34 C
Delhi
Saturday, April 27, 2024
spot_img
spot_img

ਜਲੰਧਰ ਦੇ ਬਸਪਾ ਦਫ਼ਤਰ ਵਿੱਚ ਪਹਿਲੀ ਵਾਰ ਪ੍ਰਵੇਸ਼ ਕੀਤਾ ਬਸਪਾ ਦਾ ਐਮ.ਐਲ.ਏ., ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਕਰਵਾਇਆ ਗਿਆ ਸਮਾਗਮ

ਯੈੱਸ ਪੰਜਾਬ
ਜਲੰਧਰ, 15 ਮਾਰਚ, 2022 –
ਸਾਹਿਬ ਕਾਂਸ਼ੀ ਰਾਮ ਜੀ ਦੇ 88ਵੇਂ ਜਨਮ ਦਿਨ ਦੀ ਬਹੁਜਨ ਸਮਾਜ ਨੂੰ ਲੱਖ ਲੱਖ ਵਧਾਈਆਂ ਦਿੰਦੇ ਹੋਏ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਇੰਚਾਰਜ ਸ਼੍ਰੀ ਵਿਪੁਲ ਕੁਮਾਰ ਅਤੇ ਨਵਾਂਸਹਿਰ ਤੋਂ ਬਸਪਾ ਐਮਐਲਏ ਡਾ ਨਛੱਤਰ ਪਾਲ ਸ਼ਾਮਿਲ ਹੋਏ । ਸ ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਦੇ ਬਹੁਜਨ ਸਮਾਜ ਦੇ ਲੋਕਾਂ ਲਈ ਯਾਦਗਾਰੀ ਦਿਨ ਹੈ।

ਜਲੰਧਰ ਵਿਖੇ ਮਾਰਚ 2003 ਵਿੱਚ ਬਸਪਾ ਪਾਰਟੀ ਦਾ ਸੂਬਾ ਦਫਤਰ ਖਰੀਦਿਆ ਗਿਆ ਸੀ, ਅੱਜ 19 ਸਾਲ ਪੂਰੇ ਹੋ ਚੁੱਕੇ ਹਨ। ਇਹਨਾ 19 ਸਾਲਾਂ ਵਿਚ ਇਕ ਵੀ MLA ਜਾਂ MP ਜਲੰਧਰ ਦਫਤਰ ਵਿਚ ਜਿੱਤਕੇ ਪ੍ਰਵੇਸ਼ ਨਾ ਕਰ ਸਕਿਆ। ਅੱਜ ਦਫਤਰ ਦੀ ਸਥਾਪਨਾ ਦੇ 20ਵੇਂ ਸਾਲ ਵਿੱਚ ਪਹਿਲਾ MLA, ਹਾਥੀ ਚੋਣ ਨਿਸ਼ਾਨ ਤੋਂ ਜਿੱਤਿਆ, ਨਵਾਂਸਹਿਰ ਦਾ ਬਸਪਾ ਵਿਧਾਇਕ ਡਾ ਨਛੱਤਰ ਪਾਲ ਬਸਪਾ ਪੰਜਾਬ ਲਈ ਸ਼ੁੱਭ ਸ਼ਗਨ ਬਣਕੇ ਦਫਤਰ ਪਰਵੇਸ਼ ਕਰੇਗਾ।

ਇਸ ਮੌਕੇ ਸ਼੍ਰੀ ਵਿਪੁਲ ਕੁਮਾਰ ਜੀ ਨੇ ਸੰਬੋਧਨ ਵਿੱਚ ਕਿਹਾ ਕਿ ਸਾਡਾ ਕਹਿਣਾ ਹੈ, ਕਿ ਅਭੀ ਤੋਂ ਪਾਰਟੀ ਸ਼ੁਰੂ ਹੂਈ ਹੈ। ਸਾਡਾ ਆਉਣ ਵਾਲਾ ਟੀਚਾ ਹੈ ਕਿ 2024 ਵਿੱਚ ਮੈਬਰ ਪਾਰਲੀਮੈਟ ਦੀ ਚਲ ਰਹੀ ਜ਼ੀਰੋ ਵੀ ਤੋੜਾਂਗੇ। ਅਸੀ ਅਗਲੇ ਅਢਾਈ ਸਾਲਾਂ ਵਿਚ ਪੰਜਾਬ ਵਿੱਚ ਕੇਡਰ ਦੀ ਸੁਨਾਮੀ ਖੜੀ ਕਰਕੇ, ਬਹੁਜਨ ਸਮਾਜ ਨੂੰ ਲਾਮਬੰਦ ਕਰਾਂਗੇ, ਜਿਸ ਵਿਚ ਸਾਡੀ ਮੁਹਾਰਤ ਲਾਮਿਸਾਲ ਹੈ। ਡਾ ਨਛੱਤਰ ਪਾਲ ਨੇ ਕਿਹਾ ਕਿ ਅਸੀ ਪੰਜਾਬ ਵਿਚ *ਹੋਊ ਸਕਤ ਨਹੀਂ* ਦੇ ਵਿਚਾਰ ਨੂੰ *ਹੋਊ ਸਕਤ ਹੈ* ਵਿਚ ਬਦਲ ਦੇਣ ਦਾ ਅਹਿਦ ਲੈਕੇ ਲੱਗੇ ਹਾਂ।

ਵਿਰੋਧੀ ਪਾਰਟੀਆਂ ਦੇ ਹੱਥਾਂ ਵਿਚ ਖੇਡਕੇ ਬਹੁਜਨ ਸਮਾਜ ਦੀ ਵਿਗੜੀ ਬਾਤ ਨੂੰ ਹੋਰ ਵਿਗਾੜਨ ਵਾਲੇ ਚੰਦ ਲੋਕਾਂ ਨੂੰ ਉਹਨਾਂ ਦੇ ਬਸਪਾ ਦੋਖੀ ਮਨਸੂਬਿਆਂ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ, ਜਿਹੜੇ ਹਮੇਸ਼ਾ ਘਰ ਦੀ ਗੱਲ ਸੋਸ਼ਲ ਮੀਡੀਆ ਉਪਰ ਰੱਖਕੇ ਆਪਣਾ ਢਿੱਡ ਨੰਗਾ ਕਰਕੇ ਬਹੁਜਨ ਸਮਾਜ ਵਿਚ ਨਿਰਾਸ਼ਾ ਫੈਲਾਉਣ ਦਾ ਕੰਮ ਕਰਕੇ ਬਹੁਜਨ ਸਮਾਜ ਦਾ ਨੁਕਸਾਨ ਕਰ ਰਹੇ ਹਨ।

ਅਸੀ ਕਾਂਗਰਸ ਦੀਆ ਚੀਕਾਂ ਇਟਲੀ ਤੱਕ ਪੁੱਜਾ ਦਿਆਂਗੇ, ਅਸੀ ਇਸ ਗੱਲ ਨੂੰ ਸਿੱਧ ਕਰ ਚੁੱਕੇ ਹਾਂ। ਪ੍ਰੰਤੂ ਵੱਡੀ ਜਿੱਤ ਤੋਂ ਅਸੀ ਦੂਰ ਰਹਿ ਗਏ ਹਾਂ। ਅਸੀ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਇਹ ਰਹਿੰਦੀ ਕਸਰ ਪੂਰੀ ਕਰਨ ਦੀ ਭਰਪੂਰ ਕੋਸ਼ਿਸ਼ ਕਰਾਂਗੇ।

ਇਸ ਮੌਕੇ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਮੁੱਖ ਸੜਕ ਤੋਂ ਢੋਲ ਨਗਾਰੇ ਵਜਾਕੇ ਜਿੱਥੇ ਬਾਬੂ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆ ਉਥੇ ਨਵੇ ਜਿੱਤੇ ਇਕਲੌਤੇ ਵਿਧਾਇਕ ਦਾ ਸਵਾਗਤ ਧੂਮ ਧਾਮ ਨਾਲ ਕੀਤਾ। ਸਮਾਗਮ ਤੋਂ ਬਾਦ ਜਲੰਧਰ ਅੰਬੇਡਕਰ ਚੌਂਕ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਟ ਕੀਤੀ। ਬਸਪਾ ਵਰਕਰ ਖੁਸ਼ੀ ਵਿੱਚ ਝੂਮਦੇ ਹੋਏ ਭੰਗੜੇ ਪਾ ਰਹੇ ਸਨ, ਜੋਕਿ ਬਸਪਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਇਸ਼ਾਰਾ ਕਰ ਰਹੇ ਸਨ। ਬਸਪਾ ਵਰਕਰਾਂ ਦਾ ਜਲੌਅ ਦੇਖਿਆ ਹੀ ਬਣ ਰਿਹਾ ਸੀ।

ਇਸ ਮੌਕੇ ਗੁਰਮੇਲ ਚੁੰਬਰ, ਗੁਰਲਾਲ ਸੈਲਾ, ਬਲਦੇਵ ਮੇਹਰਾ, ਇੰ ਜਸਵੰਤ ਰਾਏ, ਰਾਜਾ ਰਜਿੰਦਰ ਸਿੰਘ ਨਨਹੈਰੀਆ, ਹਰਭਜਨ ਬਲਾਲੋ, ਪਰਵੀਨ ਬੰਗਾ, ਲਾਲ ਚੰਦ ਔਜਲਾ, ਪਰਮਜੀਤ ਮੱਲ, ਤੀਰਥ ਰਾਜਪੁਰਾ, ਮਨਜੀਤ ਸਿੰਘ ਅਟਵਾਲ, ਡਾ ਜਸਪ੍ਰੀਤ ਸਿੰਘ ਬਿਜ਼ਾ, ਵਕੀਲ ਬਲਵਿੰਦਰ ਕੁਮਾਰ, ਰਜਿੰਦਰ ਰੀਹਲ, ਜੋਗਾ ਸਿੰਘ ਪਨੋਂਦੀਆਂ, ਵਕੀਲ ਰਣਜੀਤ ਕੁਮਾਰ, ਵਕੀਲ ਸ਼ਿਵ ਕਲਿਆਣ, ਲਾਲ ਸਿੰਘ ਸੁਲਹਾਣੀ, ਸੰਤ ਰਾਮ ਮਲੀਆਂ, ਸੁਖਦੇਵ ਸ਼ੀਰਾ, ਅਨਿਲ ਮਹੀਨਿਆਂ, ਕੁਲਵੰਤ ਮਹਤੋਂ, ਠੇਕੇਦਾਰ ਰਜਿੰਦਰ ਸਿੰਘ, ਚੌਧਰੀ ਗੁਰਨਾਮ ਸਿੰਘ, ਜੇਪੀ ਭਗਤ, ਜਗਦੀਸ਼ ਸ਼ੇਰਪੁਰੀ, ਸਰਬਜੀਤ ਜਾਫਰਪੁਰ, ਮਾ ਰਾਮ ਪਾਲ ਅਬਿਆਣਾ, ਗੁਰਬਖਸ਼ ਮਹੇ, ਤਰਸੇਮ ਦੌਲਾ, ਤਰਸੇਮ ਥਾਪਰ, ਲੇਖ ਰਾਜ ਜਮਾਲਪੁਰੀ, ਜਸਵੀਰ ਸਿੰਘ ਔਲੀਆਪੁਰ, ਨੀਲਮ ਸਹਿਜਲ, ਸ਼ੀਲਾ ਰਾਣੀ, ਸਵਿਤਾ ਰਾਹੋਂ, ਜੈਪਾਲ ਸੁੰਡਾ, ਅਮਰ ਦਰੋਚ ਅਮਰੀਕਾ, ਵਰਖਾ ਦੁੱਗਲ ਜਰਮਨੀ, ਯਸ਼ਪਾਲ ਦੁਬਈ, ਕੇਵਲ ਸਿੰਘ ਜਰਮਨੀ, ਦਿਨੇਸ਼ ਕੁਮਾਰ ਬਾਲੂ, ਪਰਦੀਪ ਮੱਲ, ਚਰਨਜੀਤ ਮੰਡਾਲੀ, ਚਮਨ ਲਾਲ ਚੰਨਕੋਆ, ਸੁਖਵਿੰਦਰ ਬਿੱਟੂ, ਸੁੱਚਾ ਸਿੰਘ ਮਾਨ, ਸ਼ੀਤਲ, ਆਦਿ ਵੱਡੀ ਗਿਣਤੀ ਵਿਚ ਬਸਪਾ ਲੀਡਰਸ਼ਿਪ ਹਾਜ਼ਿਰ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION