪ੍ਰਸਿੱਧ ਸ਼ਹਿਰ ਟੋਕੀਓ ਦੂਸਰੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ,ਇਸ ਤੋਂ ਪਹਿਲਾਂ ਟੋਕੀਓ ਨੇ ਸਾਲ 1964 ਵਿਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ।ਟੋਕੀਓ ਦਾ ਨੈਸ਼ਨਲ ਖੇਡ ਸਟੇਡੀਅਮ ਜਿੱਥੇ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਹੋਣਾ ਹੈ ਉਹ ਪੂਰੀ ਤਰ੍ਹਾਂ ਨਵ ਵਿਆਹੀ ਦੁਲਹਨ ਵਾਂਗ ਸਜ ਧਜ ਗਿਆ ਹੈ ।

80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਨੈਸ਼ਨਲ ਸਟੇਡੀਅਮ ਜੋ 1958 ਵਿੱਚ 1964 ਟੋਕੀਓ ਓਲੰਪਿਕ ਤੋਂ ਪਹਿਲਾਂ ਬਣਨਾ ਸ਼ੁਰੂ ਹੋਇਆ ਸੀ ਜੋ 1963 ਵਿੱਚ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਸੀ ਪਰ ਹੁਣ ਉਸ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ ਜਿਸ ਉੱਤੇ 140 ਕਰੋੜ ਦੇ ਕਰੀਬ ਅਮਰੀਕਨ ਡਾਲਰ ਦੇ ਨਾਲ ਬਣਿਆ ਇਹ ਸਟੇਡੀਅਮ ਜਾਪਾਨ ਸਰਕਾਰ ਨੇ 21ਦਸੰਬਰ 2019 ਨੂੰ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤਾ ਸੀ ।

5 ਛੱਤਾ ਅਤੇ 68 ਹਜ਼ਾਰ ਦਰਸ਼ਕਾਂ ਦੇ ਬੈਠਣ ਦੀਆਂ ਪੱਕੀਆਂ ਸੀਟਾਂ ਲਗਾਈਆਂ ਗਈਆਂ ਹਨ ਜਦਕਿ 12 ਹਜ਼ਾਰ ਦੇ ਕਰੀਬ ਆਰਜ਼ੀ ਸੀਟਾਂ ਲਗਾਈਆ ਗਈਆਂ ਹਨ । 1964 ਟੋਕੀਓ ਓਲੰਪਿਕ ਖੇਡਾਂ ਵਿੱਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 48 ਹਜ਼ਾਰ ਸੀ । ਟੋਕੀਓ ਦਾ ਇਹ ਨੈਸ਼ਨਲ ਸਟੇਡੀਅਮ ਆਪਣੇ ਆਪ ਵਿੱਚ ਖੇਡਾਂ ਦਾ ਇੱਕ ਅਜੂਬਾ ਹੈ । ਭਾਵੇਂ ਸਟੇਡੀਅਮ ਵਿੱਚ ਦਰਸ਼ਕਾਂ ਦੀ ਹਾਜ਼ਰੀ ਕਰੋਨਾ ਕਾਰਨ ਨਾਮਾਤਰ ਹੋਵੇਗੀ ਪਰ ਟੀ ਵੀ ਚੈਨਲਾਂ ਦੇ ਉੱਤੇ ਨੈਸ਼ਨਲ ਸਟੇਡੀਅਮ ਟੋਕੀਓ ਆਪਣੀ ਵਿਲੱਖਣ ਪਹਿਚਾਣ ਛੱਡੇਗਾ ।

ਟੋਕੀਓ ਓਲੰਪਿਕ ਖੇਡਾਂ ਵਿੱਚ ਵੱਖ ਵੱਖ ਮੁਲਕਾਂ ਦੇ ਰਿਕਾਰਡ ਹਿੱਸੇਦਾਰੀ ਹੋਵੇਗੀ ਇਸ ਵਾਰ 206 ਮੁਲਕਾਂ ਦੇ 11238 ਅਥਲੀਟ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈਣਗੇ ਇਸ ਵਾਰ ਟੋਕੀਓ ਓਲੰਪਿਕ ਖੇਡਾਂ 2021 ਵਿੱਚ ਕੁੱਲ 33 ਖੇਡਾਂ ਦੇ 339 ਈਵੈਂਟ ਹੋਣਗੇ ।ਜਦ ਕਿ 1964 ਟੋਕੀਓ ਓਲੰਪਿਕ ਵਿੱਚ ਵੱਖ ਵੱਖ 93 ਮੁਲਕਾਂ ਦੇ 5151 ਅਥਲੀਟਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ 20 ਖੇਡਾਂ ਦੇ 163 ਈਵੈਂਟ ਹੋਏ ਸਨ ।

ਇਸ ਵਾਰ ਸਾਫਟਬਾਲ ਅਤੇ ਫੁੱਟਬਾਲ ਦੇ ਮੁਕਾਬਲੇ 21 ਜੁਲਾਈ ਤੋਂ ਸ਼ੁਰੂ ਹੋਣਗੇ ਜਦਕਿ ਬਾਕੀ ਖੇਡਾਂ ਦੇ ਮੁਕਾਬਲੇ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਣਗੇ ਜਪਾਨ ਏਸ਼ੀਅਨ ਮਹਾਂਦੀਪ ਦਾ ਪਹਿਲਾ ਅਜਿਹਾ ਮੁਲਕ ਹੈ ਜੋ ਓਲੰਪਿਕ ਖੇਡਾਂ ਦੀ ਦੂਸਰੀ ਵਾਰ ਮੇਜ਼ਬਾਨੀ ਕਰ ਰਿਹਾ ਹੈ । ਇਸ ਤੋਂ ਪਹਿਲਾਂ ਦੱਖਣੀ ਕੋਰੀਆ ਨੂੰ 1988 ਸਿਓਲ ਅਤੇ ਚੀਨ ਨੂੰ 2008 ਬੀਜਿੰਗ ਓਲੰਪਿਕ ਖੇਡਾਂ ਦੀ ਇੱਕ ਇੱਕ ਵਾਰ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ ।

ਟੋਕੀਓ ਓਲੰਪਿਕ ਖੇਡਾਂ 2021 ਵਿੱਚ ਭਾਰਤ ਦੇ ਇਸ ਵਾਰ 119 ਅਥਲੀਟ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚ 67 ਮਰਦ ਅਤੇ 52 ਔਰਤਾਂ ਵੱਖ ਵੱਖ 18 ਪ੍ਰਤੀਯੋਗਤਾਵਾ ਵਿਚ ਹਿੱਸਾ ਲੈ ਰਹੀਆਂ ਹਨ ਜਦਕਿ ਭਾਰਤ ਦਾ ਕੁੱਲ 228 ਮੈਂਬਰੀ ਵਫ਼ਦ ਟੋਕੀਓ ਪੁੱਜ ਚੁੱਕਾ ਹੈ ਜਿਸ ਵਿੱਚ ਖਿਡਾਰੀਆਂ ਤੋਂ ਇਲਾਵਾ ਰੈਫਰੀ ,ਤਕਨੀਕੀ ਅਧਿਕਾਰੀ ਅਤੇ ਹੋਰ ਪ੍ਰਬੰਧਕ ਸ਼ਾਮਿਲ ਹਨ ।

ਭਾਰਤ ਨੇ ਹੁਣ ਤਕ ਓਲੰਪਿਕ ਖੇਡਾਂ ਦੇ ਖੇਡੇ 31 ਐਡੀਸਨਾਂ ਵਿਚ ਕੁੱਲ 28 ਤਮਗੇ ਹੀ ਹਾਸਲ ਕੀਤੇ ਹਨ ਜਿਨ੍ਹਾਂ ਵਿੱਚ ਹਾਕੀ ਵਿੱਚ 8 ਸੋਨੇ ਦੇ , 1ਸਿਲਵਰ ਦਾ , 2 ਕਾਸ਼ੀ ਦੇ ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਵਿਚ ਵਿਅਕਤੀਗਤ ਮੁਕਾਬਲਿਆਂ ਵਿੱਚ ਪਹਿਲਾਂ ਸੋਨ ਤਮਗਾ ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ਵਿਚ ਜਿੱਤਿਆ ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਵਿੱਚ ਤਿੰਨ ਤਮਗੇ ਹੋਰ ਜਿੱਤੇ ਹਨ ਇਸ ਤੋਂ ਇਲਾਵਾ ਕੁਸ਼ਤੀ ਵਿਚ 5, ਬੈਡਮਿੰਟਨ ਮੁੱਕੇਬਾਜ਼ੀ ਅਥਲੈਟਿਕਸ ਵਿੱਚ 2-2 ਵੇਟਲਿਫਟਿੰਗ ਅਤੇ ਟੈਨਿਸ 1-1 ਤਮਗੇ ਜਿੱਤੇ ਹਨ ।

1928 ਐਮਸਟਰਡਮ ਓਲੰਪਿਕ ਤੋਂ ਲੈ ਕੇ 1972 ਮਿਊਨਖ ਓਲੰਪਿਕ ਤਕ ਘਾਹ ਵਾਲੀ ਹਾਕੀ ਉੱਤੇ ਭਾਰਤ ਦਾ ਪੂਰੀ ਤਰ੍ਹਾਂ ਦਬਦਬਾ ਰਿਹਾ ਇਸ ਸਮੇਂ ਦੌਰਾਨ ਭਾਰਤ ਨੇ 11 ਤਮਗੇ ਜਿੱਤਣ ਤੋਂ ਇਲਾਵਾ ਹਾਕੀ ਵਿੱਚ ਕੁੱਲ 58 ਮੈਚ ਖੇਡੇ ਜਿਨ੍ਹਾਂ ਵਿੱਚੋਂ 50 ਜਿੱਤੇ, 4 ਬਰਾਬਰ ਅਤੇ ਸਿਰਫ਼ 4 ਹਾਰੇ ਜਦਕਿ 1976 ਮੌਂਟਰੀਅਲ ਓਲੰਪਿਕ ਤੋਂ ਬਾਅਦ ਐਸਟਰੋਟਰਫ ਮੁਕਾਬਲਿਆਂ ਉਤੇ ਖੇਡੀ ਗਈ ਹਾਕੀ ਵਿੱਚ 2016 ਰੀਓ ਡੀ ਜਨੇਰੀਓ ਓਲੰਪਿਕ ਤਕ ਖੇਡੇ ਕੁੱਲ 68 ਮੈਚਾਂ ਵਿੱਚ 27 ਜਿੱਤੇ , 13 ਬਰਾਬਰ ਅਤੇ 28 ਹਾਰੇ ।ਭਾਰਤ 1980 ਮਾਸਕੋ ਓਲੰਪਿਕ ਤੋਂ ਬਾਅਦ ਇੱਕ ਵਾਰ ਵੀ ਸੈਮੀਫਾਈਨਲ ਵਿੱਚ ਨਹੀਂ ਪੁੱਜ ਸਕਿਆ । 92 ਸਾਲਾਂ ਦੇ ਹਾਕੀ ਇਤਿਹਾਸ ਵਿੱਚ ਭਾਰਤ ਦੀ ਇਹ ਚੜ੍ਹਾਈ ਅਤੇ ਤ੍ਰਾਸਦੀ ਰਹੀ ਹੈ ।

ਟੋਕੀਓ ਓਲੰਪਿਕ 2021 ਵਿੱਚ ਇਸ ਵਾਰ ਵੀ ਭਾਰਤ ਨੂੰ ਵੱਡੀਆਂ ਆਸਾਂ ਮਰਦਾਂ ਦੀ ਹਾਕੀ ਤੋਂ ਤਮਗਾ ਜਿੱਤਣ ਦੀਆਂ ਹਨ ਜਦ ਕਿ ਇਸ ਤੋਂ ਇਲਾਵਾ ਭਾਰਤੀ ਅਥਲੀਟ ਨਿਸ਼ਾਨੇਬਾਜ਼ੀ ਵਿੱਚ ,ਅਥਲੈਟਿਕਸ, ਕੁਸ਼ਤੀ ਬੈਡਮਿੰਟਨ , ਵੇਟ ਲਿਫਟਿੰਗ ਮੁੱਕੇਬਾਜ਼ੀ ਅਤੇ ਤੀਰਅੰਦਾਜ਼ੀ ਵਿੱਚ ਕੋਈ ਨਾ ਕੋਈ ਤਗਮਾ ਜਿੱਤਣ ਦਾ ਮਾਅਰਕਾ ਮਾਰ ਸਕਦੇ ਹਨ ਭਾਰਤ ਦੀਆਂ ਵੱਡੀਆਂ ਆਸਾਂ ਬੈਡਮਿੰਟਨ ਵਿੱਚ ਪੀ ਬੀ ਸਿੰਧੂ,ਬਾਕਸਿੰਗ ਵਿੱਚ ਅਮਿਤ ਪੰਘਾਲ ,ਕੁਸ਼ਤੀ ਵਿੱਚ ਬਜਰੰਗ ਪੂਨੀਆ, ਰਵੀ ਦਹੀਆ ,ਵਿਨੇਸ਼ ਫੋਗਟ ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ, ਜੈਵਲਿਨ ਥ੍ਰੋਅ ਵਿੱਚ ਨੀਰਜ ਚੋਪੜਾ ਅਤੇ ਨਿਸ਼ਾਨੇਬਾਜ਼ੀ ਵਿੱਚ ਸੌਰਭ ਚੌਧਰੀ ਅਤੇ ਮਨੂ ਭਾਕਰ, ਦਿਵਿਆ ਪਨਵਾਰ ,ਯਸਵੀਨੀ ਦੇਸਵਾਲ ਅਭਿਸ਼ੇਕ ਵਰਮਾ ਆਦਿ ਖਿਡਾਰੀਆਂ ਤੋਂ ਵੱਡੀਆਂ ਆਸਾਂ ਹਨ ਭਾਰਤੀ ਖੇਡ ਦਲ ਵਿੱਚ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖ਼ਾਨ ਸਭ ਤੋਂ ਵੱਡੀ ਉਮਰ 45 ਸਾਲ ਅਤੇ ਦਿਵਿਆ ਦਿਵਿਆਂਸ਼ ਸਿੰਘ ਪਨਵਾਰ ਸਭ ਤੋਂ ਛੋਟੀ ਉਮਰ 18 ਸਾਲ ਦਾ ਅਥਲੀਟ ਹੈ ।

ਇਹ ਤਾਂ 8 ਅਗਸਤ 2021 ਦੀ ਸ਼ਾਮ ਹੀ ਦੱਸੇਗੀ ਕਿ ਭਾਰਤ ਦੇ ਅਥਲੀਟ ਜੇਤੂ ਤਮਗਿਆਂ ਦੇ ਕਿੰਨੇ ਕੁ ਰੰਗ ਵਿੱਚ ਰੰਗੇ ਆਉਂਦੇ ਹਨ ਪਰ ਕੁੱਲ ਮਿਲਾ ਕੇ ਟੋਕੀਓ ਓਲੰਪਿਕ 2021 ਇੱਕ ਇਤਿਹਾਸ ਦਾ ਨਵਾਂ ਪੰਨਾ ਸਿਰਜ ਕੇ ਜਾਣਗੀਆਂ ਜੋ ਕਿ ਦੁਨੀਆਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਓਲੰਪਿਕ ਖੇਡਾਂ ਦਾ ਹੋਣਾ ਆਪਣੇ ਆਪ ਵਿੱਚ ਖੇਡ ਭਾਵਨਾ ਦੀ ਇਕ ਵੱਡੀ ਜਿੱਤ ਹੈ ।

ਟੋਕੀਓ ਨੂੰ ਓਲੰਪਿਕ ਖੇਡਾਂ ਦੀ ਪਹਿਲੀ ਮੇਜ਼ਬਾਨੀ 1940 ਵਿੱਚ ਮਿਲੀ ਸੀ ਪਰ 1940 ਦੀਆਂ ਟੋਕੀਓ ਓਲੰਪਿਕ ਖੇਡਾਂ ਦੂਸਰੇ ਵਿਸ਼ਵ ਯੁੱਧ ਕਾਰਨ ਹੋ ਨਹੀਂ ਸਕੀਆਂ ਸਨ ਪਰ 2020 ਦੀਆਂ ਓਲੰਪਿਕ ਖੇਡਾਂ ਭਾਵੇਂ ਇਕ ਸਾਲ ਲੇਟ ਹੋਈਆਂ ਪਰ ਇਕ ਵੱਡੇ ਕਰੋਨਾ ਮਾਹਾਂਮਾਰੀ ਵਿਸ਼ਵ ਯੁੱਧ ਨੂੰ ਹਰਾ ਕੇ ਓਲੰਪਿਕ ਖੇਡਾਂ ਦਾ ਹੋਣਾ ਆਪਣੇ ਆਪ ਵਿਚ ਇਕ ਸੰਸਾਰ ਦੀ ਵੱਡੀ ਜਿੱਤ ਹੈ । ਹੁਣ ਤਮਗੇ ਤਾਂ ਜਿੱਤਣਗੇ ਵੱਖ ਵੱਖ ਮੁਲਕਾਂ ਦੇ ਅਥਲੀਟ, ਪਰ ਟੋਕੀਓ ਦੁਨੀਆ ਦਾ ਦਿਲ ਜਿੱਤ ਗਿਆ,ਟੋਕੀਓ ਓਲੰਪਿਕ ਦੀ ਪਹਿਚਾਣ ਰਹਿੰਦੀ ਦੁਨੀਆਂ ਤਕ ਰਹੇਗੀ । 2021 ਓਲੰਪਿਕ ਖੇਡਾਂ ਤੇ ਗੁਰੂ ਭਲੀ ਕਰੇ, ਰੱਬ ਰਾਖਾ !

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION