26.7 C
Delhi
Saturday, April 27, 2024
spot_img
spot_img

ਜਲੰਧਰ ’ਚ ਪੱਤਰਕਾਰ ’ਤੇ ਹਮਲਾ – ਬਾਈਕ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਯੈੱਸ ਪੰਜਾਬ
ਜਲੰਧਰ, 18 ਅਕਤੂਬਰ, 2019:

ਜਲੰਧਰ ਵਿਚ ਅੱਜ ਸ਼ਾਮ ਪੱਤਰਕਾਰ ਰਾਜੇਸ਼ ਸ਼ਰਮਾ ’ਤੇ ਕੁਝ ਬਾਈਕ ਸਵਾਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ।

ਇਸ ਹਮਲੇ ਵਿਚ ਜ਼ਖ਼ਮੀ ਹੋਏ ਰਾਜੇਸ਼ ਸ਼ਰਮਾ ਨੂੰ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖ਼ੇ ਲਿਜਾਇਆ ਗਿਆ ਪਰ ਮਗਰੋਂ ਉਸਨੂੰ ਸਤਿਅਮ ਹਸਪਤਾਲ ਵਿਚ ਸ਼ਿਫ਼ਟ ਕਰ ਦਿੱਤਾ ਗਿਆ।

ਘਟਨਾ ਅੱਜ ਸ਼ਾਮ ਗੁਰੂ ਨਾਨਕ ਮਿਸ਼ਨ ਚੌਂਕ ਨੇੜੇ ਸਥਿਤ ‘ਬਰਗਰ ਕਿੰਗ’ ਕੋਲੋਂ ਰੈਡ ਕਰਾਸ ਭਵਨਵੱਲ ਜਾਂਦੇ ਰਸਤੇ ’ਤੇ ਵਾਪਰੀ ਜਦ ਰਾਜੇਸ਼ ਸ਼ਰਮਾ ਮੋਟਰ ਸਾਈਕਲ ’ਤੇ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਦੋ ਮੋਟਰ ਸਾਈਕਲਾਂ ’ਤੇ ਆਏ 5 ਲੋਕਾਂ ਨੇ ਇਹ ਹਮਲਾ ਕੀਤਾ।

ਇੱਥੇ ਹੀ ਕੁਝ ਬਾਈਕ ਸਵਾਰਾਂ ਨੇ ਉਸਨੂੰ ਰੋਕ ਕੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਰਾਜੇਸ਼ ਸ਼ਰਮਾ ਨੂੰ ਗੰਭੀਰ ਸੱਟਾਂ ਲੱਗੀਆਂ।

ਰਾਜੇਸ਼ ਸ਼ਰਮਾ ਦਾ ਇਸ ਵੇਲੇ ਸਤਿਅਮ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਸੇ ਦੌਰਾਨ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੱਤਰਕਾਰ ਭਾਈਚਾਰੇ ਨੇੇ ਇਸ ਮਾਮਲੇ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਰਾਜੇਸ਼ ਸ਼ਰਮਾ ’ਤੇ ਕੁਝ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹਮਲਾ ਕੀਤਾ ਗਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION